ਬਿਮਲ ਕਰ (ਬੰਗਾਲੀ: বিমল কর) (19 ਸਤੰਬਰ 1921 - 26 ਅਗਸਤ 2003) ਇੱਕ ਉੱਘਾ ਬੰਗਾਲੀ ਲੇਖਕ ਅਤੇ ਨਾਵਲਕਾਰ ਸੀ।
ਭਾਰਤ ਦੀ ਰਾਸ਼ਟਰੀ ਅਕੈਡਮੀ ਆਫ਼ ਲੈਟਰਜ਼, ਸਾਹਿਤ ਅਕਾਦਮੀਕੋਲੋਂ ਉਸਨੂੰ ਆਪਣੇ ਨਾਵਲ ਅਸਾਯ ਲਈ, ਬੰਗਾਲੀ ਵਿੱਚ 1975 ਦਾ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ ਸੀ।
ਬਿਮਲ ਕਰ ਦਾ ਜਨਮ 19 ਸਤੰਬਰ 1921 ਨੂੰ ਉੱਤਰੀ 24-ਪਰਗਨਾ ਵਿੱਚ ਹੋਇਆ ਸੀ। ਬਿਮਲ ਕਰ ਬਿਹਾਰ ਦੇ ਜੈਬਲਪੁਰ, ਹਜ਼ਾਰੀਬਾਗ, ਗੋਮੋਹ ਅਤੇ ਧਨਬਾਦ ਰਹਿੰਦਾ ਰਿਹਾ ਸੀ1। 26 ਅਗਸਤ 2003 ਨੂੰ ਉਸਦੀ ਮੌਤ ਹੋ ਗਈ।[1]
ਬਿਮਲ ਕਰ ਨੇ ਬਹੁਤ ਸਾਰੀਆਂ ਬੰਗਾਲੀ ਕਲਾਸਿਕ ਰਚਨਾਵਾਂ ਲਿਖੀਆਂ ਹਨ। ਉਸ ਨੇ ਸਮਾਜ ਨੂੰ ਚਿਤਰਦੇ ਨਾਟਕ ਵੀ ਲਿਖੇ।[2]
ਕਰ ਦੀ ਵਿਸ਼ੇਸ਼ ਯੋਗਤਾ ਇਹ ਸੀ ਕਿ ਉਸ ਕੋਲ ਬਹੁਤ ਸਾਰੀਆਂ ਵੱਖਰੀਆਂ ਕਥਾ ਸ਼ੈਲੀਆਂ ਸਨ। ਉਦਾਹਰਣ ਵਜੋਂ, ਉਸਨੇ ਬਿਨਾਂ ਕਿਸੇ ਸੰਵਾਦ ਦੇ ਸ਼ਾਨਦਾਰ ਕਹਾਣੀਆਂ ਲਿਖੀਆਂ ਹਨ, ਅਤੇ ਉਸਨੇ ਲਗpਪਗ ਪੂਰੀ ਤਰ੍ਹਾਂ ਸੰਵਾਦਾਂ ਨੂੰ ਸ਼ਾਮਲ ਕਰਨ ਵਾਲੀਆਂ ਮਹੱਤਵਪੂਰਣ ਕਹਾਣੀਆਂ ਵੀ ਲਿਖੀਆਂ ਹਨ। ਪੱਛਮੀ ਬੰਗਾਲ ਅਤੇ ਛੋਟਾ ਨਾਗਪੁਰ ਦੇ ਸਥਾਨਕ ਇਲਾਕਿਆਂ ਦੀ ਉਸ ਦੀ ਮੁਹਾਰਤ ਦੇ ਇਲਾਵਾ ਉਸਦਾ ਆਧੁਨਿਕ ਕਲਕੱਤਾ ਨਾਲ ਡੂੰਘਾ ਸਬੰਧ ਰਿਹਾ। ਇੱਕ ਹੋਰ ਖ਼ਾਸ ਤਾਕਤ ਜਦੋਂ ਜ਼ਰੂਰੀ ਹੁੰਦਾ ਔਰਤ ਦੀ ਤਰ੍ਹਾਂ ਉਸ ਦੀ ਸੋਚਣ ਦੀ ਉਸਦੀ ਤਤਪਰਤਾ ਸੀ।
ਉਹ ਅਣਗਿਣਤ ਪੇਸ਼ਿਆਂ ਵਿੱਚ ਸ਼ਾਮਲ ਸੀ ਜਿਸ ਨੇ ਬਾਅਦ ਵਿੱਚ ਉਸ ਨੂੰ ਵੱਖੋ ਵੱਖ ਵਿਸ਼ਿਆਂ ਬਾਰੇ ਲਿਖਣ ਵਿੱਚ ਉਸਦੀ ਸਹਾਇਤਾ ਕੀਤੀ। ਉਸ ਦੀਆਂ ਲਿਖਤਾਂ ਇੱਕ ਆਧੁਨਿਕ ਮਨ ਦੀ ਝਲਕ ਦਰਸਾਉਂਦੀਆਂ ਹਨ ਅਤੇ ਬਹੁਤ ਸਾਰੇ ਨੌਜਵਾਨ ਲੇਖਕਾਂ ਨੂੰ ਪ੍ਰੇਰਿਤ ਕਰਦੀਆਂ ਹਨ ਜਿਨ੍ਹਾਂ ਦਾ ਉਸਨੇ ਸਾਹਿਤਕ ਜੀਵਨ ਦੀ ਸ਼ੁਰੂਆਤ ਸਮੇਂ ਸਮਰਥਨ ਵੀ ਕੀਤਾ ਸੀ।
ਬੱਚਿਆਂ ਲਈ, ਉਸਨੇ ਰਿਟਾਇਰਡ ਜਾਦੂਗਰ ਕਿੰਕਰ ਕਿਸ਼ੋਰ ਰੇ, ਉਰਫ ਕਿਕੀਰਾ ਬਣਾਇਆ ਜੋ ਆਪਣੇ ਦੋ ਸਹਾਇਕਾਂ ਨਾਲ ਰਹੱਸਾਂ ਨੂੰ ਸੁਲਝਾਉਂਦਾ ਹੈ। ਉਸਨੇ ਇੱਕ ਹੋਰ ਜਾਸੂਸ ਪਾਤਰ ਬਣਾਇਆ ਜਿਸਦਾ ਨਾਮ ਵਿਕਟਰ ਹੈ।
ਕੋਲਕਾਤਾ ਜਾਣ ਤੋਂ ਬਾਅਦ, ਬਿਮਲ ਕਰ ਨੇ ਪਰਾਗ, ਪਛਿਮਬੰਗਾ ਅਤੇ ਸੱਤਿਆਜੁਗ ਨਾਲ ਇੱਕ ਪੱਤਰਕਾਰ ਵਜੋਂ ਕੰਮ ਕੀਤਾ।[3]
1954 ਤੋਂ 1982 ਤੱਕ ਉਹ 'ਦੇਸ਼' ਨਾਲ ਜੁੜੇ ਰਹੇ ਜਿਥੇ ਉਸ ਦਾ ਨਾਵਲ ਗ੍ਰਹਿਣ 1964 ਵਿੱਚ ਪ੍ਰਕਾਸ਼ਤ ਹੋਇਆ ਸੀ। 'ਦੇਸ਼' ਵਿੱਚ ਪ੍ਰਕਾਸ਼ਤ ਹੋਣ ਵਾਲੀ ਅਸਾਮਯ ਨੇ ਉਨ੍ਹਾਂ ਨੂੰ 1975 ਵਿੱਚ ਸਾਹਿਤ ਅਕਾਦਮੀ ਦਾ ਪੁਰਸਕਾਰ ਦਵਾਇਆ। ਕਰ ਨੇ 1967 ਵਿੱਚ ਅਨੰਦ ਪੁਰਸਕਾਰ ਅਤੇ 1981 ਵਿੱਚ ਕਲਕੱਤਾ ਯੂਨੀਵਰਸਿਟੀ ਤੋਂ ਸਰਤਚੰਦਰ ਪੁਰਸਕਾਰ ਜਿੱਤੇ। ਇਨ੍ਹਾਂ ਤੋਂ ਇਲਾਵਾ ਹੋਰ ਸਨਮਾਨ ਵੀ ਹਾਸਲ ਕੀਤੇ।
'ਦੇਸ਼' ਤੋਂ ਇਲਾਵਾ ਹੋਰ ਰਸਾਲੇ ਜਿਨ੍ਹਾਂ ਨਾਲ ਉਹ ਸੰਬੰਧਿਤ ਸੀ, ਸ਼ੀਲਾਦਿੱਤਯ ਅਤੇ ਗਾਪਾਤਰੋ ਸਨ।[3]