ਫੇਰ੍ਰਿਸ ਓਲਿਨ, ਇੱਕ ਨਾਰੀਵਾਦੀ ਵਿਦਵਾਨ, ਕਿਊਰੇਟਰ, ਸਿੱਖਿਅਕ ਅਤੇ ਲਾਇਬ੍ਰੇਰੀਅਨ ਹੈ। ਓਲਿਨ ਦਾ ਜਨਮ ਟ੍ਰੇਂਟਨ, ਨਿਊ ਜਰਸੀ ਵਿਖੇ 27 ਜੂਨ, 1948 ਨੂੰ ਹੈਰੀ ਵਿਲੀਅਨ ਅਤੇ ਨਾਓਮੀ ਓਲਿਨ ਕੋਲ ਹੋਇਆ। ਉਹ ਰੁਤਜਰਸ ਯੂਨੀਵਰਸਿਟੀ ਸਕੂਲ ਆਰਟ ਐਂਡ ਲਾਬਰੇਰੀ ਸਾਇੰਸ ਵਿਭਾਗ ਵਿੱਚ 1976 ਵਿੱਚ ਇੱਕ ਪ੍ਰੋਫੈਸਰ ਵਜੋਂ ਕੰਮ ਕਰਨ ਲੱਗੀ।[1] ਜੁਡਿਥ ਕੇ. ਬ੍ਰੋਡਸਕੀ ਦੇ ਨਾਲ ਓਲਿਨ ਨੇ ਕਈ ਉਪਰਾਲੇ ਅਤੇ ਅਦਾਰਿਆਂ ਦੀ ਸਹਿ-ਸਥਾਪਨਾ ਅਤੇ ਸਹਿ-ਨਿਰਦੇਸ਼ ਕੀਤਾ ਜਿਸ ਵਿੱਚ ਇੰਸਟੀਚਿਊਟ ਫ਼ਾਰ ਵੁਮੈਨ ਐਂਡ ਆਰਟ ਵੀ ਸ਼ਾਮਿਲ ਹੈ।[2] ਉਹ ਰੁਤਜਰਸ ਯੂਨੀਵਰਸਿਟੀ ਵਿੱਚ ਮਾਰਗ੍ਰੇ ਸੋਮਰਸ ਫੋਸਟਰ ਸੈਂਟਰ: ਏ ਰਿਸੋਰਸ ਸੈਂਟਰ ਐਂਡ ਡਿਜ਼ੀਟਲ ਆਰਕਾਇਵ ਓਨ ਵੁਮੈਨ, ਸਕਾਲਰਸ਼ਿਪ ਐਂਡ ਲੀਡਰਸ਼ਿਪ ਦੀ ਸੰਸਥਾਪਕ ਡਾਇਰੈਕਟਰ ਹੈ। [ਹਵਾਲਾ ਲੋੜੀਂਦਾ]
ਉਸ ਨੇ ਡੱਗਲਸ ਕਾਲਜ ਅਤੇ ਰੁਤਜਰਸ ਯੂਨੀਵਰਸਿਟੀ ਤੋਂ ਕਲਾ ਇਤਿਹਾਸ, ਵੁਮੈਨ ਸਟਡੀਜ਼ ਅਤੇ ਲਾਇਬ੍ਰੇਰੀ ਸਾਇੰਸ ਦਾ ਅਧਿਐਨ ਕੀਤਾ।
ਓਲਿਨ ਨੇ ਸਹਿ-ਲੇਖਕ ਵਜੋਂ,ਜੁਡਿਥ ਕੇ. ਬ੍ਰੋਡਸਕੀ ਨਾਲ ਮਿਲ ਕੇ ਇੱਕ ਕਿਤਾਬ ਦ ਫਰਟਾਇਲ ਕਰੇਸੈਂਟ: ਜੇਂਡਰ, ਆਰਟ, ਆਰਟ ਐਂਡ ਸੋਸਾਇਟੀ (2012) ਦੀ ਰਚਨਾ ਕੀਤੀ।[3] ਓਲਿਨ ਅਤੇ ਬ੍ਰੋਡਸਕੀ ਨੇ ਪ੍ਰਿੰਸਟਨ ਯੂਨੀਵਰਸਿਟੀ ਕਲਾ ਮਿਊਜ਼ੀਅਮ ਵਿੱਖੇ ਇੱਕ ਸਮਾਂਤਰ ਪ੍ਰਦਰਸ਼ਨੀ ਨੂੰ ਇਕੱਠਾ ਕੀਤਾ, ਜਿਸ ਵਿੱਚ ਸ਼ੀਰੀਂ ਨਿਸ਼ਾਤ, ਲੈਲਾ ਸ਼ਵਾ, ਮੋਨਾ ਹਾਟੌਮ ਅਤੇ ਪਾਰਸਟੋ ਫੋਰੌਹਰ ਦਾ ਕੰਮ ਸ਼ਾਮਲ ਸੀ।[4]
ਓਲਿਨ ਨੂੰ 2012 ਵਿੱਚ ਵੁਮੈਨ'ਸ ਕੈਕਸ ਫ਼ਾਰ ਆਰਟ ਲਾਈਫਟਾਈਮ ਅਚੀਵਮੈਂਟ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਸੀ।[5] 1980 ਵਿੱਚ, ਓਲਿਨ ਨੂੰ ਨੈਸ਼ਨਲ ਇਨਡਾਉਮੈਂਟ ਵੱਲੋਂ ਰੈਡਕਲੀਫ਼ ਕਾਲਜ ਵਿੱਖੇ ਮਨੁੱਖਤਾ ਦੀ ਭਾਲ ਲਈ ਸਨਮਾਨਿਤ ਕੀਤਾ ਗਿਆ।
{{cite web}}
: Unknown parameter |dead-url=
ignored (|url-status=
suggested) (help)
{{cite web}}
: Check date values in: |archive-date=
(help); Unknown parameter |dead-url=
ignored (|url-status=
suggested) (help)