ਬਹਾਰ (ਰਾਗ)

"ਗ ਕੋਮਲ ਅਰੁ ਦੋ ਨਿਸ਼ਾਦ,ਗਾਵਤ ਰਾਗ ਬਹਾਰ ।

ਮਧ੍ਯ ਰਾਤ੍ਰਿ ਸ਼ਾਡਵ-ਸ਼ਾਡਵ,ਕਾਫੀ ਥਾਟ ਸੁਹਾਏ ।।"

ਚੰਦ੍ਰਿਕਾਸਾਰ ,ਇਕ ਪ੍ਰਚੀਨ ਸੰਗੀਤ ਗ੍ਰੰਥ

ਜਾਣਕਾਰੀ

[ਸੋਧੋ]
ਥਾਟ ਕਾਫੀ
ਸੁਰ ਆਰੋਹ 'ਚ ਰੇ ਵਰਜਤ

ਅਵਰੋਹ 'ਚ ਧ ਵਰਜਤ ਗੰਧਾਰ (ਗ) ਕੋਮਲ ਅਤੇ ਦੋਂਵੇਂ ਨਿਸ਼ਾਦ ਲਗਦੇ ਹਨ

ਜਾਤੀ ਸ਼ਾਡਵ-ਸ਼ਾਡਵ
ਵਾਦੀ ਮਧ੍ਯਮ (ਮ)
ਸੰਵਾਦੀ ਸ਼ਡਜ (ਸ)
ਅਰੋਹ ਸ ਮ,ਮ ਪ ਮ ,ਧ ਨੀ ਸੰ
ਅਵਰੋਹ ਸੰ ਨੀ ਪ, ਮ ਪ, ਮ ਰੇ ਸ
ਪਕੜ ਸ ਮ, ਮ ਪ ਗ ਮ, ਨੀ ਧ ਨੀ ਸੰ
ਠਹਿਰਾਵ ਦੇ ਸੂਰ ਸ ,ਮ ਪ,
ਸਮਾਂ ਅੱਧੀ ਰਾਤ
ਮਿਲਦੇ ਜੁਲਦੇ ਰਾਗ ਸ਼ਹਾਨਾ ਕਾਨ੍ਹੜਾ

ਸ਼ਹਾਨਾ ਬਹਾਰ ਬਸੰਤ ਬਹਾਰ ਅਡਾਨਾ ਬਹਾਰ

ਵਿਸਤਾਰ 'ਚ ਜਾਣਕਾਰੀ

[ਸੋਧੋ]
  • ਰਾਹ ਬਹਾਰ ਹਿੰਦੁਸਤਾਨੀ ਸ਼ਾਸਤਰੀ ਸੰਗੀਤ ਦਾ ਰਾਗ ਹੈ।
  • ਰਾਗ ਬਹਾਰ ਕਾਫੀ ਥਾਟ ਦਾ ਇਕ ਬਹੁਤ ਹੀ ਪ੍ਰਚਲਿਤ ਤੇ ਮਧੁਰ ਰਾਗ ਹੈ।
  • ਰਾਗ ਬਹਾਰ,ਤਿੰਨ ਰਾਗਾਂ,ਰਾਗ ਬਾਗੇਸ਼੍ਰੀ ਰਾਗ ਅਡਾਨਾ ਤੇ ਰਾਗ ਮੀਆਂ ਮਲਹਾਰ,ਦੇ ਮਿਸ਼ਰਣ ਨਾਲ ਬਣਿਆ ਹੈ।
  • ਰਾਗਾ ਬਹਾਰ ਉੱਤਰਾਂਗਵਾਦੀ ਰਾਗ ਹੈ ਜਿਸ ਕਰਕੇ ਇਸ ਦਾ ਜਿਆਦਾ ਚਲਣ ਤਾਰ ਸਪਤਕ 'ਚ ਹੁੰਦਾ ਹੈ।
  • ਬੇਸ਼ਕ ਇਸ ਰਾਗ ਦੇ ਗਾਉਣ-ਵਜਾਉਣ ਦਾ ਸਮਾਂ ਅੱਧੀ ਰਾਤ ਹੈ ਪਰ ਬਸੰਤ ਦੇ ਮੌਸਮ ਵਿਚ ਇਸ ਨੂੰ ਕਦੀ ਵੀ ਗਾਇਆ-ਵਜਾਇਆ ਜਾ ਸਕਦਾ ਹੈ। ਰਾਗ ਬਹਾਰ 'ਚ ਰਚੇ ਗੀਤਾਂ 'ਚ ਬਸੰਤ ਰੁੱਤ ਬਾਰੇ ਬਹੁਤ ਕੁੱਛ ਸੁਣਨ ਨੂੰ ਮਿਲਦਾ ਹੈ।
  • ਰਾਗ ਬਹਾਰ ਇਕ ਮੌਸਮੀ ਰਾਗ ਹੈ।
  • ਰਾਗ ਬਹਾਰ ਦੇ ਅਰੋਹ 'ਚ ਪੰਚਮ ਤੇ ਅਵਰੋਹ 'ਚ ਗੰਧਾਰ ਵਕ੍ਰ ਸੁਰਾਂ ਦੇ ਤੌਰ ਤੇ ਵਰਤੇ ਜਾਂਦੇ ਹਨ।
  • ਰਾਗ ਬਹਾਰ ਦੇ ਅਰੋਹ 'ਚ ਸ਼ੁੱਧ ਨਿਸ਼ਾਦ ਤੇ ਅਵਰੋਹ 'ਚ ਕੋਮਲ ਨਿਸ਼ਾਦ ਵਰਤਿਆ ਜਾਂਦਾ ਹੈ।
  • ਰਾਗ ਬਹਾਰ ਕੁਦਰਤ ਦੇ ਸੁਹੱਪਣ ਅਤੇ ਉਸ ਦੀ ਬਖਸ਼ੀਸ਼ ਦਾ ਬਹੁਤ ਸੁਰੀਲੀ ਵਿਆਖਿਆ ਕਰਦਾ ਹੈ।
  • ਇਹ ਰਾਗ ਸ਼ਿੰਗਾਰ ਅਤੇ ਭਗਤੀ ਰਸ ਨਾਲ ਭਰਿਆ ਹੋਇਆ ਰਾਗ ਹੈ।
  • ਇਸ ਰਾਗ ਦਾ ਸੁਭਾ ਸ਼ੋਖ ਹੋਣ ਕਰਕੇ ਇਸ ਵਿਚ ਛੋਟਾ ਖਿਆਲ ਘੱਟ ਹੀ ਸੁਣਨ ਨੂੰ ਮਿਲਦਾ ਹੈ।
  • ਇਹ ਮੰਨਿਆ ਜਾਂਦਾ ਹੈ ਕਿ ਰਾਗ ਬਹਾਰ ਦੀ ਰਚਨਾ ਸੂਫੀ ਸੰਗੀਤਕਾਰ ਅਮੀਰ ਖੁਸਰੋ ਨੇ ਕੀਤੀ ਸੀ।
  • ਰਾਗ ਬਹਾਰ ਰਾਗ ਮਲਹਾਰ ਨਾਲ ਬਹੁਤ ਮਿਲਦਾ ਜੁਲਦਾ ਹੈ।

ਰਾਗ ਬਹਾਰ 'ਚ ਅਲਾਪ

[ਸੋਧੋ]

ਸ ਮ,ਮ ਪ ਮ, ਨੀ ਪ, ਮ ਪ ਮ , ਧ -- ਨੀ ਸੰ ,ਨੀ ਪ ਮ ਪ ਮ ,ਸ ਮ ,ਮ ਪ ਮ ਰੇ ਸ

ਮ -- ਮ ਪ ਮਧ , (ਨੀ) ਪ ਮ ਪ --ਮ, ਮਧ -- ਨੀਨੀਨੀ ਪਮਪ ਮ, ਸ ਮ,ਮ ਪ ਮ, ਰੇ ਸ

ਰਾਗ ਬਹਾਰ 'ਚ ਕੁੱਝ ਫਿਲਮੀ ਗੀਤ

[ਸੋਧੋ]
ਗੀਤ ਸੰਗੀਤਕਾਰ/

ਗੀਤਕਾਰ

ਗਾਇਕ/

ਗਾਇਕਾ

ਫਿਲਮ/

ਸਾਲ

ਛਮ ਛਮ ਨਾਚਤ ਬਹਾਰ ਸਲਿਲ ਚੌਧਰੀ/

ਰਾਜੇਂਦਰਕ੍ਰਿਸ਼ਨ

ਲਤਾ ਮੰਗੇਸ਼ਕਰ ਛਾਇਆ/

1961

ਮਨ ਕੀ ਬੀਨ ਮਤਵਾਰੀ ਬਾਜੇ ਨੌਸ਼ਾਦ/ਸ਼ਕੀਲ ਮੁੰਹਮਦ ਰਫੀ/

ਲਤਾ ਮੰਗੇਸ਼ਕਰ

ਸ਼ਬਾਬ/1954
ਰੇ ਰੇ ਬਹਾਰ ਆਈ ਨਾਰਾਇਣ ਦੱਤਾ/

ਭਰਤ ਵਿਆਸ

ਮਹੇਂਦਰ ਕਪੂਰ/

ਆਸ਼ਾ ਭੋੰਸਲੇ

ਜੈ ਹਨੁਮਾਨ/

1973

ਸਕਲ ਬਣਾ ਗਗਨ ਰੋਸ਼ਨ/ਮਜਰੂਹ

ਸੁਲਤਾਨਪੁਰੀ

ਲਤਾ ਮੰਗੇਸ਼ਕਰ ਮਮਤਾ/1966

ਹਵਾਲੇ

[ਸੋਧੋ]