ਬਰਲਿਨ ਪਾਰਟੀ | |
---|---|
ਸ਼ੁਰੂਆਤ | ਜੂਨ 30, 1979 |
ਵਾਰਵਾਰਤਾ | ਸਲਾਨਾ |
ਟਿਕਾਣਾ | ਬਰਲਿਨ, ਜਰਮਨੀ |
ਵੈੱਬਸਾਈਟ | |
www |
ਬਰਲਿਨ ਪ੍ਰਾਈਡ ਸੈਲੀਬ੍ਰੇਸ਼ਨ, ਜਿਸ ਨੂੰ ਕ੍ਰਿਸਟੋਫਰ ਸਟ੍ਰੀਟ ਡੇ ਬਰਲਿਨ, [1] ਜਾਂ ਸੀ.ਡੀ.ਐਸ. ਬਰਲਿਨ ਵੀ ਕਿਹਾ ਜਾਂਦਾ ਹੈ,[2] ਇਹ ਇੱਕ ਪ੍ਰਾਈਡ ਪਰੇਡ ਅਤੇ ਤਿਉਹਾਰ ਹੈ, ਜੋ ਹਰ ਸਾਲ ਜੁਲਾਈ ਦੇ ਦੂਜੇ ਅੱਧ ਵਿੱਚ ਬਰਲਿਨ, ਜਰਮਨੀ ਵਿੱਚ ਲੈਸਬੀਅਨ, ਗੇਅ, ਬਾਇਸੈਕਸੁਅਲ ਅਤੇ ਟ੍ਰਾਂਸਜੈਂਡਰ ( ਐਲ.ਜੀ.ਬੀ.ਟੀ.) ਲੋਕ ਅਤੇ ਉਹਨਾਂ ਦੇ ਸਹਿਯੋਗੀਆਂ ਲਈ ਜਸ਼ਨ ਮਨਾਉਣ ਲਈ ਆਯੋਜਿਤ ਕੀਤਾ ਜਾਂਦਾ ਹੈ। 1979 ਤੋਂ ਇਹ ਸਮਾਗਮ ਹਰ ਸਾਲ ਆਯੋਜਿਤ ਕੀਤਾ ਜਾਂਦਾ ਹੈ। ਬਰਲਿਨ ਪ੍ਰਾਈਡ ਜਰਮਨੀ ਵਿੱਚ ਸਭ ਤੋਂ ਵੱਡੇ ਗੇਅ ਅਤੇ ਲੈਸਬੀਅਨ ਸੰਗਠਿਤ ਸਮਾਗਮਾਂ ਵਿੱਚੋਂ ਇੱਕ ਹੈ ਅਤੇ ਯੂਰਪ ਵਿੱਚ ਸਭ ਤੋਂ ਵੱਡੇ ਸਮਾਗਮਾਂ ਵਿੱਚੋਂ ਇੱਕ ਹੈ। ਇਸਦਾ ਉਦੇਸ਼ ਐਲ.ਜੀ.ਬੀ.ਟੀ. ਲੋਕਾਂ ਲਈ ਬਰਾਬਰ ਦੇ ਅਧਿਕਾਰਾਂ ਅਤੇ ਸਮਾਨ ਵਿਵਹਾਰ ਲਈ ਪ੍ਰਦਰਸ਼ਨ ਕਰਨਾ ਹੈ, ਨਾਲ ਹੀ ਗੇਅ ਅਤੇ ਲੇਸਬੀਅਨ ਕਲਚਰ ਵਿੱਚ ਪ੍ਰਾਈਡ ਦਾ ਜਸ਼ਨ ਮਨਾਉਣਾ ਹੈ।
ਸੀ.ਐਸ.ਡੀ. ਦਾ ਆਯੋਜਨ ਸਟੋਨਵਾਲ ਦੰਗਿਆਂ ਦੀ ਯਾਦ ਵਿੱਚ ਕੀਤਾ ਜਾਂਦਾ ਹੈ, 27 ਜੂਨ 1969 ਨੂੰ ਪੁਲਿਸ ਹਮਲਿਆਂ ਵਿਰੁੱਧ ਐਲ.ਜੀ.ਬੀ.ਟੀ.ਕਿਉ. ਲੋਕਾਂ ਦਾ ਪਹਿਲਾ ਵੱਡਾ ਵਿਦਰੋਹ ਹੋਇਆ। ਇਹ ਨਿਊਯਾਰਕ ਸਿਟੀ, ਨਿਊਯਾਰਕ ਵਿੱਚ ਗ੍ਰੀਨਵਿਚ ਵਿਲੇਜ ਦੇ ਗੁਆਂਢ ਵਿੱਚ ਕ੍ਰਿਸਟੋਫਰ ਸਟ੍ਰੀਟ ਵਿੱਚ ਵਾਪਰਿਆ ਸੀ।[3]
ਬਰਲਿਨ ਵਿੱਚ ਪਹਿਲੀ ਸੀ.ਐਸ.ਡੀ 30 ਜੂਨ 1979 ਨੂੰ ਹੋਈ ਸੀ ਅਤੇ ਉਦੋਂ ਤੋਂ ਹਰ ਸਾਲ ਹੁੰਦੀ ਹੈ।[4][5] 2012 ਵਿੱਚ ਲਗਭਗ 700,000 ਲੋਕ ਸੀ.ਐਸ.ਡੀ ਪਰੇਡ ਵਿੱਚ ਸ਼ਾਮਲ ਹੋਏ ਅਤੇ 500,000 ਲੋਕ ਬ੍ਰੈਂਡਨਬਰਗ ਗੇਟ ਵਿਖੇ ਅੰਤਿਮ ਪਰੇਡ ਸਥਾਨ 'ਤੇ ਮੌਜੂਦ ਸਨ, ਇਸ ਨੂੰ ਬਰਲਿਨ ਦੇ ਸਭ ਤੋਂ ਵੱਡੇ ਸਮਾਗਮਾਂ ਵਿੱਚੋਂ ਇੱਕ ਬਣਾਉਣ ਦੇ ਨਾਲ-ਨਾਲ ਦੁਨੀਆ ਦੇ ਸਭ ਤੋਂ ਵੱਡੇ ਪ੍ਰਾਈਡ ਸਮਾਗਮਾਂ ਵਿੱਚੋਂ ਇੱਕ ਬਣਾ ਦਿੱਤਾ।
ਸੀ.ਐਸ.ਡੀ. ਬਰਲਿਨ ਵਿੱਚ ਕਈ ਇਵੈਂਟ ਸ਼ਾਮਲ ਹੁੰਦੇ ਹਨ, ਜੋ ਮਹੀਨਾ-ਲੰਬੇ ਪ੍ਰਾਈਡ ਫੈਸਟੀਵਲ ਦੇ ਸਮੇਂ ਅੰਦਰ ਹੁੰਦੇ ਹਨ, ਆਮ ਤੌਰ 'ਤੇ ਮਈ ਦੇ ਅੰਤ ਵਿੱਚ ਸ਼ੁਰੂ ਹੁੰਦੇ ਹਨ। ਪ੍ਰਾਈਡ ਵੀਕ ਤਿਉਹਾਰ ਦਾ ਅੰਤਮ ਹਫ਼ਤਾ ਹੈ, ਸੀ.ਐਸ.ਡੀ. ਪਰੇਡ ਦੇ ਨਾਲ ਸਮਾਪਤ ਹੁੰਦਾ ਹੈ। ਸੀ.ਐਸ.ਡੀ. ਗਾਲਾ 2011 ਤੋਂ ਹੋ ਰਿਹਾ ਹੈ, ਅਤੇ ਫ੍ਰੀਡਰਿਸ਼ਟਾਡ ਸ਼ੋ ਪੈਲੇਸ ਦੇ ਸਹਿਯੋਗ ਨਾਲ ਆਯੋਜਿਤ ਕੀਤਾ ਜਾਂਦਾ ਹੈ।
ਉਸੇ ਮਹੀਨੇ ਵਿੱਚ ਚਿੜੀਆਘਰ ਵਿੱਚ ਕ੍ਰੂਜ਼ਬਰਗ ਪ੍ਰਾਈਡ ਅਤੇ ਗੇਅ ਨਾਈਟ ਦੋਵੇਂ ਆਯੋਜਿਤ ਕੀਤੇ ਜਾਂਦੇ ਹਨ। ਬਰਲਿਨ ਵਿੱਚ ਹੋਰ ਸਮਲਿੰਗੀ ਤਿਉਹਾਰਾਂ ਵਿੱਚ ਫੋਲਸਮ ਯੂਰਪ ਅਤੇ ਬਰਲਿਨ ਵਿੱਚ ਈਸਟਰ ਸ਼ਾਮਲ ਹਨ।
ਸਾਰੇ ਸੀ.ਐਸ.ਡੀ. ਇਵੈਂਟ ਬਰਲਿਨਰ ਸੀ.ਐਸ.ਡੀ. ਈ. ਵੀ. (ਬਰਲਿਨ ਐਲਜੀਬੀਟੀ ਪ੍ਰਾਈਡ ਐਸੋਸੀਏਸ਼ਨ) ਦੁਆਰਾ ਆਯੋਜਿਤ ਕੀਤੇ ਜਾਂਦੇ ਹਨ। ਸੰਸਥਾ 1999 ਦੇ ਅੰਤ ਵਿੱਚ ਬਣਾਈ ਗਈ ਸੀ। ਐਸੋਸੀਏਸ਼ਨ ਦਾ ਉਦੇਸ਼ ਤਿੰਨ ਪਿਛਲੇ ਕੋਆਰਡੀਨੇਟਰਾਂ ਨੂੰ ਰਾਹਤ ਦੇਣਾ ਸੀ: "ਸੋਨਟੈਗਸ-ਕਲੱਬ", "ਐਲ.ਐਸ.ਵੀ.ਡੀ." ਅਤੇ "ਮਾਨ-ਓ-ਮੀਟਰ", ਜੋ 1994 ਤੋਂ 1999 ਤੱਕ "ਸੀ.ਐਸ.ਡੀ. ਬਰਲਿਨ" ਦਾ ਆਯੋਜਨ ਕਰ ਰਹੇ ਸਨ।[6]
ਹਰ ਸਾਲ ਅਖੌਤੀ ਪ੍ਰਾਈਡ ਫੋਰਮਾਂ ਵਿੱਚ ਸੀ.ਐਸ.ਡੀ. ਪਰੇਡ ਦਾ ਥੀਮ, ਆਦਰਸ਼ ਅਤੇ ਰਾਜਨੀਤਿਕ ਮੰਗਾਂ ਨਿਰਧਾਰਤ ਕੀਤਾ ਜਾਂਦਾ ਹੈ। ਇਹ ਖੁੱਲ੍ਹੀਆਂ ਮੀਟਿੰਗਾਂ ਹਨ, ਜਿਨ੍ਹਾਂ ਵਿੱਚ ਕੋਈ ਵੀ ਸ਼ਾਮਲ ਹੋ ਸਕਦਾ ਹੈ।
* ਜਰਮਨੀ ਵਿੱਚ ਐਲਜੀਬੀਟੀ ਅਧਿਕਾਰ