ਬਿਕਰਮਜੀਤ ਕੰਵਰਪਾਲ ਮੇਜਰ | |
---|---|
![]() 2013 ਵਿੱਚ ਬਿਕਰਮਜੀਤ ਕੰਵਰਪਾਲ | |
ਜਨਮ | |
ਮੌਤ | 1 ਮਈ 2021 | (ਉਮਰ 52)
ਰਾਸ਼ਟਰੀਅਤਾ | ਭਾਰਤੀ |
ਹੋਰ ਨਾਮ | ਬਿਜ਼ ਕੰਵਰਪਾਲ |
ਪੇਸ਼ਾ | ਅਦਾਕਾਰ ਸਾਬਕਾ ਫੌਜੀ ਅਫ਼ਸਰ |
ਸਰਗਰਮੀ ਦੇ ਸਾਲ | 2003–2021 |
ਲਈ ਪ੍ਰਸਿੱਧ | 24 (ਟੀਵੀ ਸੀਰੀਜ਼) |
ਬਿਕਰਮਜੀਤ ਕੰਵਰਪਾਲ (29 ਅਗਸਤ 1968 – 1 ਮਈ 2021) ਇੱਕ ਭਾਰਤੀਫ਼ਿਲਮ ਅਤੇ ਟੈਲੀਵਿਜ਼ਨ ਅਦਾਕਾਰ ਸੀ। ਸੇਵਾਮੁਕਤ ਸੈਨਾ ਅਧਿਕਾਰੀ, ਕੰਵਰਪਾਲ ਨੇ ਕਈ ਫ਼ਿਲਮਾਂ ਅਤੇ ਟੈਲੀਵਿਜ਼ਨ ਸੀਰੀਅਲਾਂ ਵਿਚ ਸਹਾਇਕ ਭੂਮਿਕਾਵਾਂ ਨਿਭਾਈਆਂ ਸਨ।[1] ਕੰਵਰਪਾਲ ਨੇ ਅਦਾਕਾਰ ਅਨਿਲ ਕਪੂਰ ਨਾਲ 24 ਵਿਚ ਸਕ੍ਰੀਨ ਸਪੇਸ ਸਾਂਝਾ ਕੀਤਾ।[2] [3] ਉਹ 2021 ਵਿਚ ਕੋਵਿਡ-19 ਤੋਂ ਚਲਾਣਾ ਕਰ ਗਿਆ।[4] [5]
ਕੰਵਰਪਾਲ ਦਾ ਜਨਮ ਸੋਲਨ, ਹਿਮਾਚਲ ਪ੍ਰਦੇਸ਼, ਭਾਰਤ ਵਿੱਚ ਹੋਇਆ ਸੀ। ਉਹ ਭਾਰਤੀ ਫੌਜ ਦੇ ਇੱਕ ਅਧਿਕਾਰੀ, ਦੁਆਰਕਾ ਨਾਥ ਕੰਵਰਪਾਲ ਦਾ ਬੇਟਾ ਸੀ, ਜਿਸ ਨੂੰ 1963 ਵਿਚ ਕੀਰਤੀ ਚੱਕਰ ਨਾਲ ਸਨਮਾਨਿਤ ਕੀਤਾ ਗਿਆ ਸੀ। 1986 ਵਿਚ ਬਿਕਰਮਜੀਤ ਕੰਵਰਪਾਲ ਨੇ ਆਪਣੀ ਉੱਚ ਸੈਕੰਡਰੀ ਪ੍ਰੀਖਿਆ ਦਿ ਲਾਰੈਂਸ ਸਕੂਲ, ਸਨਾਵਰ ਤੋਂ ਪੂਰੀ ਕੀਤੀ ਅਤੇ 1989 ਵਿਚ ਉਨ੍ਹਾਂ ਨੂੰ ਭਾਰਤੀ ਫੌਜ ਵਿਚ ਸ਼ਾਮਿਲ ਕੀਤਾ ਗਿਆ। ਉਹ ਮੇਜਰ ਵਜੋਂ 2002 ਵਿਚ ਫੌਜ ਤੋਂ ਸੇਵਾਮੁਕਤ ਹੋਇਆ ਸੀ। 2003 ਵਿਚ, ਉਸਨੇ ਬਾਲੀਵੁੱਡ ਵਿਚ ਅਭਿਨੇਤਾ ਬਣਨ ਦੇ ਆਪਣੇ ਬਚਪਨ ਦੇ ਸੁਪਨੇ ਨੂੰ ਪੂਰਾ ਕਰਨ ਲਈ ਡੈਬਿਊ ਕੀਤਾ ਅਤੇ ਉਦੋਂ ਤੋਂ ਕਈ ਫ਼ਿਲਮਾਂ ਵਿਚ ਕੰਮ ਕੀਤਾ ਸੀ।[6]