ਫ਼ਕੀਰ ਅਜ਼ੀਜ਼ ਉੱਦ ਦੀਨ | |
---|---|
![]() ਫ਼ਕੀਰ ਅਜ਼ੀਜ਼ ਉੱਦ ਦੀਨ | |
ਨਿੱਜੀ ਜਾਣਕਾਰੀ | |
ਜਨਮ | 1780 ਬੁਖ਼ਾਰਾ, ਮੱਧ ਏਸ਼ੀਆ |
ਮੌਤ | ਲਾਹੌਰ , ਸਿੱਖ ਸਲਤਨਤ | 3 ਦਸੰਬਰ 1845
ਫ਼ਕੀਰ ਅਜ਼ੀਜ਼ ਉੱਦ ਦੀਨ (ਪੰਜਾਬੀ: فکرعزیزادیں) ਇੱਕ ਵੈਦ, ਭਾਸ਼ਾ ਮਾਹਿਰ, ਰਾਜਦੂਤ ਅਤੇ ਮਹਾਰਾਜਾ ਰਣਜੀਤ ਸਿੰਘ ਦੇ ਵਿਦੇਸ਼ ਮੰਤਰੀ ਸਨ[1]। ਉਹ ਮੁਸਲਮਾਨ ਸਨ ਅਤੇ ਰਣਜੀਤ ਸਿੰਘ ਦੇ ਦਰਬਾਰ ਵਿੱਚ ਗੈਰ-ਸਿੱਖਾਂ ਵਿੱਚੋਂ ਇੱਕ ਸਨ।
ਉਹ ਹਕੀਮ ਗੁਲਾਮ ਮੁਹੀ-ਉੱਦ-ਦੀਨ ਦੇ ਵੱਡੇ ਪੁੱਤਰ ਸਨ। ਉਹਨਾਂ ਦੇ ਦੋ ਭਰਾ ਵੀ ਸਨ, ਨੂਰ ਉੱਦ-ਦੀਨ ਅਤੇ ਇਮਾਮ ਉੱਦ-ਦੀਨ। ਉਹ ਦੋਵੇਂ ਵੀ ਸਿੱਖ ਸਲਤਨਤ ਦੀ ਫੌਜ ਵਿੱਚ ਉੱਚੇ ਅਹੁਦਿਆਂ ਤੇ ਕੰਮ ਲੱਗੇ ਹੋਏ ਸਨ। ਉਹ ਇੱਕ ਵੈਦ ਦੇ ਤੌਰ 'ਤੇ ਜਾਣੇ ਜਾਂਦੇ ਸਨ ਇਸ ਲਈ ਉਹਨਾਂ ਨੂੰ ਹਕੀਮ ਕਿਹਾ ਜਾਂਦਾ ਸੀ। ਬਾਅਦ ਵਿੱਚ ਉਹਨਾਂ ਨੇ ਫ਼ਕੀਰ ਦੀ ਪਦਵੀ ਧਾਰਨ ਕੀਤੀ।
ਰਣਜੀਤ ਸਿੰਘ ਨੂੰ ਉਹ ਪਹਿਲੀ ਵਾਰ ਇੱਕ ਵੈਦ ਦੇ ਤੌਰ 'ਤੇ ਮਿਲੇ। ਮਹਾਰਾਜਾ ਉਸ ਦੇ ਚਿਕਿਤਸਾ ਦੇ ਕੁਸ਼ਲ ਅਤੇ ਭਾਸ਼ਾਵਾਂ ਦੇ ਗਿਆਨ ਤੋਂ ਬਹੁਤ ਪ੍ਰਭਾਵਿਤ ਹੋਏ। ਫ਼ਕੀਰ ਨੂੰ ਅਰਬੀ, ਫ਼ਾਰਸੀ ਅਤੇ ਅੰਗਰੇਜ਼ੀ ਦਾ ਡੂੰਗਾ ਗਿਆਨ ਸੀ। ਮਹਾਰਾਜੇ ਨੇ ਉਸ ਤੋਂ ਖੁਸ਼ ਹੋ ਕੇ ਉਸਨੂੰ ਜਗੀਰ ਦੇ ਦਿੱਤੀ ਅਤੇ ਆਪਣੇ ਦਰਬਾਰ ਵਿੱਚ ਜਗ੍ਹਾ ਦਿੱਤੀ। ਉਹਨਾਂ ਦਾ ਮੁੱਖ ਕੰਮ 1809 ਈ. ਵਿੱਚ ਅੰਗਰੇਜਾਂ ਨਾਲ ਅੰਮ੍ਰਿਤਸਰ ਦੀ ਸੰਧੀ ਕਰਵਾਉਣਾ ਸੀ।[2]