ਬਲਬੀਰ ਸਿੰਘ ਸੋਢੀ | |
---|---|
ਜਨਮ | ਜਲੰਧਰ, ਪੰਜਾਬ, ਭਾਰਤ | ਜੁਲਾਈ 6, 1949
ਮੌਤ | ਸਤੰਬਰ 15, 2001 ਮੇਸਾ, ਐਰੀਜ਼ੋਨਾ, ਸੰਯੁਕਤ ਰਾਜ ਅਮਰੀਕਾ | (ਉਮਰ 52)
ਪੇਸ਼ਾ | ਉਦਯੋਗਪਤੀ , ਕੰਪਿਊਟਰ ਇੰਜੀਨੀਅਰ/ਵਿਸ਼ਲੇਸ਼ਕ (ਪਹਿਲਾਂ) |
ਬਲਬੀਰ ਸਿੰਘ ਸੋਢੀ (6 ਜੁਲਾਈ, 1949 – 15 ਸਤੰਬਰ, 2001), [1] ਮੇਸਾ, ਐਰੀਜ਼ੋਨਾ ਵਿੱਚ ਇੱਕ ਸਿੱਖ-ਅਮਰੀਕੀ ਉਦਯੋਗਪਤੀ ਸੀ। ਜਿਸ ਦੀ 11 ਸਤੰਬਰ ਦੇ ਹਮਲਿਆਂ ਦੇ ਬਾਅਦ ਇੱਕ ਨਫ਼ਰਤੀ ਅਪਰਾਧ ਵਿੱਚ ਹੱਤਿਆ ਕਰ ਦਿੱਤੀ ਗਈ ਸੀ। ਇਹ ਸੰਯੁਕਤ ਰਾਜ ਵਿੱਚ ਕਈ ਮਾਮਲਿਆਂ ਵਿੱਚੋਂ ਪਹਿਲਾ ਸੀ ਜੋ ਪੁਲਿਸ ਨੂੰ 11 ਸਤੰਬਰ 2001 ਦੇ ਹਮਲੇ ਦਾ ਬਦਲਾ ਲੈਣ ਦੀਆਂ ਕਾਰਵਾਈਆਂ ਵਜੋਂ ਰਿਪੋਰਟ ਕੀਤਾ ਗਿਆ ਸੀ। ਬਲਬੀਰ ਸਿੰਘ ਸੋਢੀ, ਜਿਸ ਨੇ ਆਪਣੇ ਸਿੱਖ ਧਰਮ ਦੇ ਅਨੁਸਾਰ ਦਾੜ੍ਹੀ ਰੱਖੀ ਹੋਈ ਸੀ ਅਤੇ ਪੱਗ ਬੰਨ੍ਹੀ ਹੋਈ ਸੀ, ਨੂੰ ਗਲਤੀ ਨਾਲ ਇੱਕ ਅਰਬ ਮੁਸਲਮਾਨ ਵਜੋਂ ਪ੍ਰੋਫ਼ਾਈਲ ਕੀਤਾ ਗਿਆ ਸੀ ਅਤੇ 42 ਸਾਲਾ ਫ਼ਰੈਂਕ ਸਿਲਵਾ ਰੌਕ (8 ਜੁਲਾਈ, 1959 - 11 ਮਈ, 2022) ਦੁਆਰਾ ਕਤਲ ਕਰ ਦਿੱਤਾ ਗਿਆ ਸੀ। [2] ਰੌਕ ਇੱਕ ਸਥਾਨਕ ਮੁਰੰਮਤ ਸਹੂਲਤ ਵਿੱਚ ਇੱਕ ਬੋਇੰਗ ਏਅਰਕ੍ਰਾਫ਼ਟ ਮਕੈਨਕ ਸੀ ਜਿਸਦਾ ਕੈਲੀਫੋਰਨੀਆ ਵਿੱਚ ਲੁੱਟ ਦੀ ਕੋਸ਼ਿਸ਼ ਲਈ ਇੱਕ ਅਪਰਾਧਿਕ ਰਿਕਾਰਡ ਹੈ। ਰੌਕ ਨੇ ਕਥਿਤ ਤੌਰ 'ਤੇ ਦੋਸਤਾਂ ਨੂੰ ਦੱਸਿਆ ਸੀ ਕਿ ਉਹ ਹਮਲਿਆਂ ਵਾਲੇ ਦਿਨ "ਬਾਹਰ ਜਾ ਕੇ ਕੁਝ ਟਾਉਲ ਹੈੱਡਸ (ਤੌਲੀਏ ਵਾਲੇ ਸਿਰਾਂ) ਨੂੰ ਗੋਲੀ ਮਾਰਨ" ਜਾ ਰਿਹਾ ਸੀ। [3] ਰੋਕ ਨੂੰ ਫ਼ਸਟ ਡਿਗਰੀ ਕਤਲ ਲਈ ਮੌਤ ਦੀ ਸਜ਼ਾ ਸੁਣਾਈ ਗਈ ਸੀ (ਜੋ ਬਾਅਦ ਵਿੱਚ ਉਮਰ ਕੈਦ ਵਿੱਚ ਬਦਲੀ ਗਈ )। 11 ਮਈ 2022 ਨੂੰ ਜੇਲ੍ਹ ਵਿੱਚ ਰੌਕ ਦੀ ਮੌਤ ਹੋ ਗਈ [4]