ਫ੍ਰੈਂਕੋਇਸ ਕੈਡੋਲ (4 ਦਸੰਬਰ 1963) ਇੱਕ ਫ੍ਰੈਂਚ ਅਭਿਨੇਤਰੀ, ਗਾਇਕ ਅਤੇ ਨਾਟਕਕਾਰ ਹੈ।[1]
ਉਸ ਨੇ ਪੈਰਿਸ ਦੇ ਡਰਾਮਾ ਸਕੂਲ ਕੋਰਸ ਸਾਈਮਨ ਵਿੱਚ ਨੀਲਜ਼ ਅਰੇਸਟਰਪ ਅਤੇ ਡੇਨਿਸ ਨੋਏਲ ਦੇ ਨਾਲ ਸਿਖਲਾਈ ਪ੍ਰਾਪਤ ਕੀਤੀ।[2]
ਉਸ ਨੇ ਕਈ ਨਾਟਕ ਲਿਖੇ ਹਨ। ਉਸ ਦੀ ਪਹਿਲੀ ਫਿਲਮ 2002 ਵਿੱਚ ਚੋਪ ਸੂਈ ਸੀ। ਜੋ ਐਡਵਰਡ ਹਾੱਪਰ ਦੁਆਰਾ ਇਸੇ ਨਾਮ ਦੀ ਪੇਂਟਿੰਗ ਤੋਂ ਪ੍ਰੇਰਿਤ ਸੀ।[3] 2021 ਵਿੱਚ ਉਸਨੇ ਗਰੇਗੋਇਰ ਡੇਲਾਕੋਰਟ ਨਾਵਲ 'ਲਾ ਫੈਮੇ ਕਿ ਨੀ ਵਿੱਲੀਸੈਟ ਪਾਸ' ਨੂੰ ਸਟੇਜ ਲਈ ਅਨੁਕੂਲ ਬਣਾਇਆ ਅਤੇ ਬੈਟੀ ਦੀ ਭੂਮਿਕਾ ਨਿਭਾਈ। ਸੰਨ 2022 ਵਿੱਚ ਉਸ ਨੇ ਯੂਨੇ ਨਿਊਟ ਅਵੇਕ ਮੋਨਸੀਅਰ ਟੈਸਟੇ ਵਿੱਚ ਲਿਖਿਆ ਅਤੇ ਨਿਰਦੇਸ਼ਿਤ ਕੀਤਾ।[4]
ਕੈਡੋਲ ਨੇ ਸੈਂਡਰਾ ਬੁੱਲਕ, ਐਂਜਲੀਨਾ ਜੋਲੀ, ਮਿਸ਼ੇਲ ਯੋਹ, ਟਿਲਡਾ ਸਵਿੰਟਨ, ਵਿਨੋਨਾ ਰਾਈਡਰ, ਟੋਨੀ ਕੋਲੇਟ, ਰੋਜ਼ ਬਾਇਰਨ, ਬ੍ਰੇਂਡਾ ਸਟ੍ਰਾਂਗ, ਪੈਟਰੀਸ਼ੀਆ ਆਰਕੇਟ, ਸ਼ੈਰਨ ਸਟੋਨ ਅਤੇ ਮੇਲਿੰਡਾ ਮੈਕਗ੍ਰਾ ਵਰਗੀਆਂ ਅਭਿਨੇਤਰੀਆਂ ਲਈ ਨਿਯਮਿਤ ਤੌਰ 'ਤੇ ਫ੍ਰੈਂਚ ਆਵਾਜ਼ ਪ੍ਰਦਾਨ ਕੀਤੀ ਹੈ।[5]