ਫ਼ਲਕ ਨਾਜ਼ | |
---|---|
ਜਨਮ | [1] ਮੇਰਠ, ਉੱਤਰ ਪ੍ਰਦੇਸ਼, ਭਾਰਤ | 2 ਦਸੰਬਰ 1991
ਰਾਸ਼ਟਰੀਅਤਾ | ਭਾਰਤੀ |
ਪੇਸ਼ਾ | ਅਦਾਕਾਰਾ, ਮਾਡਲ |
ਸਰਗਰਮੀ ਦੇ ਸਾਲ | 2010 - ਹੁਣ |
ਰਿਸ਼ਤੇਦਾਰ | ਸ਼ਫਾਕ ਨਾਜ਼ (ਭੈਣ) |
ਫ਼ਲਕ ਨਾਜ਼ (ਜਨਮ 2 ਦਸੰਬਰ)[2] ਇੱਕ ਭਾਰਤੀ ਟੈਲੀਵਿਜ਼ਨ ਅਭਿਨੇਤਰੀ ਹੈ। ਉਹ ਕਲਰਜ਼ ਦੇ ਮਸ਼ਹੂਰ ਡੇਲੀ ਸੋਪ, ਸਸੁਰਾਲ ਸਿਮਰ ਕਾ ਵਿੱਚ ਜਾਹਨਵੀ ਭਾਰਦਵਾਜ ਦੀ ਭੂਮਿਕਾ ਲਈ ਸਭ ਤੋਂ ਚੰਗੀ ਤਰ੍ਹਾਂ ਜਾਣੀ ਜਾਂਦੀ ਹੈ।[3] ਫ਼ਲਕ ਟੈਲੀਵਿਜ਼ਨ ਦੀ ਮਸ਼ਹੂਰ ਅਦਾਕਾਰਾ ਸ਼ਫਾਕ ਨਾਜ਼ ਦੀ ਵੱਡੀ ਭੈਣ ਹੈ।[4] ਉਸਨੇ ਕਲਰਜ਼ ਦੇ ਸ਼ੋਅ 'ਮਹਾਂਕਾਲੀ- ਅੰਤ ਹੀ ਅਰੰਭ ਹੈ' ਵਿਚ ਦੇਵੀ ਸਰਸਵਤੀ, ਰੂਪ - ਮਰਦ ਕਾ ਨਯਾ ਸਵਰੂਪ ਵਿਚ ਮਿਨਲ, ਰਾਧਾ ਕ੍ਰਿਸ਼ਨ ਵਿਚ ਦੇਵਕੀ ਅਤੇ ਰਾਮ ਸੀਆ ਕੇ ਲਵ ਕੁਸ਼ ਵਿਚ ਮੰਦੋਦਰੀ ਦੀਆਂ ਭੂਮਿਕਾਵਾਂ ਨਿਭਾਈਆਂ ਹਨ।
ਨਾਜ਼ ਮੇਰਠ ਦੀ ਰਹਿਣ ਵਾਲੀ ਹੈ ਅਤੇ ਆਪਣੇ ਮਾਪਿਆਂ ਦੇ ਤਿੰਨ ਬੱਚਿਆਂ ਵਿਚੋਂ ਸਭ ਤੋਂ ਵੱਡੀ ਹੈ, ਉਸਦੀ ਛੋਟੀ ਭੈਣ ਸ਼ਫਾਕ ਵੀ ਟੀਵੀ ਅਦਾਕਾਰਾ ਹੈ। [5]
ਨਾਜ਼ ਨੇ ਬਾਲੀਵੁੱਡ ਦੇ ਮਸ਼ਹੂਰ ਕੋਰੀਓਗ੍ਰਾਫਰ ਸਰੋਜ ਖਾਨ ਤੋਂ ਸਾਲ 2010 ਵਿਚ ਡਾਂਸ ਦੀ ਸਿਖਲਾਈ ਪ੍ਰਾਪਤ ਕੀਤੀ ਸੀ, ਇਸ ਤੋਂ ਪਹਿਲਾਂ ਉਸਨੇ ਲੰਬੇ ਸਮੇਂ ਤੋਂ ਚੱਲੀ ਆ ਰਹੀ ਕਾਮੇਡੀ ਲੜੀ 'ਤਾਰਕ ਮਹਿਤਾ ਕਾ ਉਲਟਾ ਚਸ਼ਮਾ' ਵਿਚ ਕੈਮਿਓ ਨਿਭਾਇਆ, ਇਸ ਤਰ੍ਹਾਂ ਉਸ ਨੇ ਆਪਣੀ ਅਦਾਕਾਰੀ ਦੀ ਸ਼ੁਰੂਆਤ ਕੀਤੀ। ਉਸਨੇ ਹੋਰ ਵੀ ਟੀਵੀ ਸੀਰੀਅਲਾਂ ਵਿੱਚ ਭੂਮਿਕਾਵਾਂ ਨਿਭਾਈਆਂ ਹਨ ਜਿਸ ਵਿਚ 'ਦੇਵੋਂ ਕਾ ਦੇਵ...ਮਹਾਂਦੇਵ' ਸ਼ਾਮਿਲ ਹੈ, ਇਸ ਵਿਚ ਉਸਨੇ 2011–2012 ਤੱਕ ਲਕਸ਼ਮੀ ਅਤੇ ਸੀਤਾ ਦੀ ਭੂਮਿਕਾ ਨਿਭਾਈ।[5] ਉਹ ਉਦੋਂ ਸਭ ਦੀਆਂ ਨਜ਼ਰਾਂ ਵਿਚ ਆਈ, ਜਦੋਂ ਉਹ ਸਸੁਰਾਲ ਸਿਮਰ ਕਾ ਵਿਚ ਜਾਹਨਵੀ ਭਾਰਦਵਾਜ ਦੀ ਭੂਮਿਕਾ ਨਿਭਾ ਰਹੀ ਸੀ। ਇਸ ਸ਼ੋਅ ਵਿਚ 2013–2017 ਤੱਕ ਕੰਮ ਕੀਤਾ।
ਸਸੁਰਾਲ ਸਿਮਰ ਕਾ ਤੋਂ ਬਾਅਦ ਉਸਨੇ ਉਸੇ ਚੈਨਲ 'ਤੇ ਮਿਥਿਹਾਸਕ ਨਾਟਕ ਮਹਾਕਾਲੀ ਵਿਚ ਕੰਮ ਕੀਤਾ। ਮਹਾਕਾਲੀ ਵਿਚ ਆਪਣੀ ਭੂਮਿਕਾ ਦੇ ਨਾਲ, ਉਹ ਸ਼ੰਕਰ ਜੈਕੀਸ਼ਨ 3 ਇਨ 1 ਵਿਚ ਇਕ ਡਾਕਟਰ, ਟਵਿੰਕਲ ਕਪੂਰ ਦੀ ਭੂਮਿਕਾ ਵਿਚ ਦਿਖਾਈ ਦਿੱਤੀ। ਉਸਨੇ ਕਲਰਜ਼ ਟੀਵੀ ਦੇ 'ਰੂਪ - ਮਰਦ ਕਾ ਨਯਾ ਸਵਰੂਪ' ਵਿਚ ਮਿਨਲ ਦੀ ਭੂਮਿਕਾ ਨਿਭਾਈ। ਉਹ ਇਸ ਸ਼ੋਅ ਵਿਚ ਜੂਨ 2018 ਵਿੱਚ ਕਲਾਸ ਅਧਿਆਪਕ ਵਜੋਂ ਦਾਖ਼ਲ ਹੋਈ। ਚਾਰ ਮਹੀਨਿਆਂ ਬਾਅਦ ਉਸਨੇ ਸਟਾਰ ਭਾਰਤ ਦੇ ਨਵੇਂ ਉੱਦਮ ਰਾਧਾ ਕ੍ਰਿਸ਼ਨ ਵਿੱਚ ਦੇਵਕੀ ਦੇ ਰੂਪ ਵਿੱਚ ਇੱਕ ਕੈਮਿਓ ਵਿੱਚ ਅਭਿਨੈ ਕੀਤਾ।
ਨਵੰਬਰ 2018 ਵਿੱਚ ਨਾਜ਼ ਨੇ ਅਦਾ ਖਾਨ ਨਾਲ 'ਵਿਸ ਯਾ ਅਮ੍ਰਿਤ: ਸਿਤਾਰਾ' ਲਈ ਕਲਰਜ਼ ਟੀਵੀ 'ਤੇ ਸਾਈਨ ਕੀਤਾ, ਜਿਸ ਵਿੱਚ ਉਸਨੇ ਛਬੀਲੀ ਦੀ ਭੂਮਿਕਾ ਨਿਭਾਈ। ਜੋ ਜਿਆਦਾ ਕਾਮਯਾਬ ਨਹੀਂ ਰਿਹਾ। ਉਸ ਦੇ ਅਗਲੇ ਉੱਦਮ ਵਿੱਚ, ਉਸਨੇ ਚੈਨਲ ਦੇ ਮਿਥਿਹਾਸਕ ਸ਼ੋਅ ਰਾਮ ਸੀਆ ਕੇ ਲਵ ਕੁਸ਼ ਵਿੱਚ ਮੰਦੋਦਰੀ ਦੀ ਭੂਮਿਕਾ ਨਿਭਾਈ, ਜਦੋਂ ਤੱਕ ਇਹ ਫਰਵਰੀ 2020 ਵਿੱਚ ਖ਼ਤਮ ਨਹੀਂ ਹੋਇਆ।
ਸਾਲ | ਸੀਰੀਅਲ | ਭੂਮਿਕਾ |
---|---|---|
ਤਰਕ ਮਹਿਤਾ ਕਾ ਉਲਟਾ ਚਸ਼ਮਾ | ਕੈਮਿਓ [6] | |
2011–12 | ਦੇਵੋਂ ਕੇ ਦੇਵ. . . ਮਹਾਦੇਵ | ਲਕਸ਼ਮੀ ਅਤੇ ਸੀਤਾ |
2014 | ਸਾਵਧਾਨ ਇੰਡੀਆ | ਰੇਹਾਨਾ ਹੁਸੈਨ |
ਸਾਵਧਾਨ ਇੰਡੀਆ | ਨੈਣਾ | |
2010 - 2011 | ਗੁਨਾਹੋਂ ਕਾ ਦੇਵਤਾ | ਸ਼ਿਖਾ [7] |
2013 | ਅਦਾਲਤ | ਰੁਬੀਆ / ਮਾਇਆ [8] |
2011-2012 | ਦੇਖਾ ਏਕ ਖਵਾਬ | ਤਾਰਾ |
2012 - 2013 | ਮੁਝਸੇ ਕੁਛ ਕੇਹਤੀ। . . ਯੇ ਖਮੋਸ਼ੀਆਂ | ਅਰਚਨਾ [9] |
2013 - 2017 | ਸਸੁਰਾਲ ਸਿਮਰ ਕਾ | ਜਾਹਨਵੀ ਮਲਹੋਤਰਾ |
2014 - 2015 | ਭਾਰਤ ਕਾ ਵੀਰ ਪੁਤ੍ਰ - ਮਹਾਰਾਣਾ ਪ੍ਰਤਾਪ | ਮਹਾਰਾਣੀ ਰੁੱਕਿਆ ਸੁਲਤਾਨ ਬੇਗਮ [10] |
2017 - 2018 | ਮਹਾਕਾਲੀ- ਅੰਤ ਹੀ ਅਰੰਭ ਹੈਂ | ਦੇਵੀ ਸਰਸਵਤੀ |
2017 | ਸ਼ੰਕਰ ਜੈਕੀਸ਼ਨ 3 ਇਨ 1 | ਡਾ. ਟਵਿੰਕਲ ਕਪੂਰ |
2018 | ਬਾਕਸ ਕ੍ਰਿਕਟ ਲੀਗ | ਮੁਕਾਬਲੇਬਾਜ਼ |
2018 | ਰੂਪ - ਮਰਦ ਕਾ ਨਯਾ ਸਵਰੂਪ | ਮਿਨਲ |
2018 | ਲਾਲ ਇਸ਼ਕ | ਕਾਮਿਨੀ (ਭਾਗ 26) |
2018 - 2020 | ਰਾਧਾਕ੍ਰਿਸ਼ਨ | ਦੇਵਕੀ |
2018 - 2019 | ਵਿਸ ਯਾ ਅੰਮ੍ਰਿਤ: ਸਿਤਾਰਾ | ਛਬੀਲੀ |
2019 - 2020 | ਰਾਮ ਸੀਆ ਕੇ ਲਵ ਕੁਸ਼ | ਮੰਦੋਦਰੀ |
2020- ਮੌਜੂਦ | ਸ਼ੌਰਿਆ ਔਰ ਅਨੋਖੀ ਕੀ ਕਹਾਨੀ | ਬਬਲੀ |
{{cite web}}
: Unknown parameter |dead-url=
ignored (|url-status=
suggested) (help)