ਬਾਗ਼ੀ(ਟੀਵੀ ਸੀਰੀਜ਼)

ਬਾਗ਼ੀ(ਟੀਵੀ ਸੀਰੀਜ਼)
ਸ਼ੈਲੀDrama
Romance
Biographical film
'ਤੇ ਆਧਾਰਿਤThe Life of Qandeel Baloch
ਦੁਆਰਾ ਵਿਕਸਿਤUrdu 1
ਲੇਖਕShazia Khan
ਨਿਰਦੇਸ਼ਕFarooq Rind
ਪੇਸ਼ ਕਰਤਾUrdu 1
Paragon Productions
ਸਟਾਰਿੰਗSaba Qamar
Osman Khalid Butt
Khalid Malik
Ali Kazmi
Sarmad Khoosat
Yasir Hussain
Nimra Khan
Yasir Nawaz
Ismat Zaidi
Nadia Afgan
Hareem Farooq
Nomi Ansari
Goher Mumtaz
Ahmed Godil
Irfan Khoosat
ਥੀਮ ਸੰਗੀਤ ਸੰਗੀਤਕਾਰShuja Haider
ਓਪਨਿੰਗ ਥੀਮ"Peera Way Peera Way Peera..Main Hojao Naa Baaghi"
Singer(s)
Shuja Haider
Lyrics by
Sabir Zafar
ਕੰਪੋਜ਼ਰShuja Haider
ਮੂਲ ਦੇਸ਼Pakistan
ਮੂਲ ਭਾਸ਼ਾUrdu
Punjabi
ਸੀਜ਼ਨ ਸੰਖਿਆ1
No. of episodes28
ਨਿਰਮਾਤਾ ਟੀਮ
ਨਿਰਮਾਤਾNina Kashif
Production locationsSindh
Punjab
ਸਿਨੇਮੈਟੋਗ੍ਰਾਫੀKhaleel Ahmed (KAKA)
Camera setupMulti-camera setup
ਲੰਬਾਈ (ਸਮਾਂ)35-45 minutes minus commercials
Production companyParagon Productions
DistributorUrdu 1
ਰਿਲੀਜ਼
Original networkUrdu 1
Picture format576i (SDTV)
720p (HDTV)
1080i (Online)
ਆਡੀਓ ਫਾਰਮੈਟStereo
Original release27 ਜੁਲਾਈ 2017 (2017-07-27) –
1 ਫਰਵਰੀ 2018 (2018-02-01)

ਬਾਗ਼ੀ ਇੱਕ ਹੈ ਡਰਾਮਾ ਲੜੀਵਾਰ ਹੈ ਜੋ ਉਰਦੂ 1 ਚੈਨਲ ਉੱਪਰ 27 ਜੁਲਾਈ 2017 ਨੂੰ ਪ੍ਰਕਾਸ਼ਿਤ ਕੀਤਾ ਗਿਆ। ਇਹ ਡਰਾਮਾ ਮਸ਼ਹੂਰ, ਵਿਵਾਦਗ੍ਰਸਤ ਪਾਕਿਸਤਾਨੀ ਸ਼ਖਸੀਅਤ ਕੰਦੀਲ ਬਲੋਚ ਦੀ ਇੱਕ ਜੀਵਨੀ ਅਧਾਰਤ ਟੀਵੀ ਸ਼ੋਅ ਹੈ ਜਿਸ ਨੂੰ ਜੁਲਾਈ 2016 ਵਿੱਚ ਉਸ ਦੇ ਭਰਾ ਦੁਆਰਾ ਇੱਜਤ ਦੇ ਨਾਮ 'ਤੇ ਕਤਲ ਕਰ ਦਿੱਤਾ ਗਿਆ ਸੀ।[1][2] ਇਸ ਨਾਟਕ ਦਾ ਸਕ੍ਰੀਨ ਪਲੇਅ ਉਮੇਰਾ ਅਹਿਮਦ ਨੇ ਕੀਤੀ ਹੈ। ਇਸ ਲੜੀ ਵਿੱਚ ਸਬਾ ਕਮਰ ਨੇ ਫੌਜੀਆ/ਕੰਦੀਲ ਦਾ ਮੁੱਖ ਕਿਰਦਾਰ ਨਿਭਾਇਆ ਹੈ।[3][4] ਇਸ ਸੀਰੀਜ਼ ਦੇ ਲਾਂਚ ਹੋਣ ਦੇ ਇੱਕ ਹਫਤੇ ਦੇ ਅੰਦਰ, ਬਾਗੀ ਯੂ-ਟਿਊਬ 'ਤੇ ਪਾਕਿਸਤਾਨੀਆਂ ਦੁਆਰਾ ਸਭ ਵੱਧ ਵੇਖੀ ਜਾਣ ਵਾਲੀ ਸੀਰੀਜ਼ ਬਣ ਗਈ।[5] ਇਹ ਨਾਟਕ ਪਾਕਿਸਨ ਵਿੱਚ ਹੁਣ ਤਕ ਦਾ ਸਭ ਤੋਂ ਵੱਧ ਪ੍ਰਭਾਵਸ਼ਾਲੀ ਟੀਵੀ ਸੀਰੀਅਲਜ਼ ਵਿਚੋਂ ਇੱਕ ਹੈ।[2][6][7][8][9][10]

ਪਲਾਟ

[ਸੋਧੋ]

ਫੌਜੀਆ ਬਤੂਲ(ਸਾਬਾ ਕਮਰ) ਇੱਕ ਖੂਬਸੂਰਤ ਲੜਕੀ ਹੈ ਜੋ ਆਪਣੇ ਮਾਪਿਆਂ (ਇਰਫਾਨ ਖੁਸ਼ਤ ਅਤੇ ਸਬਾ ਫੈਸਲ), ਇੱਕ ਛੋਟਾ ਭਰਾ, ਇੱਕ ਛੋਟੀ ਭੈਣ, ਇੱਕ ਵੱਡਾ ਭਰਾ ਰਹੀਮ ਅਤੇ ਰਹੀਮ ਦੀ ਪਤਨੀ ਅਸਮਾ ਦੇ ਨਾਲ ਇੱਕ ਪਿੰਡ ਦੇ ਘਰ ਵਿੱਚ ਰਹਿੰਦੀ ਹੈ। ਫੌਜੀਆ ਦੀ ਵੱਡੀ ਭੈਣ ਨਾਜ਼ੀਆ ਸ਼ਾਦੀਸ਼ੁਦਾ ਹੈ ਅਤੇ ਉਸ ਦਾ ਪਤੀ ਉਸ ਦੀ ਲਗਾਤਾਰ ਕੁੱਟ ਮਾਰ ਕਰਦਾ ਹੈ। ਫੌਜੀਆ ਨਾਜ਼ੀਆ ਨੂੰ ਕਹਿੰਦੀ ਰਹਿੰਦੀ ਹੈ ਕਿ ਉਹ ਆਪਣੇ ਪਤੀ ਨੂੰ ਮਾਰਨ ਨਾ ਦੇਵੇ। ਫੌਜੀਆ ਆਪਣੇ ਪਿਤਾ ਦੀਆਂ ਅੱਖ ਦਾ ਤਾਰਾ ਹੈ। ਫੌਜੀਆ ਦੀ ਮਾਂ ਵੀ ਉਸ ਨੂੰ ਪਿਆਰ ਕਰਦੀ ਹੈ, ਹਾਲਾਂਕਿ, ਉਹ ਫੌਜੀਆ ਨੂੰ ਉਸਦੇ ਸ਼ਪਸ਼ਟ ਬੋਲਣ ਅਤੇ ਹਰ ਗੱਲ ਤੇ ਬਾਗ਼ੀ ਹੋਣ ਤੇ ਸਜਾ ਵੀ ਦਿੰਦੀ ਹੈ।

ਫੌਜੀਆ ਦੀ ਭਰਜਾਈ ਹੇਰਾ ਫੇਰੀ ਕਰ ਰਹੀ ਹੈ ਅਤੇ ਆਪਣੇ ਪਤੀ ਉੱਤੇ ਪੂਰਾ ਕੰਟਰੋਲ ਰੱਖਦੀ ਹੈ। ਅਸਮਾ ਦਾ ਭਰਾ ਸਾਜਿਦ ਫੌਜੀਆ ਨਾਲ ਪਿਆਰ ਕਰਦਾ ਹੈ ਅਤੇ ਅਸਮਾ ਨੂੰ ਆਪਣਾ ਹੱਥ ਮੰਗਣ ਲਈ ਮਜਬੂਰ ਕਰਦਾ ਹੈ। ਅਸਮਾ ਵਿਆਹ ਦੇ ਸਖ਼ਤ ਵਿਰੋਧ ਵਿੱਚ ਹੈ ਕਿਉਂਕਿ ਉਹ ਨਹੀਂ ਚਾਹੁੰਦੀ ਕਿ ਉਸਦਾ ਭਰਾ ਅਜਿਹੀ 'ਤਿੱਖੀ' ਔਰਤ ਨਾਲ ਵਿਆਹ ਕਰੇ। ਸਾਜਿਦ ਆਪਣੀ ਭੈਣ ਨੂੰ ਯਕੀਨ ਦਿਵਾਉਣ ਦਾ ਕੋਸ਼ਿਸ਼ ਕਰਦਾ ਹੈ ਬਦਲੇ ਵਿੱਚ ਉਹ ਰਹੀਮ ਨੂੰ ਯਕੀਨ ਦਿਵਾਉਂਦੀ ਹੈ। ਰਹੀਮ ਅਤੇ ਅਸਮਾ ਫੌਜੀਆ ਦੇ ਮਾਪਿਆਂ ਨਾਲ ਪ੍ਰਸਤਾਵ ਬਾਰੇ ਗੱਲ ਕਰਦੇ ਹਨ, ਜੋ ਸ਼ੁਰੂਆਤੀ ਤੌਰ 'ਤੇ ਝਿਜਕਦੇ ਹਨ ਪਰ ਆਖਰਕਾਰ ਉਹ ਸਾਜਿਦ ਦੁਆਰਾ ਦਿੱਤੇ ਦਬਾਅ ਹੇਠ ਆ ਜਾਂਦੇ ਹਨ ਅਤੇ ਆਖਰਕਾਰ ਇਸ ਪ੍ਰਸਤਾਵ ਦੀ ਪੁਸ਼ਟੀ ਕਰਦੇ ਹਨ। ਹਾਲਾਂਕਿ, ਫੌਜੀਆ ਪਹਿਲਾਂ ਰਿਸ਼ਤੇ ਨੂੰ ਅਸਵੀਕਾਰ ਕਰ ਦਿੰਦੀ ਹੈ ਕਿਉਂਕਿ ਸਾਜਿਦ ਇੱਕ ਆਲਸੀ ਬੇਰੁਜ਼ਗਾਰ ਵਿਅਕਤੀ ਸੀ ਜੋ ਸਾਰਾ ਦਿਨ ਕੁਝ ਨਹੀਂ ਕਰਦਾ ਅਤੇ ਇਸ ਲਈ ਵੀ ਕਕਿਉਂਕਿ ਉਸ ਦੇ ਮਸ਼ਹੂਰ ਅਤੇ ਸੁਤੰਤਰ-ਸਮਾਜਿਕ ਜੀਵਨ-ਨਿਰਮਾਣ ਦੇ ਸੁਪਨੇ ਹਨ। ਫੌਜੀਆ ਦਾ ਪਰਿਵਾਰ ਉਸ ਨੂੰ ਕਹਿੰਦਾ ਹੈ ਕਿ ਵਿਆਹ ਤੋਂ ਇਨਕਾਰ ਕਰਨ ਵਿੱਚ ਬਹੁਤ ਦੇਰ ਹੋ ਚੁੱਕੀ ਹੈ ਕਿਉਂਕਿ ਪੂਰੇ ਪਿੰਡ ਨੂੰ ਇਸ ਬਾਰੇ ਦੱਸਿਆ ਗਿਆ ਹੈ ਅਤੇ ਵਿਆਹ ਤੋਂ ਪਹਿਲਾਂ ਹੀ ਕੁੜਮਾਈ ਤੋਂ ਜਵਾਬ ਦੇਣਾ ਉਨ੍ਹਾਂ ਦੀ ਸਾਖ ਖਰਾਬ ਕਰ ਦੇਵੇਗਾ।

ਫੌਜੀਆ ਹਾਲਾਂਕਿ ਆਪਣੇ ਗੁਆਂਢ ਵਿੱਚ ਇੱਕ ਕਾਸਮੈਟਿਕ ਦੁਕਾਨ ਦੇ ਮਾਲਕ ਆਬਿਦ ਨਾਲ ਪਿਆਰ ਕਰਦੀ ਹੈ ਜੋ ਹਾਲ ਹੀ ਵਿੱਚ ਦੁਬਈ ਤੋਂ ਵਾਪਸ ਆਇਆ ਸੀ। ਆਬਿਦ ਨੇ ਉਸ ਨੂੰ ਆਪਣੇ ਸਾਰੇ ਸੁਪਨਿਆਂ ਨੂੰ ਪੂਰਾ ਕਰਨ ਵਿੱਚ ਸਹਾਇਤਾ ਕਰਨ ਵਾਅਦਾ ਕੀਤਾ ਹੈ ਅਤੇ ਉਸ ਨੂੰ ਮਾਡਲਾਂ ਦੀਆਂ ਬਹੁਤ ਸਾਰੀਆਂ ਰਸਾਲੇ ਦਿੰਦਾ ਹੈ। ਉਹ ਫੌਜੀਆ ਨਾਲ ਵਿਆਹ ਕਰਾਉਣ ਦੀ ਪੂਰੀ ਕੋਸ਼ਿਸ਼ ਕਰਦਾ ਹੈ ਅਤੇ ਉਹ ਆਪਣਾ ਪ੍ਰਸਤਾਵ ਮਾਂ ਦੁਆਰਾ ਭੇਜਦਾ ਹੈ ਪਰ ਫੌਜੀਆ ਦੀ ਮਾਂ ਨੇ ਇਸ ਨੂੰ ਰੱਦ ਕਰ ਦਿੱਤਾ। ਸਾਜਿਦ ਨਾਲ ਉਸ ਦੇ ਵਿਆਹ ਦਾ ਦਿਨ ਆ ਗਿਆ ਪਰ ਉਹ ਸਮਾਰੋਹ ਤੋਂ ਪਹਿਲਾਂ ਹੀ ਬਚ ਨਿਕਲੀ।

ਕਾਸਟ

[ਸੋਧੋ]
  • ਸਬਾ ਕਮਰ ਫੌਜੀਆ ਬਤੂਲ/ ਕੰਵਲ ਬਲੋਚ ਦੇ ਤੌਰ ਤੇ
  • ਓਸਮਾਨ ਖਾਲਿਦ ਬੱਟ ਸ਼ਹਿਰੇਯਾਰ(ਕੰਵਲ ਦਾ ਪਿਆਰ)
  • ਖਾਲਿਦ ਮਲਿਕ ਬਤੌਰ ਰੇਹਾਨ (ਕੰਵਲ ਦਾ ਸਭ ਤੋਂ ਚੰਗਾ ਮਿੱਤਰ)
  • ਅਲੀ ਕਾਜ਼ਮੀ ਅਬੀਦ (ਫੌਜੀਆ ਦਾ ਪਤੀ) ਵਜੋਂ
  • ਸਰਹਦ ਖੁਸਤ ਬਤੌਰ ਰਹੀਮ (ਫੌਜੀਆ ਦਾ ਵੱਡਾ ਭਰਾ)
  • ਇਰਫਾਨ ਖੁਸ਼ਤ ਫੌਜੀਆ ਦੇ ਪਿਤਾ ਵਜੋਂ
  • ਸਾਉ ਫੈਸਲ ਫੌਜੀਆ ਦੀ ਮਾਂ ਵਜੋਂ
  • ਨਿਮਰਾ ਖਾਨ ਮੁੰਨੀ ਫੌਜੀਆ ਦੀ ਛੋਟੀ ਭੈਣ ਵਜੋਂ
  • ਨਾਦੀਆ ਅਫਗਾਨ ਅਸਮਾ (ਫੌਜੀਆ ਦੀ ਭਰਜਾਈ) ਵਜੋਂ
  • ਸੀਮੀ ਰਾਹੀਲ ਆਬਿਦ ਦੀ ਮਾਂ ਵਜੋਂ
  • ਸਈਦ ਤਾਬਰੇਜ਼ ਅਲੀ ਸ਼ਾਹ ਮੁੰਨਾ ਫੌਜੀਆ ਦੇ ਛੋਟੇ ਭਰਾ ਵਜੋਂ
  • ਸਯਦ ਬਾਬਰਿਕ ਸ਼ਾਹ
  • ਲੈਲਾ ਜ਼ੁਬੇਰੀ ਸ਼ਹਿਰੀਅਰ ਦੀ ਮਾਂ ਵਜੋਂ
  • ਮਨੀ
  • ਤਾਹਿਰ ਜਤੋਈ
  • ਸੋਫੀਆ ਮਿਰਜ਼ਾ
  • ਤਾਹਿਰ ਲਤੀਫ ਸਾਕੀ
  • ਨਿਸ਼ੂ
  • ਫਰਹਾਨਾ ਮਕਸੂਦ, ਆਬਿਦ ਦੀ ਦੂਜੀ ਪਤਨੀ ਵਜੋਂ
  • ਫਰਾਹ ਤੁਫੈਲ
  • ਮੁਸਕਾਨ ਜੈ, ਆਬਿਦ ਦੀ ਭੈਣ ਵਜੋਂ
  • ਰਾਬੀਆ ਆਬਿਦ ਅਲੀ (ਨੂਰੀਨ)
  • ਇਮਰਾਨ ਅਲੀ ਸ਼ੇਖ
  • ਰਾਜਾ ਮਤਲੂਬ
  • ਫਹਾਦ ਸ਼ੇਰਵਾਨੀ
  • ਉਸਮਾਨ ਮਜ਼ਹਰ
  • ਅਲੀ ਦੇਸਵਾਲੀ
  • ਅਮਨਾ ਕਰੀਮ
  • ਮਹਾਰੁਖ ਰਿਜਵੀ
  • ਵਾਹਜ ਖਾਨ
  • ਸਲਮਾ ਸ਼ਾਹੀਨ
  • ਮਹਿਬੂਬ ਸੁਲਤਾਨ
  • ਉਰੋਜ ਅਬਾਸ
  • ਅਨੀਸ ਆਲਮ
  • ਓਮਰ ਅਲੀ ਭੁੱਟੋ
  • ਅਬਦੁੱਲਾ ਮਲਿਕ
  • ਮੇਰੁਬ ਸ਼ਾਹਿਦ
  • ਮੁਹੰਮਦ ਸੁਭਾਨ
  • ਸੁਨੈਨਾ ਸ਼ਹਿਜ਼ਾਦ
  • ਅਲੀ ਸਾਕੀ
  • ਬਹਾਵਲ ਟੋਫਿਕ
  • ਇਬਰਾਹਿਮ ਤਾਰਿਕ
  • ਮੁਨੱਵਰ ਨੂਰ

ਕੈਮਿਓ ਪੇਸ਼

[ਸੋਧੋ]
  • ਯਾਸਿਰ ਹੁਸੈਨ ਬਤੌਰ ਸੋਹੇਲ ਵੜੈਚ
  • ਯਾਸੀਰ ਨਵਾਜ਼
  • ਅਲੀ ਸਾਕੀ
  • ਹਰੀਮ ਫਾਰੂਕ ਬਤੌਰ ਪਾਕਿਸਤਾਨ ਆਈਡਲ ਆਈ
  • ਗੋਹੇਰ ਮੁਮਤਾਜ਼ ਪਾਕਿਸਤਾਨ ਆਈਡਲ ਆਇਲ ਜੱਜ ਵਜੋਂ
  • ਪਾਕਿਸਤਾਨ ਆਈਡਲ ਆਈ ਜੱਜ ਵਜੋਂ ਨੋਮੀ ਅੰਸਾਰੀ
  • ਹੀਰਾ ਤਾਰੀਨ
  • ਨਈਮ ਤਾਹਿਰ
  • ਇਸਮਤ ਜ਼ੈਦੀ ਚੌਧਰੀ ਜੀ ਵਜੋਂ
  • ਅਹਿਮਦ ਗੋਦਿਲ
  • ਹਸਨ ਸੋਮਰੋ
  • ਫਾਰੂਕ ਰਿੰਡ
  • ਅਮਨਾ ਕਰੀਮ

ਸਨਮਾਨ ਅਤੇ ਨਾਮਜ਼ਦਗੀ

[ਸੋਧੋ]
ਸਨਮਾਨ Category/Recipient(s) Result
17ਵਾਂ ਲਕਸ ਸਟਾਇਲ ਅਵਾਰਡ ਵਧੀਆ ਟੈਲੀਵਿਜ਼ਨ ਪਲੇ ਜੇਤੂ
ਫ਼ਾਰੁਕ ਰੀੰਡ - ਬੈਸਟ ਡਰਾਮਾ ਡਰੇਕਟਰ ਨਾਮਜ਼ਦ
ਸਬਾ ਕਮਰ - ਬੈਸਟ ਟੀਵੀ ਅਭਿਨੇਤਰੀ ਜੇਤੂ
ਸ਼ੂਜਾ ਹੈਦਰ- ਬੈਸਟ ਓਰਿਜਨਲ ਸਾਉੰਡ ਟ੍ਰੈਕ
ਦੂਜਾ ਅੰਤਰਰਾਸ਼ਟਰੀ ਪਾਕਿਸਤਾਨੀ ਪ੍ਰੇਸਟੀਜ਼ ਅਵਾਰਡ ਵਧੀਆ ਟੀਵੀ ਸੀਰਿਅਲ ਨਾਮਜ਼ਦ
ਹੈਸਮ ਹੁਸੈਨ -ਵਧੀਆ ਟੀਵੀ ਡਰੇਕਟਰ
ਓਸਮਾਨ ਖਾਲਿਦ ਬੱਟ -ਬੈਸ ਟੀਵੀ ਅਭਿਨੇਤਾ
ਸਬਾ ਕਮਰ - ਬੈਸਟ ਟੀਵੀ ਅਭਿਨੇਤਰੀ ਜੇਤੂ
ਅਲੀ ਕਾਜ਼ਮੀ - ਬੈਸਟ ਐਕਟਰ ਇਨ ਸੁਪੋਰਟਿਵ ਰੋਲ ਨਾਮਜ਼ਦ
ਅਲੀ ਕਾਜ਼ਮੀ - ਬੈਸਟ ਐਕਟਰ ਇਨ ਸੁਪੋਰਟਿਵ ਰੋਲ ਜੇਤੂ
ਬੈਸਟ ਟੀਵੀ ਪਲੇ (Jਜੂਰੀ ਚੋਇਸ)

ਹਵਾਲੇ

[ਸੋਧੋ]