ਮਿਰਮੋਨ ਹਲੀਮਾ ਨੂੰ ਬਾਬੋ ਜਾਨ ਜਾਂ ਬੋਬੋ ਜਾਨ ( fl. 1880) ਵਜੋਂ ਵੀ ਜਾਣਿਆ ਜਾਂਦਾ ਹੈ, ਇੱਕ ਅਫ਼ਗਾਨ ਰਾਣੀ ਸੀ। ਉਸਦਾ ਵਿਆਹ ਅਬਦੁਰ ਰਹਿਮਾਨ ਖਾਨ (ਆਰ. 1880-1901) ਨਾਲ ਹੋਇਆ ਸੀ।
ਉਸਦਾ ਜਨਮ ਅਬਦੁਰ ਰਹਿਮਾਨ ਖਾਨ ਦੇ ਭਰੋਸੇਮੰਦ ਅਤੇ ਸਲਾਹਕਾਰ ਅਮੀਰ ਦੋਸਤ ਮੁਹੰਮਦ ਖਾਨ ਦੇ ਘਰ ਹੋਇਆ ਸੀ।
ਉਹ ਬਾਦਸ਼ਾਹ ਦੀਆਂ ਕਈ ਰਾਣੀਆਂ ਵਿੱਚੋਂ ਇੱਕ ਸੀ। ਕਾਬੁਲ ਵਿੱਚ ਸ਼ਾਹੀ ਮਹਿਲ ਕੰਪਲੈਕਸ ਦੇ ਹਰਮ ਵਿੱਚ ਚਾਰ ਅਧਿਕਾਰਕ ਰਾਣੀਆਂ ਅਤੇ ਵੱਡੀ ਗਿਣਤੀ ਵਿੱਚ ਗੈਰ-ਅਧਿਕਾਰਕ ਰਾਣੀਆਂ ਦੇ ਨਾਲ਼-ਨਾਲ਼ ਗ਼ੁਲਾਮ ਰਖੇਲਾਂ ਰੱਖਣ ਦਾ ਬਾਦਸ਼ਾਹ ਦਾ ਰਿਵਾਜ ਸੀ। ਐਪਰ ਬੋਬੋ ਜਾਨ ਉਸਦੀ ਮਨਪਸੰਦ ਰਾਣੀ ਸੀ, ਅਤੇ ਉਸਨੂੰ ਅਤੇ ਰਾਜ ਦੇ ਮਾਮਲਿਆਂ ਨੂੰ ਪ੍ਰਭਾਵਿਤ ਕਰਨ ਲਈ ਆਈ ਸੀ।
ਉਸਨੇ ਬਾਦਸ਼ਾਹ ਦੀ ਸਲਾਹਕਾਰ ਵਜੋਂ ਕੰਮ ਕੀਤਾ ਅਤੇ ਉਸਨੂੰ ਕਬੀਲੇ ਅਤੇ ਕਬਾਇਲੀ ਝਗੜਿਆਂ ਦੌਰਾਨ ਵਿਚੋਲਣ ਵਜੋਂ ਕੂਟਨੀਤਕ ਮਿਸ਼ਨਾਂ 'ਤੇ ਬਾਦਸ਼ਾਹ ਦੀ ਨੁਮਾਇੰਦਗੀ ਕਰਨ ਦਾ ਕੰਮ ਸੌਂਪਿਆ ਗਿਆ, ਅਤੇ ਇਸ ਤਰ੍ਹਾਂ ਦੇ ਕੰਮ ਕਰਨ ਲਈ ਬਾਦਸ਼ਾਹ ਦੀ ਆਗਿਆ ਨਾਲ਼ ਅਫ਼ਗਾਨਿਸਤਾਨ ਵਿੱਚ ਆਲ਼ੇ-ਦੁਆਲ਼ੇ ਯਾਤਰਾਵਾਂ ਕੀਤੀਆਂ। ਇਸ ਤਰੀਕੇ ਨਾਲ ਵਿਚੋਲਣ ਵਜੋਂ ਕੰਮ ਕਰਨਾ ਇੱਕ ਸ਼ਾਹੀ ਔਰਤ ਲਈ ਸਵੀਕਾਰਯੋਗ ਸੀ, ਅਤੇ ਇੱਕ ਸਦੀ ਪਹਿਲਾਂ ਜ਼ਰਗ਼ੋਨਾ ਅਨਾ ਇਸ ਤਰ੍ਹਾਂ ਕੰਮ ਕਰ ਚੁੱਕੀ ਸੀ; ਪਰ ਇਹ ਕਿਸੇ ਵੀ ਤਰੀਕੇ ਨਾਲ਼ ਉਸਦਾ ਹੱਕ ਨਹੀਂ ਸੀ, ਸਗੋਂ ਉਸ ਦੇ ਖ਼ਾਵੰਦ ਵੱਲੋਂ ਪ੍ਰਗਟਾਏ ਗਏ ਭਰੋਸੇ ਦੀ ਹੀ ਤਸਦੀਕ ਹੈ। ਕਥਿਤ ਤੌਰ 'ਤੇ, ਉਹ ਘੋੜੇ ਦੀ ਸਵਾਰੀ ਕਰਨ ਦੇ ਯੋਗ ਸੀ (ਉਸ ਸਮੇਂ ਅਤੇ ਉੱਥੋਂ ਦੀ ਕਿਸੇ ਹੋਰ ਔਰਤ ਲਈ ਇਹ ਮੁਮਕਿਨ ਨਹੀਂ ਸੀ) ਅਤੇ ਉਸਨੇ ਆਪਣੀਆਂ ਗ਼ੁਲਾਮ ਨੌਕਰਾਣੀਆਂ ਨੂੰ ਫੌਜੀ ਸਵੈ-ਰੱਖਿਆ ਵਿੱਚ ਸਿਖਲਾਈ ਦਿੱਤੀ ਸੀ।[1]
ਬਾਬੋ ਜਾਨ ਨੂੰ ਸਿਆਣੀ ਅਤੇ ਦੇਸ਼ ਭਗਤ ਮੰਨਿਆ ਜਾਂਦਾ ਸੀ। ਉਹ ਕਵਿਤਾ ਲਿਖਣ ਲਈ ਜਾਣੀ ਜਾਂਦੀ ਸੀ, ਜੋ ਹਰਮ ਦੀਆਂ ਸ਼ਾਹੀ ਅਤੇ ਕੁਲੀਨ ਔਰਤਾਂ ਲਈ ਆਮ ਗੱਲ ਸੀ।