ਬਾਗੇਸ਼੍ਰੀ

ਹਿੰਦੁਸਤਾਨੀ ਸ਼ਾਸਤਰੀ ਸੰਗੀਤ 'ਚ ਰਾਗ ਬਾਗੇਸ਼੍ਰੀ ਕਾਫੀ ਥਾਟ ਦਾ ਇਕ ਬਹੁਤ ਹੀ ਮਧੁਰ ਤੇ ਪ੍ਰਚਲਿਤ ਰਾਗ ਹੈ।

ਸੰਖੇਪ ਜਾਣਕਾਰੀ

[ਸੋਧੋ]
ਥਾਟ ਕਾਫੀ
ਸੁਰ ਗੰਧਾਰ(ਗ) ਅਤੇ ਨਿਸ਼ਾਦ (ਨੀ) ਕੋਮਲ ਤੇ ਬਾਕੀ ਸਾਰੇ ਸੁਰ ਸ਼ੁੱਧ ਲਗਦੇ ਹਨ

ਅਰੋਹ 'ਚ ਰਿਸ਼ਭ(ਰੇ) ਅਤੇ ਪੰਚਮ(ਪ)ਵਰਜਤ ਅਵਰੋਹ 'ਚ ਸਾਰੇ ਸੁਰ ਲਗਦੇ ਹਨ

ਜਾਤੀ ਔਡਵ-ਸੰਪੂਰਣ
ਵਾਦੀ ਮਧ੍ਯਮ (ਮ)
ਸੰਵਾਦੀ ਸ਼ਡਜ (ਸ)
ਠਹਿਰਾਵ

ਦੇ ਸੁਰ

ਨੀ
ਸਮਾਂ ਰਾਤ ਦਾ ਦੂਜਾ ਪਹਿਰ
ਅਰੋਹ ਨੀ(ਮੰਦਰ) ਧ(ਮੰਦਰ) ਨੀ(ਮੰਦਰ) ਸ ਮ ਧ ਨੀ ਸੰ
ਅਵਰੋਹ ਸੰ ਨੀ ਧ ਪ,ਮ ਪ ਧ,ਮ ਰੇ ਸ
ਪਕੜ ਨੀ(ਮੰਦਰ) ਧ(ਮੰਦਰ) ਸ, ਮ ਧ ਨੀ ਧ,ਮ ਰੇ ਸ
ਮਿਲਦਾ ਜੁਲਦਾ ਰਾਗ ਰਾਗੇਸ਼੍ਵ੍ਰੀ

ਮਾਲਗੁੰਜੀ

ਰਾਗ ਬਾਗੇਸ਼੍ਰੀ ਪੁਰਵਾੰਗਵਾਦੀ ਰਾਗ ਹੈ ਤੇ ਇਸਦੀ ਸੁੰਦਰਤਾ ਮਧ੍ਯਮ,ਧੈਵਤ ਅਤੇ ਨਿਸ਼ਾਦ ਸੁਰਾਂ ਤੇ ਨਿਰਭਰ ਕਰਦੀ ਹੈ।ਇਸ ਰਾਗ ਦੇ ਵਰਜਿਤ ਸੁਰਾਂ ਨੂੰ ਲੈ ਕੇ ਕਈ ਮਤ ਭੇਦ ਹਨ ਪਰ ਜਿਆਦਾਤਰ ਅਰੋਹ 'ਚ ਰਿਸ਼ਭ ਤੇ ਪੰਚਮ ਨੂੰ ਵਰਜਿਤ ਕਰਕੇ ਗਾਉਣ-ਵਜਾਉਣ ਦਾ ਹੀ ਚਲਣ ਹੈ। ਵੈਸੇ ਤਾਂ ਪੰਚਮ(ਪ) ਸੁਰ ਦਾ ਇਸਤੇਮਾਲ ਰਾਗ ਬਾਗੇਸ਼੍ਰੀ 'ਚ ਬਿਲਕੁਲ ਵਰਜਿਤ ਹੈ ਪਰ ਕਈ ਸੰਗੀਤਕਾਰ ਅਵਰੋਹ ਵਿੱਚ ਪੰਚਮ ਦਾ ਇਸਤੇਮਾਲ ਵਿਵਾਦੀ ਸੁਰ ਦੇ ਤੌਰ ਤੇ ਕਰਦੇ ਹਨ ਓਹ ਇਸ ਸੁਰ ਨੂੰ ਵਕ੍ਰ(ਟੇਢੇ) ਰੂਪ 'ਚ ਮਧ੍ਯਮ(ਮ) ਤੋਂ ਧੈਵਤ(ਧ) ਨੂੰ ਛੂ ਕੇ ਮੀੰਡ ਦਵਾਰਾ ਜਿਹੜੀ ਸੁਰ ਸੰਗਤੀ ਦੀ ਰਚਨਾ ਕਰਦੇ ਹਾਂ ਓਹ ਦਿਲ ਨੂੰ ਛੂਹਣ ਵਾਲੀ ਅਤੇ ਮਨੋਰੰਜਕ ਹੁੰਦੀ ਹੈ।

ਵਿਸਤਾਰ 'ਚ ਜਾਣਕਾਰੀ

[ਸੋਧੋ]
  • ਰਾਗ ਬਾਗੇਸ਼੍ਰੀ ਹਿੰਦੁਸਤਾਨੀ ਸ਼ਾਸਤਰੀ ਸੰਗੀਤ ਦਾ ਇਕ ਬਹੁਤ ਪ੍ਰਚਲਿਤ ਰਾਗ ਹੈ।
  • ਇਹ ਕਾਫੀ ਥਾਟ ਦਾ ਰਾਗ ਹੈ।
  • ਇਸ ਰਾਗ ਵਿੱਚ ਗੰਧਾਰ ਅਤੇ ਨਿਸ਼ਾਦ ਕੋਮਲ ਹੁੰਦੇ ਹਨ।
  • ਇਸ ਰਾਗ ਏ ਅਰੋਹ ਵਿੱਚ ਰਿਸ਼ਭ(ਰੇ) ਅਤੇ ਪੰਚਮ(ਪ) ਨਹੀਂ ਲਗਦੇ ਪਰ ਕਈ ਸੰਗੀਤਕਾਰ ਪੰਚਮ ਦਾ ਇਸਤੇਮਾਲ ਅਵਰੋਹ ਵਿੱਚ ਵਿਵਾਦੀ ਸੁਰ ਦੇ ਤੌਰ ਤੇ ਕਰਦੇ ਹਨ।
  • ਇਸ ਰਾਗ ਦਾ ਵਾਦੀ ਸੁਰ ਮਧ੍ਯਮ(ਮ) ਅਤੇ ਸੰਵਾਦੀ ਸੁਰ ਸ਼ਡਜ(ਸ) ਹੈ।.
  • ਕਰ੍ਨਾਟਕੀ ਸੰਗੀਤ 'ਚ ਵੀ ਇਹ ਔਡਵ-ਸੰਪੂਰਣ ਰਾਗ ਕਿਹਾ ਜਾਂਦਾ ਹੈ।
  • ਰਾਗ ਬਾਗੇਸ਼੍ਰੀ ਅੱਧੀ ਰਾਤ ਨੂੰ ਗਾਇਆ/ਵਜਾਇਆ ਜਾਂਦਾ ਹੈ।.  
  • ਰਾਗ ਬਾਗੇਸ਼੍ਰੀ 'ਚ ਧ੍ਰੁਪਦ ਤੇ ਧਮਾਰ ਗਾਏ ਜਾਂਦੇ ਹਨ।

ਕੁੱਝ ਮਹਤਵਪੂਰਣ ਗੱਲਾਂ

[ਸੋਧੋ]
  • ਰਾਗ ਬਾਗੇਸ਼੍ਰੀ ਨੂੰ ਮਿਲਾ ਕੇ ਕਈ ਹੋਰ ਰਾਗ ਬਣਾਏ ਜਾਂਦੇ ਹਨ ਜਿੰਵੇਂ ਬਾਗੇਸ਼੍ਰੀ-ਬਹਾਰ,ਬਸੰਤ-ਬਹਾਰ,ਭੈਰਵ-ਬਹਾਰ।
  • ਰਾਗ ਮਾਲਗੁੰਜੀ ਰਾਗ ਬਾਗੇਸ਼੍ਰੀ ਨਾਲ ਮਿਲਦਾ ਜੁਲਦਾ ਰਾਗ ਹੈ ਪਰ ਇਸਦੇ ਅਰੋਹ ਵਿੱਚ ਸ਼ੁੱਧ ਗੰਧਾਰ ਦਾ ਇਸਤੇਮਾਲ ਕੀਤਾ ਜਾਂਦਾ ਹੈ।


ਰਾਗ ਬਾਗੇਸ਼੍ਰੀ ਦਾ ਅਲਾਪ

[ਸੋਧੋ]
  • ਸ--ਰੇ --ਸ --ਨੀ(ਮੰਦਰ)--ਧ(ਮੰਦਰ)--ਮ(ਮੰਦਰ)--ਧ(ਮੰਦਰ)--ਨੀ(ਮੰਦਰ)--ਧ(ਮੰਦਰ)--ਸ--ਗ--ਮ--ਗ--ਰੇ--ਨੀ(ਮੰਦਰ)--ਧ(ਮੰਦਰ)--ਨੀ(ਮੰਦਰ)ਧ(ਮੰਦਰ) ਸ
  • ਸ--ਨੀ(ਮੰਦਰ)--ਧ(ਮੰਦਰ)--ਨੀ(ਮੰਦਰ)--ਸ--ਗ--ਗ--ਮ--ਮ--ਧ--ਪ--ਮ--ਪ--ਧ--ਗ--ਧ--ਮ--ਗ--ਰੇ--ਸ--ਮ--ਗ--ਮ--ਧ--ਗ--ਰੇ--ਮ ਨੀ(ਮੰਦਰ)--ਧ(ਮੰਦਰ)--ਸ--ਮ--ਗ--ਰੇ--ਨੀ(ਮੰਦਰ)ਧ(ਮੰਦਰ)ਸ


ਰਾਗ ਬਾਗੇਸ਼੍ਰੀ 'ਚ ਕੁੱਝ ਹਿੰਦੀ ਫਿਲਮੀ ਗੀਤ

[ਸੋਧੋ]
ਗੀਤ ਸੰਗੀਤਕਾਰ/

ਗੀਤਕਾਰ

ਗਾਇਕ/

ਗਾਇਕਾ

ਫਿਲਮ/

ਸਾਲ

ਆਜਾ ਰੇ ਪਰਦੇਸੀ

ਮੈਂ ਤੋ ਕਬ ਸੇ ਖੜੀ ਤੇਰੇ ਦ੍ਵਾਰ

ਸਲਿਲ ਚੌਧਰੀ/

ਸ਼ੈਲੇਂਦਰ

ਲਤਾ ਮੰਗੇਸ਼ਕਰ ਮਧੁਮਤੀ/

1958

ਬੇਦਰਦੀ ਦਗਾਬਾਜ਼

ਜਾ ਤੁ ਨਹੀਂ ਬਲਮਾ ਮੋਰਾ

ਕਲਿਆਣ ਜੀ ਆਨੰਦ ਜੀ/ਰਾਜੇਂਦਰ ਕ੍ਰਿਸ਼ਨ ਲਤਾ ਮੰਗੇਸ਼ਕਰ ਬ੍ਲ੍ਫ਼ ਮਾਸਟਰ/

1963

ਚਾਹ ਬਰਬਾਦ ਕਰੇਗੀ ਨੌਸ਼ਾਦ/ਮਜਰੂਹ ਸੁਲਤਾਨਪੁਰੀ ਕੇ.ਏਲ.ਸੇਹਗਲ ਸ਼ਾਹਜਹਾਂ/

1946

ਚਮਨ ਮੇਂ ਰੰਗ-ਏ-ਬਹਾਰ ਉਤਰਾ ਤੋ ਮੈਨੇ ਦੇਖਾ ---/ਮੁਨੀਰ ਨਿਯਾਜ਼ੀ ਗ੍ਹੁਲਾਮ ਅਲੀ ਖਾਂ ਗੈਰ ਫਿਲਮੀ
ਦੀਵਾਨੇ ਤੁਮ ਦੀਵਾਨੇ ਹਮ ਚਿਤ੍ਰਗੁਪਤ/ਪ੍ਰੇਮ ਧਵਨ ਲਤਾ ਮੰਗੇਸ਼ਕਰ ਬੇਜ਼ੁਬਾਨ/1962
ਘੜੀ ਘੜੀ ਮੋਰਾ ਦਿਲ ਧੜਕੇ ਸਲਿਲ ਚੌਧਰੀ/

ਸ਼ੈਲੇਂਦਰ

ਲਤਾ ਮੰਗੇਸ਼ਕਰ ਮਧੁਮਤੀ/

1958

ਹਮਸੇ ਆਯਾ ਨਾ ਗਿਆ ਤੁਮਸੇ ਬੁਲਾਇਆ ਨਾ ਗਿਆ ਮਦਨ ਮੋਹਨ/

ਰਾਜਿੰਦਰ ਕ੍ਰਿਸ਼ਨ

ਤਲਤ ਮੇਹਮੂਦ ਦੇਖ ਕਬੀਰਾ ਰੋਇਆ/1957
ਇਸ਼ਕ਼ ਕੀ ਗਰਮੀਏ-ਜਜ਼ਬਾਤ ਕਿਸੇ ਪੇਸ਼ ਕਰੂੰ ਮਦਨ ਮੋਹਨ/

ਸਾਹਿਰ ਲੁਧਿਆਨਵੀ

ਲਤਾ ਮੰਗੇਸ਼ਕਰ ਗ਼ਜ਼ਲ/1964
ਜਾ ਰੇ, ਬੇਈਮਾਨ ਤੁਝੇ ਜਾਨ ਲਿਆ ਡੀ. ਦਿਲੀਪ/

ਪ੍ਰੇਮ ਧਵਨ

ਮੰਨਾ ਡੇ ਪਰਾਈਵੇਟ

ਸੇਕ੍ਰੇਟਰੀ/1962

ਜਾਗ ਦਰਦ-ਏ-ਇਸ਼ਕ਼ ਜਾਗ ਸੀ.ਰਾਮਚੰਦਰ/ਰਾਜੇਂਦਰ ਕ੍ਰਿਸ਼ਨ ਹੇਮੰਤ ਕੁਮਾਰ/ਲਤਾ ਮੰਗੇਸ਼ਕਰ ਅਨਾਰਕਲੀ/1953
ਜਾਓ ਜਾਓ ਨੰਦ ਕੇ ਲਾਲਾ ਸ਼ੰਕਰ ਜੈਕਿਸ਼ਨ/ਸ਼ੈਲੇਂਦਰ ਲਤਾ ਮੰਗੇਸ਼ਕਰ ਰੰਗੋਲੀ/1962
ਕੈਸੇ ਕਟੇ ਰਜਨੀ ਉਸਤਾਦ ਅਲੀ ਅਕਬਰ ਖਾਨ/

ਪੰਡਿਤ ਭੂਸ਼ਣ

ਪ੍ਰਤਿਮਾ ਬੈਨਰਜੀ/ਅਮੀਰ ਖਾਨ ਕਸ਼ੁਧਿਤ ਪਾਸ਼ਾਣ/

1960

ਮਧੁਰ ਮਧੁਰ ਸੰਗੀਤ ਪੰਧਾਰੀਨਾਥ ਕੋਲ੍ਹਾਪੁਰੀ ਤੇ ਪੂਰਨ ਸੇਠ/-- ਅਨਿਲ ਬਿਸਵਾਸ/

ਲਤਾ ਮੰਗੇਸ਼ਕਰ

ਸੰਗੀਤ ਸਮਰਾਟ ਤਾਨਸੇਨ/1962
ਮਸਤਾਨਾ ਪਿਯਾ ਜਾ ਯੂੰ ਹੀ ਗ਼ੁਲਾਮ ਅਲੀ/

ਅਖ਼ਤਰ ਸ਼ੀਰਾਨੀ

ਗ਼ੁਲਾਮ ਅਲੀ ਗੈਰ ਫਿਲਮੀ/2000
ਰਾਧਾ ਨਾ ਬੋਲੇ ਨਾ ਬੋਲੇ ਨਾ ਬੋਲੇ ਰੇ ਸੀ.ਰਾਮਚੰਦਰ/

ਰਾਜੰਦਰ ਕ੍ਰਿਸ਼ਨ

ਲਤਾ ਮੰਗੇਸ਼ਕਰ ਆਜ਼ਾਦ/1955
Bageshri