ਬਾਜ਼ੀਗਰ | |
---|---|
ਜੱਦੀ ਬੁਲਾਰੇ | ਭਾਰਤ |
ਨਸਲੀਅਤ | 800,000 ਬਾਜ਼ੀਗਰ (no date)[1] |
Native speakers | (58,000 cited 1981 ਜਨਗਣਨਾ)[2] |
ਦਰਾਵੜੀ
| |
ਭਾਸ਼ਾ ਦਾ ਕੋਡ | |
ਆਈ.ਐਸ.ਓ 639-3 | bfr |
Glottolog | bazi1237 |
ਬਾਜ਼ੀਗਰ ਇੱਕ ਉੱਤਰੀ ਭਾਰਤ ਦੀ ਇੱਕ ਦਰਾਵੜੀ ਭਾਸ਼ਾ ਹੈ, ਜਿਸ ਨੂੰ ਬੋਲਣ ਵਾਲੇ ਦੇਸ਼ ਭਰ ਵਿੱਚ ਖਿੰਡੇ ਹੋਏ ਹਨ, ਪਰ ਉਹਨਾਂ ਦਾ ਪ੍ਰਮੁੱਖ ਬਲਾਕ ਚੰਡੀਗੜ੍ਹ ਦੇ ਦੱਖਣੀ ਪਾਸੇ ਪੰਜਾਬ, ਹਰਿਆਣਾ, ਅਤੇ ਉੱਤਰ ਪ੍ਰਦੇਸ਼ ਰਾਜਾਂ ਦੇ ਨਾਲ ਲਗਦੇ ਇਲਾਕਿਆਂ ਵਿੱਚ ਹੈ। ਇਸ ਭਾਸ਼ਾ ਨੂੰ ਬੋਲਣ ਵਾਲੇ ਹੋਰ ਪ੍ਰਮੁੱਖ ਭਾਸ਼ਾਵਾਂ ਅਪਣਾ ਰਹੇ ਹਨ। ਐਥਨੋਂਲੋਗ ਅਨੁਸਾਰ, ਇਹ ਭਾਸ਼ਾ ਹਰਿਆਣਾ, ਚੰਡੀਗੜ੍ਹ, ਦਿੱਲੀ, ਗੁਜਰਾਤ, ਹਿਮਾਚਲ ਪ੍ਰਦੇਸ਼, ਪੰਜਾਬ, ਜੰਮੂ ਅਤੇ ਕਸ਼ਮੀਰ, ਮੱਧ ਪ੍ਰਦੇਸ਼, ਅਤੇ ਕਰਨਾਟਕ ਵਿੱਚ ਬੋਲੀ ਜਾਂਦੀ ਹੈ।
ਐਥਨੋਂਲੋਗ ਅਨੁਸਾਰ, ਇਸ ਭਾਸ਼ਾ ਦਾ ਰੁਤਬਾ 7ਵਾਂ ("shifting") ਹੈ ਅਤੇ ਭਾਸ਼ਾ ਦੇ ਵਿਕਾਸ ਦੀ ਸਾਖਰਤਾ ਦਰ L1 ਵਿੱਚ ਹੈ: 1% ਤੋਂ ਹੇਠ। ਬਾਜ਼ੀਗਰ ਲੋਕਾਂ ਵਿੱਚ ਸਾਖਰਤਾ ਅਤੇ ਸਿੱਖਿਆ ਦੀ ਦਰ ਇਤਿਹਾਸਕ ਤੌਰ 'ਤੇ ਨੀਵੀਂ ਰਹੀ ਹੈ।[3]