ਫਲੀ ਸੈਮ ਨਰੀਮਨ | |
---|---|
![]() ਰਾਸ਼ਟਰਪਤੀ ਏ.ਪੀ.ਜੇ. ਅਬਦੁਲ ਕਲਾਮ (ਖੱਬੇ), 23 ਮਾਰਚ 2007 ਨੂੰ ਸ਼੍ਰੀ ਫਲੀ ਸੈਮ ਨਰੀਮਨ ਨੂੰ ਪਦਮ ਵਿਭੂਸ਼ਣ ਦਿੰਦੇ ਹੋਏ। | |
ਜਨਮ | |
ਮੌਤ | 21 ਫਰਵਰੀ 2024 | (ਉਮਰ 95)
ਰਾਸ਼ਟਰੀਅਤਾ | ਭਾਰਤੀ |
ਅਲਮਾ ਮਾਤਰ | ਮੁੰਬਈ ਯੂਨੀਵਰਸਿਟੀ |
ਪੇਸ਼ਾ |
|
ਬੱਚੇ | ਰੋਹਿੰਟਨ ਫਲੀ ਨਰੀਮਨ |
ਫਲੀ ਸੈਮ ਨਰੀਮਨ (10 ਜਨਵਰੀ 1929 – 21 ਫਰਵਰੀ 2024) ਇੱਕ ਭਾਰਤੀ ਨਿਆਂਕਾਰ ਸਨ। ਉਹ 1971 ਤੋਂ ਭਾਰਤ ਦੀ ਸੁਪਰੀਮ ਕੋਰਟ ਵਿੱਚ ਸੀਨੀਅਰ ਵਕੀਲ ਸਨ ਅਤੇ 1991 ਤੋਂ 2010 ਤੱਕ ਬਾਰ ਐਸੋਸੀਏਸ਼ਨ ਆਫ਼ ਇੰਡੀਆ ਦੇ ਮੁੱਖੀ ਸਨ [1] ਨਰੀਮਨ ਅੰਤਰਰਾਸ਼ਟਰੀ ਪੱਧਰ 'ਤੇ ਮਾਨਤਾ ਪ੍ਰਾਪਤ ਕਾਨੂੰਨ ਸ਼ਾਸਤਰੀ ਸਨ। ਉਨ੍ਹਾਂ ਨੂੰ 19ਵੇਂ ਲਾਲ ਬਹਾਦੁਰ ਸ਼ਾਸਤਰੀ ਨੈਸ਼ਨਲ ਐਵਾਰਡ ਫਾਰ ਐਕਸੀਲੈਂਸ ਇਨ ਪਬਲਿਕ ਐਡਮਿਨਿਸਟ੍ਰੇਸ਼ਨ 2018 ਨਾਲ ਸਨਮਾਨਿਤ ਕੀਤਾ ਗਿਆ ਸੀ। ਉਹ ਭਾਰਤ ਦੇ ਸਭ ਤੋਂ ਉੱਘੇ ਸੰਵਿਧਾਨਕ ਵਕੀਲਾਂ ਵਿੱਚੋਂ ਇੱਕ ਸਨ ਅਤੇ ਕਈ ਪ੍ਰਮੁੱਖ ਕੇਸਾਂ ਦੀ ਦਲੀਲ ਦਿੰਦੇ ਸਨ।[2] ਉਹ ਮਈ 1972 ਤੋਂ ਜੂਨ 1975 ਤੱਕ ਭਾਰਤ ਦੇ ਵਧੀਕ ਸਾਲਿਸਟਰ ਜਨਰਲ ਰਹੇ।[3]
ਨਰੀਮਨ ਨੂੰ 1991 ਵਿੱਚ ਪਦਮ ਭੂਸ਼ਣ[4] 2007 ਵਿੱਚ ਪਦਮ ਵਿਭੂਸ਼ਣ [5] ਅਤੇ 2002 ਵਿੱਚ ਜਸਟਿਸ ਲਈ ਗਰੂਬਰ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ ਅਤੇ ਉਹ 1999-2005 ਤੱਕ ਭਾਰਤੀ ਸੰਸਦ ਦੇ ਉਪਰਲੇ ਸਦਨ ਰਾਜ ਸਭਾ ਦੇ ਨਾਮਜ਼ਦ ਮੈਂਬਰ ਸਨ।