ਬਲਵੰਡ ਰਾਏ ਗੁਰੂ ਅਰਜਨ ਦੇਵ ਜੀ ਦੇ ਦਰਬਾਰ ਵਿੱਚ ਇੱਕ ਕਵੀ ਰਹੱਸਵਾਦੀ ਅਤੇ ਰਬਾਬ ਵਾਦਕ ਸੀ।[1] ਉਹ ਮਿਰਾਸੀ ਭਾਈਚਾਰੇ ਨਾਲ ਸਬੰਧਤ ਇੱਕ ਮੁਸਲਮਾਨ ਸੀ ਜਿਸਨੇ ਗੁਰੂ ਅਰਜਨ ਦੇਵ ਜੀ ਦੇ ਸਮੇਂ ਸਿੱਖ ਚਿੰਤਨ ਨੂੰ ਅਪਣਾਇਆ ਸੀ। ਉਸ ਦੇ ਤਿੰਨ ਭਜਨ ਗੁਰੂ ਗ੍ਰੰਥ ਸਾਹਿਬ ਵਿਚ ਰਾਮਕਲੀ ਵਿਚ ਦਰਜ ਹਨ। ਉਸਨੇ ਰਾਮਕਲੀ ਵਿੱਚ ਇਨ੍ਹਾਂ ਪਉੜੀਆਂ ਨੂੰ ਆਪਣੇ ਰਬਾਬੀ ਭਾਈ ਸੱਤਾ ਡੂਮ ਨਾਲ ਮਿਲ ਕੇ ਰਚਿਆ, ਜਿਸ ਵਿੱਚ ਕੁੱਲ ਛੇ ਭਜਨ ਸ਼ਾਮਲ ਹਨ।[2] ਕਿਹਾ ਜਾਂਦਾ ਹੈ ਕਿ ਉਹ ਗੁਰੂ ਹਰਗੋਬਿੰਦ (1595-1644) ਦੇ ਸਮੇਂ ਲਾਹੌਰ ਵਿੱਚ ਅਕਾਲ ਚਲਾਣਾ ਕਰ ਗਿਆ ਸੀ ਅਤੇ ਉਸਨੂੰ ਰਾਵੀ ਨਦੀ ਦੇ ਕੰਢੇ ਦਫ਼ਨਾਇਆ ਗਿਆ ਸੀ।[3]