ਬਾਗ਼ਬਾਨਪੁਰਾ (ਉਰਦੂ/ਨਾਸਤੀਲਿਕ:باغبان پورہ) ਸ਼ਾਲੀਮਾਰ ਤਹਿਸੀਲ, ਲਾਹੌਰ ਜ਼ਿਲ੍ਹਾ, ਪੰਜਾਬ, ਪਾਕਿਸਤਾਨ ਵਿੱਚ ਇੱਕ ਸ਼ਹਿਰ ਅਤੇ ਯੂਨੀਅਨ ਕੌਂਸਲ ਹੈ।[1] ਇਹ ਲਾਹੌਰ ਦੇ ਮੁੱਖ ਸ਼ਹਿਰ ਤੋਂ ਕੋਈ 5 ਕਿਲੋਮੀਟਰ ਉੱਤਰ-ਪੱਛਮ ਵੱਲ, ਗ੍ਰੈਂਡ ਟਰੰਕ ਰੋਡ ਦੇ ਨਾਲ ਸਥਿਤ ਹੈ।
ਬਾਗ਼ਬਾਨਪੁਰਾ ਦੀ ਜਗ੍ਹਾ ਮੀਆਂ ਮੁਹੰਮਦ ਯੂਸਫ ਪੁੱਤਰ ਮੀਆਂ ਮੁਹੰਮਦ ਇਸਹਾਕ ਨੂੰ ਉਸ ਵਲੋਂ ਪ੍ਰਾਈਵੇਟ ਪਿੰਡ ਇਸ਼ਕਪੁਰ ਦੀ ਜ਼ਮੀਨ ਤੋਹਫ਼ੇ ਦੇ ਤੌਰ ਤੇ ਮੁਗਲ ਸਮਰਾਟ ਸ਼ਾਹ ਜਹਾਨ ਨੂੰ ਸ਼ਾਲੀਮਾਰ ਬਾਗ਼ ਦੇ ਨਿਰਮਾਣ ਲਈ ਦੇਣ ਦੇ ਬਦਲ ਵਿੱਚ ਦਿੱਤੀ ਗਈ ਸੀ।[2] ਬਾਅਦ ਵਿੱਚ ਬਾਗ਼ਬਾਨਪੁਰਾ ਅਰਾਈਂ ਮੀਆਂ ਪਰਿਵਾਰ ਦਾ ਨਗਰ ਬਣਿਆ, ਜਿਸ ਨੂੰ ਮੁਗਲ ਸਮਰਾਟ ਸ਼ਾਹ ਜਹਾਨ ਨੇ ਸ਼ਾਲੀਮਾਰ ਗਾਰਡਨ ਦੀ ਸਾਂਭ ਸੰਭਾਲ ਦੀ ਜ਼ਿੰਮੇਵਾਰੀ ਦਿੱਤੀ ਸੀ।