ਬਨੀ ਆਦਮ (ਫ਼ਾਰਸੀ: بنی آدم; ਭਾਵ "ਆਦਮ ਦੇ ਬੱਚੇ") ਈਰਾਨੀ ਕਵੀ ਸਾਦੀ ਸ਼ੀਰਾਜ਼ੀ ਦੀ ਇੱਕ ਪ੍ਰਸਿੱਧ ਕਵਿਤਾ ਹੈ। ਕਵਿਤਾ ਦੀ ਪਹਿਲੀ ਲਾਈਨ ਦਾ ਅਨੁਵਾਦ, ਸਾਬਕਾ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਈਰਾਨੀਆਂ ਨੂੰ 20 ਮਾਰਚ 2009 ਨੂੰ, ਫ਼ਾਰਸੀ ਦੇ ਨਵੇਂ ਸਾਲ, ਨੂਰੂਜ਼ ਨੂੰ ਮਨਾਉਣ ਲਈ ਇੱਕ ਵੀਡੀਓ-ਸੰਦੇਸ਼ ਵਿੱਚ ਟੂਕ ਵਜੋਂ ਸ਼ਾਮਲ ਕੀਤਾ ਸੀ।[1] ਹੱਥ ਨਾਲ ਬੁਣੀ ਇੱਕ ਦਰੀ ਵਿੱਚ ਉਣੀ ਇਹ ਕਵਿਤਾ 2005 ਵਿੱਚ[2] ਨਿਊਯਾਰਕ ਵਿੱਚ ਸੰਯੁਕਤ ਰਾਸ਼ਟਰ ਦੀ ਇਮਾਰਤ ਦੇ ਇੱਕ ਮੀਟਿੰਗ ਰੂਮ ਦੀ ਕੰਧ ਉੱਤੇ ਲਾਈ ਗਈ ਸੀ।[3]
ਇਹ ਕਵਿਤਾ ਸਾਦੀ ਦੀ 1258 ਈ. ਵਿੱਚ ਮੁਕੰਮਲ ਕੀਤੀ ਕਿਤਾਬ ਗੁਲਿਸਤਾਨ (ਅਧਿਆਇ 1, ਕਹਾਣੀ 10) ਵਿੱਚ ਆਉਂਦੀ ਹੈ।
ਅਨੁਵਾਦ:
ਆਦਮਜਾਤ ਦੇ ਸਭ ਰੁਕਨ ਇੱਕ ਦੂਜੇ ਦੇ ਅੰਗ ਹਨ ਕਿਉਂਜੋ ਇਹ ਸਭ ਇੱਕ ਹੀ ਅੰਸ਼ ਦੇ ਬਣੇ ਪੁਤਲੇ ਹਨ। ਜੇਕਰ ਦੁਨੀਆ ਦੇ ਇਸ ਝਮੇਲੇ ਵਿੱਚ ਇੱਕ ਅੰਗ ਨੂੰ ਦਰਦ ਪਹੁੰਚੇ ਤਾਂ ਦੂਜੇ ਅੰਗ ਵੀ ਬੇਕਰਾਰ ਨਹੀਂ ਰਹਿ ਸਕਦੇ। ਤੈਨੂੰ ਜੇ ਦੂਜਿਆਂ ਦੇ ਦਰਦਾਂ ਦੀ ਪਰਵਾਹ ਨਹੀਂ ਸ਼ਾਇਦ ਤੂੰ ਆਦਮੀ ਕਹਾਉਣ ਦਾ ਹੱਕਦਾਰ ਨਹੀਂ ਹੈਂ।
ਕਵਿਤਾ ਗੁਲਿਸਤਾਨ ਵਿੱਚ ਪਹਿਲੇ ਅਧਿਆਇ ਦੀ ਕਹਾਣੀ 10 ਦੇ ਅਖੀਰ ਵਿੱਚ ਆਉਂਦੀ ਹੈ, ਜਿਸਦਾ ਸਿਰਲੇਖ ਹੈ “ਰਾਜਿਆਂ ਦੇ ਆਚਾਰ”। ਇਸ ਕਹਾਣੀ ਵਿੱਚ ਸਾਦੀ ਦਾ ਦਾਅਵਾ ਹੈ ਕਿ ਦਮਿਸਕ ਦੀ ਮਹਾਨ ਮਸਜਿਦ ਵਿੱਚ ਯੂਹੰਨਾ ਬਪਤਿਸਮਾ ਦੇਣ ਵਾਲੇ ਦੀ ਕਬਰ 'ਤੇ ਪ੍ਰਾਰਥਨਾ ਕੀਤੀ ਗਈ ਸੀ, ਜਦੋਂ ਉਸਨੇ ਇੱਕ ਅਣਜਾਣ ਅਰਬ ਰਾਜੇ ਨੂੰ ਸਲਾਹ ਦਿੱਤੀ ਜਿਸ ਨੇ ਸਾਦੀ ਨੂੰ ਬੇਨਤੀ ਕੀਤੀ ਕਿ ਉਹ ਆਪਣੀਆਂ ਪ੍ਰਾਰਥਨਾਵਾਂ ਆਪਣੇ ਵਿੱਚ ਉਸ ਨੂੰ ਸ਼ਾਮਲ ਕਰੇ ਕਿਉਂਕਿ ਉਹ ਇੱਕ ਸ਼ਕਤੀਸ਼ਾਲੀ ਦੁਸ਼ਮਣ ਤੋਂ ਡਰਦਾ ਸੀ। ਸਾਦੀ ਨੇ ਰਾਜੇ ਨੂੰ ਸਲਾਹ ਦਿੱਤੀ ਸੀ ਕਿ ਜੇ ਉਹ ਬਦਲੇ ਦੇ ਡਰੋਂ ਜ਼ਿੰਦਗੀ ਜਿਊਣਾ ਚਾਹੁੰਦਾ ਹੈ ਤਾਂ ਉਸਨੂੰ ਆਪਣੇ ਲੋਕਾਂ ਨਾਲ ਨਿਆਂ ਨਾਲ ਰਾਜ ਕਰਨਾ ਚਾਹੀਦਾ ਹੈ। ਉਹ ਆਪਣੀ ਸਲਾਹ ਨੂੰ ਦੋ ਛੋਟੀਆਂ ਕਵਿਤਾਵਾਂ ਨਾਲ ਹੋਰ ਮਜ਼ਬੂਤ ਕਰਦਾ ਹੈ, ਜਿਨ੍ਹਾਂ ਵਿਚੋਂ ਦੂਜੀ ਬਨੀ ਆਦਮ ਹੈ।
ਇਸ ਵਿੱਚ ਕੋਈ ਸ਼ੱਕ ਕਰਨ ਦਾ ਕੋਈ ਕਾਰਨ ਨਹੀਂ ਜਾਪਦਾ ਕਿ ਸਾਦੀ ਨੇ ਦਮਿਸ਼ਕ ਦਾ ਦੌਰਾ ਕੀਤਾ ਹੋ ਸਕਦਾ ਹੈ, ਹਾਲਾਂਕਿ ਇਹ ਖ਼ਾਸ ਘਟਨਾ, ਸਾਦੀ ਦੀਆਂ ਕਈ ਕਹਾਣੀਆਂ ਵਾਂਗ ਬੇਸ਼ਕ ਗਲਪੀ ਵੀ ਹੋ ਸਕਦੀ ਹੈ।[4]
ਕਹਾਣੀ ਦਾ ਸੰਖੇਪ ਰੂਪ, ਜੋ 1888 ਵਿੱਚ ਪੂਰਾ ਹੋਇਆ ਸੀ ਅਤੇ 1928 ਵਿੱਚ ਰਿਚਰਡ ਫ੍ਰਾਂਸਿਸ ਬਰਟਨ ਦੇ ਨਾਂ ਹੇਠ ਪ੍ਰਕਾਸ਼ਤ ਹੋਇਆ ਸੀ, ਪਰ ਸ਼ਾਇਦ ਅਸਲ ਵਿੱਚ ਇਹ ਕੰਮ ਹੰਗਰੀ ਦੇ ਭਾਸ਼ਾ ਵਿਗਿਆਨੀ ਐਡਵਰਡ ਰੀਹਟਸੇਕ ਨੇ ਕੀਤਾ ਸੀ, ਹੇਠਾਂ ਦਿੱਤਾ ਹੈ:[5]