ਬਿਨੋਦ ਚੌਧਰੀ | |
---|---|
ਜਨਮ | [1] ਕਠਮੰਡੂ, ਨੇਪਾਲ | ਅਪ੍ਰੈਲ 14, 1955
ਰਾਸ਼ਟਰੀਅਤਾ | ਨੇਪਾਲੀ |
ਪੇਸ਼ਾ | ਚੌਧਰੀ ਸਮੂਹ ਦਾ ਪ੍ਰਧਾਨ, ਨੇਪਾਲ ਦੇ ਵਿਧਾਇਕ ਸੰਸਦ ਮੈਂਬਰ |
ਲਈ ਪ੍ਰਸਿੱਧ | ਚੌਧਰੀ ਸਮੂਹ |
ਰਾਜਨੀਤਿਕ ਦਲ | ਨੇਪਾਲੀ ਕਾਂਗਰਸ |
ਜੀਵਨ ਸਾਥੀ | ਸਾਰੀਕਾ ਚੌਧਰੀ |
ਬੱਚੇ | ਨਿਵਾਨਾ ਚੌਧਰੀ ਰਾਹੁਲ ਚੌਧਰੀ ਵਰੁਣ ਚੌਧਰੀ |
Parent(s) | ਲੂਨਕਰਨ ਦਾਸ ਚੌਧਰੀ ਗੰਗਾ ਦੇਵੀ ਚੌਧਰੀ |
ਬਿਨੋਦ ਚੌਧਰੀ (ਨੇਪਾਲੀ विनोद चौधरी, ਜਨਮ 14 ਅਪ੍ਰੈਲ 1955) ਇੱਕ ਨੇਪਾਲੀ ਵਪਾਰੀ, ਉਦਯੋਗਪਤੀ, ਸਮਾਜ-ਸੇਵੀ, ਅਤੇ ਨੇਪਾਲੀ ਕਾਂਗਰਸ ਵਿੱਚ ਸਿਆਸਤਦਾਨ ਹੈ। ਉਹ ਚੌਧਰੀ ਸਮੂਹ (ਇੱਕ ਸਮੂਹ ਜਿਸ ਵਿੱਚ ਲਗਪਗ 80 ਕੰਪਨੀਆਂ ਸ਼ਾਮਲ ਹਨ) ਦਾ ਮੌਜੂਦਾ ਚੇਅਰਮੈਨ ਹੈ। ਚੌਧਰੀ ਫੋਰਬਜ਼ ਦੀ ਸੂਚੀ ਵਿੱਚ ਸ਼ਾਮਲ ਹੋਣ ਵਾਲਾ ਪਹਿਲਾ ਨੇਪਾਲੀ ਅਰਬਪਤੀ ਹੈ।[3][4][5]
ਕਾਰੋਬਾਰ ਤੋਂ ਇਲਾਵਾ, ਚੌਧਰੀ ਕਈ ਹੋਰ ਸਰਕਾਰੀ ਅਤੇ ਸਮਾਜਿਕ ਖੇਤਰਾਂ ਵਿੱਚ ਸ਼ਾਮਲ ਹੈ। ਉਸਨੇ ਅਪ੍ਰੈਲ 2008 ਤੋਂ ਮਈ 2012 ਤੱਕ ਨੇਪਾਲ ਦੇ ਸੰਸਦ ਮੈਂਬਰ ਅਤੇ ਸੰਵਿਧਾਨ ਸਭਾ ਮੈਂਬਰ ਦੇ ਤੌਰ 'ਤੇ ਕੰਮ ਕੀਤਾ। ਉਸਦਾ ਚੌਧਰੀ ਸਮੂਹ ਸਮਾਜ ਭਲਾਈ ਲਈ ਕੰਮ ਕਰਦਾ ਹੈ ਅਤੇ ਉਹ ਅਕਸਰ ਕਲਾ, ਸੰਗੀਤ ਅਤੇ ਸਾਹਿਤ ਦੇ ਖੇਤਰਾਂ ਵਿੱਚ ਯੋਗਦਾਨ ਪਾਉਂਦਾ ਹੈ।
ਚੌਧਰੀ ਦਾ ਜਨਮ ਕਠਮੰਡੂ, ਨੇਪਾਲ ਵਿੱਚ ਲੂਨਕਰਨ ਦਾਸ ਅਤੇ ਗੰਗਾ ਦੇਵੀ ਚੌਧਰੀ ਦੇ ਪੁੱਤਰ ਵਜੋਂ ਹੋਇਆ ਸੀ। ਉਸ ਦੀ ਵੱਡੀ ਭੈਣ, ਕੁਸੁਮ ਕੁਮਾਰੀ ਅਗਰਵਾਲ ਅਤੇ ਦੋ ਭਰਾ ਅਰੁਣ ਅਤੇ ਬਸੰਤ ਚੌਧਰੀ ਨਾਲ ਕਠਮੰਡੂ ਵਿੱਚ ਵੱਡਾ ਹੋਇਆ।
ਉਸਦੇ ਦੇ ਦਾਦਾ ਜੀ ਇੱਕ ਟੈਕਸਟਾਈਲ ਵਪਾਰੀ ਸਨ ਅਤੇ ਉਹਨਾਂ ਕੋਲ ਇੱਕ ਛੋਟਾ ਟੈਕਸਟਾਈਲ ਸਟੋਰ ਸੀ। ਉਸ ਦੇ ਪਿਤਾ ਨੇ ਸਟੋਰ ਨੂੰ ਅਰੁਨ ਐਂਪੋਰੀਅਮ ਬਣਾ ਦਿੱਤਾ ਜਿਸ ਨੂੰ ਨੇਪਾਲ ਦਾ ਪਹਿਲਾ ਡਿਪਾਰਟਮੈਂਟ ਸਟੋਰ ਮੰਨਿਆ ਜਾਂਦਾ ਹੈ।[6][7] ਚੌਧਰੀ ਨੇ ਸਟੋਰ ਨੂੰ ਇੱਕ ਸੰਗਠਤ ਰੂਪ ਵਿੱਚ ਬਦਲ ਦਿੱਤਾ ਜਿਹੜਾ ਨੇਪਾਲ ਵਿੱਚ ਸਭ ਤੋਂ ਵੱਡੇ ਕਾਰਪੋਰੇਟ ਘਰਾਂ ਵਿੱਚੋਂ ਇੱੱਕ ਹੈ। ਉਸਨੇ ਆਪਣੀ ਪੜ੍ਹਾਈ ਛੱਡ ਦਿੱਤੀ ਅਤੇ 18 ਸਾਲ ਦੀ ਉਮਰ ਵਿੱਚ ਕਾਰੋਬਾਰ ਸ਼ੁਰੂ ਕੀਤਾ ਜਦੋਂ ਉਸਦੇ ਪਿਤਾ ਦਿਲ ਦੇ ਮਰੀਜ ਸਨ।[2]
ਚੌਧਰੀ ਦਾ ਵਿਆਹ ਸਾਰਿਕਾ ਨਾਲ ਹੋਇਆ ਹੈ ਅਤੇ ਉਹਨਾਂ ਦੇ ਤਿੰਨ ਬੱਚੇ (ਨਿਰਵਨਾ ਚੌਧਰੀ, ਰਾਹੁਲ ਚੌਧਰੀ, ਵਰੁਣ ਚੌਧਰੀ) ਹਨ।[8][9][10][11][12]) .
ਆਪਣੇ ਮਿਹਨਤੀ ਪਿਤਾ ਤੋਂ ਪ੍ਰੇਰਿਤ, ਚੌਧਰੀ ਨੇ ਹਮੇਸ਼ਾ ਨੇਪਾਲ ਦੇ ਇੱਕ ਵੱਡੇ ਉਦਯੋਗਪਤੀ ਬਣਨ ਦੀ ਕਲਪਨਾ ਕੀਤੀ। ਚਾਰ ਦਹਾਕਿਆਂ ਤੋਂ ਲਗਾਤਾਰ ਸਖਤ ਮਿਹਨਤ ਨਾਲ, ਉਹ ਆਪਣੇ ਸੁਪਨਿਆ ਦੀ ਜ਼ਿੰਦਗੀ ਜੀ ਰਹੇ ਹਨ ਅਤੇ ਉਸਨੇ ਚੌਧਰੀ ਸਮੂਹ ਨੂੰ ਨੇਪਾਲ ਦੇ ਸਭ ਤੋਂ ਵੱਡੇ ਸੰਗਠਨਾਂ ਦੇ ਰੂਪ ਵਿੱਚ ਵਿਕਸਿਤ ਕੀਤਾ ਹੈ ਜੋ ਇੱਕ ਅਰਬ ਡਾਲਰ ਤੋਂ ਵੀ ਜਿਆਦਾ ਹੈ। ਫੋਰਬਸ ਮੈਗਜ਼ੀਨ ਨੇ ਉਸ ਨੂੰ 2014 ਵਿੱਚ ਅਰਬਪਤੀ ਵਜੋਂ ਸੂਚੀਬੱਧ ਕੀਤਾ ਹੈ ਅਤੇ ਉਹ ਦੁਨੀਆ ਦਾ 1,460 ਵਾਂ ਅਮੀਰ ਵਿਅਕਤੀ ਹੈ। ਹੁਣ (2018) ਉਹ ਦੁਨੀਆ ਦਾ 1561 ਵਾਂ ਸਭ ਤੋਂ ਅਮੀਰ ਵਿਅਕਤੀ ਹੈ।
ਅੱਜ ਸੀਜੀ ਇੱਕ ਅੰਤਰਰਾਸ਼ਟਰੀ ਸੰਗ੍ਰਹਿ ਦੇ ਰੂਪ ਵਿੱਚ ਖੜ੍ਹਾ ਹੈ ਜਿਸ ਵਿੱਚ ਕਰੀਬ 80 ਕੰਪਨੀਆਂ ਹਨ ਜੋ ਪੰਜ ਮਹਾਂਦੀਪਾਂ ਵਿੱਚ ਫੈਲੀਆਂ ਹਨ। ਇਸ ਕੋਲ 30 ਦੇਸ਼ਾਂ ਵਿੱਚ 60 ਤੋਂ ਵੱਧ ਬ੍ਰਾਂਡ ਹਨ ਜਿਹਨਾਂ ਵਿੱਚ 6000 ਤੋਂ ਵੱਧ ਕਰਮਚਾਰੀ ਹਨ। ਇਸ ਦੇ ਭੋਜਨ ਬ੍ਰਾਂਡਾਂ ਵਿੱਚੋਂ, 'ਵਾਈ ਵਾਈ' ਨੂਡਲਜ਼ ਸਭ ਤੋਂ ਸਫਲ ਕਾਰੋਬਾਰ ਰਿਹਾ ਹੈ। ਇਹ ਬ੍ਰਾਂਡ ਇੱਕ ਅਰਬ ਤੋਂ ਵੱਧ ਪੈਕੇਜ਼ ਸਾਲਾਨਾ ਨੂਡਲਜ਼ ਬਣਾਉਂਦਾ ਹੈ ਅਤੇ ਦੁਨੀਆ ਭਰ ਦੇ 35 ਦੇਸ਼ਾਂ ਤੋਂ ਵਪਾਰ ਕਰਦਾ ਹੈ। ਗਰੁੱਪ ਦੇ ਹੋਰ ਮਹੱਤਵਪੂਰਨ ਖੇਤਰਾਂ ਵਿੱਚ ਵਿੱਤ, ਬੈਂਕਿੰਗ, ਸੀਮੈਂਟ, ਰੀਅਲ ਅਸਟੇਟ, ਹੋਟਲ, ਇਲੈਕਟ੍ਰੌਨਿਕਸ ਅਤੇ ਘਰੇਲੂ ਉਪਕਰਣ, ਸਿੱਖਿਆ, ਊਰਜਾ, ਬਾਇਓਟੈਕ ਪਾਵਰ ਆਦਿ ਸ਼ਾਮਲ ਹਨ।
ਚੌਧਰੀ ਨੇ ਜਨਤਕ ਤੌਰ 'ਤੇ ਕਿਹਾ ਹੈ ਕਿ ਨੇਪਾਲ 'ਚ ਕਾਰੋਬਾਰ ਕਰਨ 'ਚ ਉਹਨਾਂ ਦੀ ਜ਼ਿਆਦਾ ਸਫਲਤਾ ਸਹੀ ਲੋਕਾਂ ਨਾਲ ਸੰਬੰਧ ਬਣਾਉਣ ਦੀ ਉਹਨਾਂ ਦੀ ਯੋਗਤਾ ਤੋਂ ਆ ਗਈ ਹੈ। ਉਹ ਨੇਪਾਲੀ ਰਾਇਲਟੀ ਨਾਲ ਬਹੁਤ ਕਰੀਬੀ ਸਬੰਧ ਰਿਹਾ ਹੈ ਅਤੇ 1982 ਵਿੱਚ ਉਸ ਵੇਲੇ ਦੇ ਇੱਕ ਰਾਜੇ ਦੇ ਭਰਾ ਨੂੰ ਇੱਕ ਸਟੀਲਮੇਕਿੰਗ ਕੰਪਨੀ ਦੀ ਅੱਧਾ ਮਾਲਕੀ ਦੇਣ ਦਾ ਫੈਸਲਾ "ਮੇਰੀ ਸਫਲਤਾ ਦਾ ਮੁੱਖ ਕਾਰਨ ਹੈ।"
ਚੌਧਰੀ ਨੇ ਚੌਧਰੀ ਫਾਊਂਡੇਸ਼ਨ ਦੀ ਸਥਾਪਨਾ ਕੀਤੀ ਹੈ ਜੋ ਸਿੱਖਿਆ, ਸਿਹਤ, ਖੇਡਾਂ ਅਤੇ ਨੌਜਵਾਨਾਂ ਦੇ ਸ਼ਕਤੀਕਰਨ ਦੇ ਖੇਤਰਾਂ ਵਿੱਚ ਮਹੱਤਵਪੂਰਨ ਯੋਗਦਾਨ ਪਾਉਂਦੀ ਹੈ।
ਗਿਆਨ ਉਦੈ ਸਕਾਲਰਸ਼ਿਪ, ਜੋ ਕਿ ਲੋੜਵੰਦ ਵਿਦਿਆਰਥੀਆਂ (350 ਤੋਂ ਵੱਧ ਵਿਦਿਆਰਥੀਆਂ ਨੇ ਇਹ ਵਜ਼ੀਫਾ ਪ੍ਰਾਪਤ ਕੀਤਾ ਹੈ) ਲਈ ਵਜ਼ੀਫ਼ੇ ਮੁਹੱਈਆ ਕਰਵਾਉਂਦੀ ਹੈ, ਅਤੇ ਸਮਤਾ ਸਿੱਖਿਆ ਨਿਕੇਤਨ ਜਿਸ ਨੇ ਬੁਨਿਆਦੀ ਢਾਂਚੇ ਲਈ 3.5 ਮਿਲੀਅਨ ਰੁਪਏ ਦੇ ਫੰਡ ਮੁਹੱਈਆ ਕਰਵਾਏ, ਸਿੱਖਿਆ ਖੇਤਰ ਵਿੱਚ ਸੀ.ਜੀ. ਫਾਊਂਡੇਸ਼ਨ ਦੁਆਰਾ ਲਏ ਗਏ ਕੁਝ ਪ੍ਰਮੁੱਖ ਪਹਿਲਕਦਮੀਆਂ ਹਨ। ਇਸੇ ਤਰ੍ਹਾਂ, ਸੀਜੀ ਓਪਰੇਸ਼ਨ ਡਰੀਸਟੀ ਨੇ ਅੱਖਾਂ ਦੀ ਦੇਖਭਾਲ ਦੀਆਂ ਸੇਵਾਵਾਂ ਪ੍ਰਦਾਨ ਕੀਤੀਆਂ ਹਨ ਅਤੇ ਸੀਜੀ ਮੈਡੀਕੇਅਰ ਸਥਾਨਕ ਲੋਕਾਂ ਨੂੰ ਸਿਹਤ ਸੇਵਾਵਾਂ ਪ੍ਰਦਾਨ ਕਰਦੀ ਹੈ।
ਇਸ ਤੋਂ ਇਲਾਵਾ ਚੌਧਰੀ ਨੇ ਨੇਪਾਲੀ ਦੀ ਵਿੱਤੀ ਸਥਿਤੀ ਨੂੰ ਸੁਧਾਰਨ ਲਈ ਕਈ ਨਵੀਆਂ ਪਹਿਲਕਦਮੀਆਂ ਜਿਵੇਂ ਕਿ ਜੈਨ ਨੇਪ ਅਤੇ ਸੋਸ਼ਲ ਬਿਲਡਿੰਗ ਫੰਡ ਵਰਗੀਆਂ ਕਈ ਸਮਾਜਿਕ ਵਪਾਰਕ ਗਤੀਵਿਧੀਆਂ ਸ਼ੁਰੂ ਕੀਤੀਆਂ ਹਨ।[13]
ਚੌਧਰੀ ਨੇ ਨੇਪਾਲੀ ਭਾਸ਼ਾ ਦੀ ਕਿਤਾਬ 'ਵਿਨੋਦ ਚੌਧਰੀ ਆਤਮਕਥਾ' ਆਪਣੀ ਆਤਮਕਥਾ ਲਿਖੀ ਹੈ ਜਿਸ ਦਾ ਵੀ ਅੰਗਰੇਜ਼ੀ ਅਨੁਵਾਦ ਪੱਤਰਕਾਰ ਸੰਜੀਵ ਘਿਮੀਰੇ ਨੇ ਕੀਤਾ ਗਿਆ ਹੈ।[14] ਦੋਵੇਂ ਪ੍ਰਤੀਰੂਪ ਨੇਪਾ ਲਾਇਆ ਪ੍ਰਕਾਸ਼ਨ ਦੁਆਰਾ ਪ੍ਰਕਾਸ਼ਿਤ ਕੀਤੇ ਗਏ ਹਨ।
ਸ੍ਰੀ ਸ੍ਰੀ ਯੂਨੀਵਰਸਿਟੀ, ਭਾਰਤ ਤੋਂ ਆਨਰੇਰੀ ਡਾਕਟੋਰੇਟ ਡਿਗਰੀ Archived 2018-11-03 at the Wayback Machine.
{{cite web}}
: Unknown parameter |dead-url=
ignored (|url-status=
suggested) (help)
{{cite web}}
: Unknown parameter |dead-url=
ignored (|url-status=
suggested) (help)