![]() ਕਿਤਾਬ ਦਾ ਕਵਰ ਪੇਜ | |
ਲੇਖਕ | ਲਿਲ ਬਹਾਦੁਰ ਛੇਤਰੀ |
---|---|
ਮੂਲ ਸਿਰਲੇਖ | बसाइँ |
ਅਨੁਵਾਦਕ | ਮਾਈਕਲ ਹੱਟ |
ਦੇਸ਼ | ਨੇਪਾਲ |
ਭਾਸ਼ਾ | ਨੇਪਾਲੀ |
ਪ੍ਰਕਾਸ਼ਕ | ਸਾਝਾ ਪ੍ਰਕਾਸ਼ਨ |
ਪ੍ਰਕਾਸ਼ਨ ਦੀ ਮਿਤੀ | 1957 (2014 ਵਿਕਰਮ ਸਾਮੰਤ) |
ਸਫ਼ੇ | 62 |
ਆਈ.ਐਸ.ਬੀ.ਐਨ. | 9789993328964 |
ਓ.ਸੀ.ਐਲ.ਸੀ. | 800708623 |
ਬਸਾਈਂ ( Nepali: बसाइँ ਸੈਟਲਮੈਂਟ;) ਲਿਲ ਬਹਾਦੁਰ ਛੇਤਰੀ ਦੁਆਰਾ ਲਿਖਿਆ ਗਿਆ 1957 ਦਾ ਨੇਪਾਲੀ ਨਾਵਲ ਹੈ।[1][2] ਇਹ ਸਾਝਾ ਪ੍ਰਕਾਸ਼ਨ ਦੁਆਰਾ ਪ੍ਰਕਾਸ਼ਿਤ ਕੀਤਾ ਗਿਆ ਸੀ ਅਤੇ ਤ੍ਰਿਭੁਵਨ ਯੂਨੀਵਰਸਿਟੀ ਦੇ ਪਾਠਕ੍ਰਮ ਵਿੱਚ ਸ਼ਾਮਲ ਕੀਤਾ ਗਿਆ ਹੈ।[3] ਛੇਤਰੀ, ਇੱਕ ਅਸਾਮੀ ਨੇਪਾਲੀ ਲੇਖਕ ਹੈ, ਜਿਸ ਨੇ ਭਾਰਤ ਵਿੱਚ ਵੱਖ-ਵੱਖ ਨੇਪਾਲੀ ਪਰਵਾਸੀਆਂ ਦੇ ਅਨੁਭਵ ਨੂੰ ਸ਼ਾਮਲ ਕਰਦੇ ਹੋਏ ਇਹ ਕਿਤਾਬ ਲਿਖੀ ਹੈ। ਇਹ ਕਿਤਾਬ ਪਹਾੜੀ ਨੇਪਾਲ ਦੇ ਇੱਕ ਪੇਂਡੂ ਪਿੰਡ ਵਿੱਚ ਰਹਿੰਦੇ ਗਰੀਬ ਕਿਸਾਨ ਅਤੇ ਉਸਦੇ ਪਰਿਵਾਰ ਦੀ ਜ਼ਿੰਦਗੀ ਅਤੇ ਉਨ੍ਹਾਂ ਹਾਲਾਤਾਂ ਨੂੰ ਦਰਸਾਉਂਦੀ ਹੈ, ਜਿਸ ਵਿੱਚ ਉਹ ਆਪਣੇ ਪਿੰਡ ਤੋਂ ਦੂਰ ਪਰਵਾਸ ਕਰਨ ਲਈ ਮਜ਼ਬੂਰ ਹਨ।[4]
ਕਿਤਾਬ ਪੂਰਬੀ ਨੇਪਾਲ ਦੇ ਇੱਕ ਬੇਨਾਮ ਪਹਾੜੀ ਪਿੰਡ ਵਿੱਚ ਸੈੱਟ ਕੀਤੀ ਗਈ ਹੈ। ਧੰਨ ਬਹਾਦੁਰ ਬਸਨੇਤ ਇੱਕ ਗਰੀਬ ਕਿਸਾਨ ਹੈ, ਜੋ ਆਪਣੀ ਪਤਨੀ, ਭੈਣ ਅਤੇ ਇੱਕ ਪੁੱਤਰ ਨਾਲ ਰਹਿੰਦਾ ਹੈ। ਕਿਤਾਬ ਪਿੰਡ ਵਿੱਚ ਉਸਦੇ ਸੰਘਰਸ਼ ਨੂੰ ਦਰਸਾਉਂਦੀ ਹੈ ਅਤੇ ਕਿਵੇਂ ਉਹ ਦੂਜਿਆਂ ਦੁਆਰਾ ਧੋਖਾ ਖਾ ਜਾਂਦਾ ਹੈ। ਕਿਤਾਬ ਉਨ੍ਹਾਂ ਹਾਲਾਤਾਂ ਨੂੰ ਦਰਸਾਉਂਦੀ ਹੈ, ਜਿਨ੍ਹਾਂ ਤਹਿਤ ਗਰੀਬ ਨੇਪਾਲੀ ਲੋਕਾਂ ਨੂੰ ਰੁਜ਼ਗਾਰ ਲਈ ਆਪਣੇ ਘਰ ਛੱਡ ਕੇ ਭਾਰਤ ਦੀਆਂ ਹੋਰ ਥਾਵਾਂ 'ਤੇ ਜਾਣਾ ਪੈਂਦਾ ਹੈ।[5] ਜਾਤੀ ਅਤੇ ਲਿੰਗ ਵਿਤਕਰਾ, ਗਰੀਬੀ ਅਤੇ ਬੇਇਨਸਾਫ਼ੀ ਇਸ ਪੁਸਤਕ ਦਾ ਮੁੱਖ ਵਿਸ਼ਾ ਹੈ। ਕਿਤਾਬ ਦਰਸਾਉਂਦੀ ਹੈ ਕਿ ਕਿਵੇਂ ਅਮੀਰ ਲੋਕ ਗਰੀਬ ਲੋਕਾਂ ਨੂੰ ਦਬਾਉਂਦੇ ਹਨ ਅਤੇ ਉਨ੍ਹਾਂ ਨੂੰ ਉੱਚਾ ਚੁੱਕਣ ਦੀ ਬਜਾਏ ਗਰੀਬੀ ਵੱਲ ਧੱਕਦੇ ਹਨ।
ਇਸ ਨਾਵਲ ਨੂੰ 2003 ਵਿੱਚ ਸੁਭਾਸ਼ ਗਜੂਰੇਲ ਦੁਆਰਾ ਇੱਕ ਨੇਪਾਲੀ ਫ਼ਿਲਮ ਵਿੱਚ ਰੂਪਾਂਤਰਿਤ ਕੀਤਾ ਗਿਆ ਸੀ।[6] ਇਹ ਫ਼ਿਲਮ ਸਰਬੋਤਮ ਅੰਤਰਰਾਸ਼ਟਰੀ ਫੀਚਰ ਫ਼ਿਲਮ ਲਈ ਅਕੈਡਮੀ ਅਵਾਰਡ ਲਈ ਨੇਪਾਲ ਦੀ ਅਧਿਕਾਰਤ ਐਂਟਰੀ ਸੀ, ਹਾਲਾਂਕਿ ਫ਼ਿਲਮ ਨੂੰ ਨਾਮਜ਼ਦ ਨਹੀਂ ਕੀਤਾ ਗਿਆ ਸੀ।[7]
ਮਾਈਕਲ ਹੱਟ ਦੁਆਰਾ ਨਾਵਲ ਦਾ ਅੰਗਰੇਜ਼ੀ ਵਿੱਚ ਅਨੁਵਾਦ ਮਾਊਂਟੇਨਜ਼ ਪੇਂਟਡ ਵਿਦ ਟਰਮੇਰਿਕ ਵਜੋਂ ਕੀਤਾ ਗਿਆ ਸੀ।[8]