ਬਾਂਦਰਾਂ ਦਾ ਭੋਜਨ ਉਤਸਵ ਲੋਪਬੁਰੀ, ਥਾਈਲੈਂਡ ਵਿੱਚ ਹਰ ਸਾਲ ਮਨਾਇਆ ਜਾਂਦਾ ਹੈ।[1] ਇਸ ਉਤਸਵ ਵਿੱਚ ਬੈਂਗਕੋਕ ਦੇ ਉੱਤਰੀ ਲੋਪਬੁਰੀ ਸੂਬੇ ਵਿੱਚ 2,000 ਦੀ ਆਬਾਦੀ ਵਾਲੇ ਸਥਾਨਕ ਬਾਂਦਰਾਂ ਨੂੰ ਫਲ ਤੇ ਸਬਜੀਆਂ ਦਾ ਆਨੰਦ ਲੇਨ ਨੂੰ ਮਿਲਦਾ ਹੈ। ਇਹ ਹਰ ਸਾਲ ਨਵੰਬਰ ਦੇ ਆਖਿਰੀ ਐਤਵਾਰ ਨੂੰ ਮਨਾਇਆ ਜਾਂਦਾ ਹੈ।[2][3]
ਇਸ ਉਤਸਵ ਦਾ ਆਰੰਭ 25 ਨਵੰਬਰ 1989 ਵਿੱਚ ਹੋਇਆ ਸੀ ਤੇ ਇੱਕ ਸਥਾਨਕ ਮੈਖ਼ਾਨਾ ਦੇ ਮਾਲਕ ਯੋਂਗਯੁਥ ਕਿਤਵਾਤਾਨਾਨੂਸੋੰਤ ਨੇ ਲੋਪਬੁਰੀ ਪ੍ਰਾਂਤ ਵਿੱਚ ਕੀਤੀ ਸੀ। ਉਸਨੇ ਸਮਝ ਲਿਆ ਕਿ 2,000 ਮਾਕਾਕੁ ਬਾਂਦਰਾਂ ਦੀ ਲੋਪਬੁਰੀ ਪ੍ਰਾਂਤ ਵਿੱਚ ਮੌਜੂਦਗੀ ਕਾਰਣ ਸੈਲਾਨੀ ਆਕਰਸ਼ਣ ਦਾ ਕੇਂਦਰ ਸੀ।ਉਸਦੇ ਮੈਖ਼ਾਨਾ ਦੇ ਅੱਗੇ ਬਾਂਦਰ ਦੀ ਇੱਕ ਵਿਸ਼ਾਲ ਤਸਵੀਰ ਲਗਾਈ ਹੋਈ ਸੀ ਤੇ ਉਸਨੂੰ ਉਹ ਚੰਗਿਆਂ ਭਾਗਾਂ ਵਾਲਾ ਲੱਗਿਆ। ਉਸਨੇ ਇਸ ਉਤਸਵ ਨੂੰ ਬਾਂਦਰਾਂ ਦਾ ਧੰਨਵਾਦ ਕਰਨ ਲਈ ਤੇ ਸੈਲਾਨੀਆਂ ਨੂੰ ਆਕਰਸ਼ਕ ਕਰਨ ਲਈ ਸ਼ੁਰੂ ਕਰ ਦਿੱਤਾ। ਹਰ ਸਾਲ ਭੋਜਨ ਨਾਲ ਭਰੇ ਟੇਬਲ ਲੋਪਬੁਰੀ ਪ੍ਰਾਂਤ ਦੇ ਫ਼ਰਾ ਪਰਾਂਗ ਸਾਮ ਯੋਤ ਮੰਦਰ ਦੇ ਆਸ-ਪਾਸ ਸਜਾਏ ਜਾਂਦੇ ਹਨ। ਖਾਨ ਵਾਲੇ ਪਦਾਰਥ ਜਿਸ ਵਿੱਚ ਹਜ਼ਾਰੋਂ ਕਿਲੋ ਤਾਜ਼ੇ ਫਲ ਤੇ ਸਬਜੀਆਂ ਆਕਰਸ਼ਕ ਪ੍ਰਦਰਸ਼ਨ ਵਿੱਚ ਸਜਾ ਕੇ ਰੱਖੇ ਹੁੰਦੇ ਹਨ ਜਾਂ ਫੇਰ ਬਰਫ਼ ਵਿੱਚ ਜਮਾਏ ਹੁੰਦੇ ਹੈ।[4] ਤੇ ਬਾਂਦਰ ਦਿਨ ਭਰ ਬਿਨਾ ਸੈਲਾਨੀਆਂ ਜਾਂ ਫੋਟੋ ਖਿਚਣ ਵਾਲਿਆਂ ਦੀ ਚਿੰਤਾ ਬਗੈਰ ਮਸਤੀ ਨਾਲ ਦਾਹਵਤ ਦਾ ਮਜ਼ਾਲੇਂਦੇ ਹਨ।