ਬਿਰਿੰਚੀ ਕੁਮਾਰ ਬਰੂਆ (10 ਨਵੰਬਰ 1908 ਪੂਰਨੀਗੁਦਾਮ, ਨਾਗਾਓਂ, ਅਸਾਮ, ਭਾਰਤ ਵਿੱਚ - 30 ਮਾਰਚ 1964) ਇੱਕ ਲੋਕ-ਧਾਰਾਵਾਦੀ, ਵਿਦਵਾਨ, ਨਾਵਲਕਾਰ, ਨਾਟਕਕਾਰ, ਇਤਿਹਾਸਕਾਰ, ਭਾਸ਼ਾ-ਵਿਗਿਆਨੀ, ਵਿਦਵਾਨ, ਪ੍ਰਸ਼ਾਸਕ ਅਤੇ 20 ਵੀਂ ਸਦੀ ਦਾ ਪ੍ਰਸਿੱਧ ਅਸਾਮੀ ਸਾਹਿਤਕਾਰ ਸੀ। ਉਹ ਉੱਤਰ ਪੂਰਬੀ ਭਾਰਤ ਵਿੱਚ ਲੋਕਧਾਰਾਵਾਂ ਦੇ ਅਧਿਐਨ ਵਿੱਚ ਮੋਹਰੀ ਸੀ ਅਤੇ ਗੋਹਾਟੀ ਯੂਨੀਵਰਸਿਟੀ ਦੇ ਸੰਸਥਾਪਕਾਂ ਵਿੱਚੋਂ ਇੱਕ ਸੀ। ਬਰੂਆ ਦਾ ਅਸਾਮੀ ਸਾਹਿਤ ਵਿੱਚ ਨਾਵਲਕਾਰ ਅਤੇ ਇੱਕ ਸ਼ੁਰੂਆਤੀ ਸਾਹਿਤਕ ਆਲੋਚਕ ਵਜੋਂ ਯੋਗਦਾਨ ਮਹੱਤਵਪੂਰਣ ਹੈ।[1]
ਬਿਰਿੰਚੀ ਕੁਮਾਰ ਬਰੂਆ ਦੇ ਪਿਤਾ, ਬਿਜੈ ਰਾਮ ਬਰੂਆ ਡਾਕ ਸੇਵਾ ਵਿੱਚ ਸਨ ਅਤੇ ਬਾਅਦ ਵਿੱਚ ਸ਼ਿਲਾਂਗ ਵਿੱਚ ਅਸਾਮ ਸਕੱਤਰੇਤ ਵਿੱਚ ਸੇਵਾ ਨਿਭਾਈ। 1928 ਵਿੱਚ ਨੌਂਗੋਂਗ ਸਰਕਾਰੀ ਹਾਈ ਸਕੂਲ ਤੋਂ ਫਰਸਟ ਡਿਵੀਜ਼ਨ ਵਿੱਚ ਦਸਵੀਂ ਦੀ ਪ੍ਰੀਖਿਆ ਪਾਸ ਕਰਕੇ ਬੀਰਿੰਚੀ ਕੁਮਾਰ ਬਰੂਆ ਉੱਚ ਪੜ੍ਹਾਈ ਕਰਨ ਲਈ ਕੋਲਕਾਤਾ ਚਲਾ ਗਿਆ। ਉਥੇ ਉਸ ਨੂੰ ਪ੍ਰੈਜੀਡੈਂਸੀ ਕਾਲਜ ਵਿੱਚ ਦਾਖਲ ਹੋ ਗਿਆ। 1930 ਵਿਚ, ਬਰੂਆ ਨੇ ਪਹਿਲੀ ਡਿਵੀਜ਼ਨ ਵਿੱਚ ਆਈ.ਏ. ਪਾਸ ਕੀਤੀ ਅਤੇ 1932 ਵਿੱਚ ਪਾਲੀ ਭਾਸ਼ਾ ਵਿੱਚ ਆਨਰਜ਼ ਨਾਲ ਬੀ.ਏ. ਕੀਤੀ ਉਸ ਨੇ ਆਪਣੀ ਬੀ.ਏ. ਦੀ ਪ੍ਰੀਖਿਆ ਵਿੱਚ ਪਹਿਲਾ ਸਥਾਨ ਪ੍ਰਾਪਤ ਕਰਕੇ ਸ਼ਾਨਦਾਰ ਪ੍ਰਦਰਸ਼ਨ ਲਈ ਈਸ਼ਾਨ ਸਕਾਲਰਸ਼ਿਪ ਨਾਲ ਸਨਮਾਨਿਤ ਕੀਤਾ ਗਿਆ ਸੀ। ਉਹ ਅੱਜ ਤੱਕ ਅਸਾਮ ਦੇ ਕੁਝ ਈਸ਼ਾਨ ਵਿਦਵਾਨਾਂ ਵਿੱਚੋਂ ਇੱਕ ਹੈ। 1934 ਵਿਚ, ਉਸਨੇ ਕਲਕੱਤਾ ਯੂਨੀਵਰਸਿਟੀ ਤੋਂ ਪਾਲੀ ਭਾਸ਼ਾ ਵਿੱਚ ਐਮਏ ਪਾਸ ਕੀਤੀ, ਅਤੇ ਫਿਰ ਯੂਨੀਵਰਸਿਟੀ ਵਿੱਚ ਪਹਿਲੇ ਸਥਾਨ ਤੇ ਰਿਹਾ। ਇਸਦੇ ਨਾਲ ਹੀ ਉਸਨੇ ਕਲਕੱਤਾ ਯੂਨੀਵਰਸਿਟੀ ਵਿੱਚ ਕਾਨੂੰਨ ਦੀ ਪੜ੍ਹਾਈ ਕੀਤੀ। ਆਪਣੀ ਬੀ.ਏ. ਪੂਰੀ ਕਰਨ ਤੋਂ ਬਾਅਦ, ਬਰੂਆ ਨੇ ਆਈ.ਸੀ.ਐੱਸ. ਦੀ ਪ੍ਰੀਖਿਆ ਵੀ ਪਾਸ ਕੀਤੀ, ਪਰ ਬ੍ਰਿਟਿਸ਼ ਸਰਕਾਰ ਨੇ ਉਸ ਸਮੇਂ ਉਸ ਨੂੰ ਇਸ ਬਹਾਨੇ ਪ੍ਰਬੰਧਕੀ ਅਧਿਕਾਰੀ ਨਿਯੁਕਤ ਨਹੀਂ ਕੀਤਾ ਕਿ ਉਹ ਘੋੜ-ਸਵਾਰੀ ਨਹੀਂ ਸੀ ਕਰ ਸਕਦਾ।
1935 ਵਿਚ, ਕਲਕੱਤਾ ਯੂਨੀਵਰਸਿਟੀ ਨੇ ਅਸਾਮੀ ਨੂੰ ਇੱਕ ਆਧੁਨਿਕ ਭਾਸ਼ਾ ਵਜੋਂ ਸ਼ੁਰੂ ਕੀਤਾ ਗਿਆ, ਅਤੇ ਬਰੂਆ ਨੂੰ ਅਧਿਆਪਕ ਨਿਯੁਕਤ ਕੀਤਾ ਗਿਆ ਸੀ। ਉਸਨੇ ਅਸਾਮੀ ਨੂੰ ਐਮ.ਏ. ਕਲਾਸਾਂ ਵਿੱਚ ਪੜ੍ਹਾਈ। ਪੜ੍ਹਾਉਣ ਤੋਂ ਇਲਾਵਾ ਉਸਨੇ ਯੂਨੀਵਰਸਿਟੀ ਦੀਆਂ ਬੀ.ਏ ਅਤੇ ਐਮ.ਏ ਕਲਾਸਾਂ ਲਈ ਅਸਾਮੀ ਵਿੱਚ ਕਈ ਪਾਠ-ਪੁਸਤਕਾਂ ਲਿਖੀਆਂ। ਤਿੰਨ ਸਾਲ ਪੜ੍ਹਾਉਣ ਤੋਂ ਬਾਅਦ, ਉਸਨੇ 1938 ਵਿੱਚ ਕੋਲਕਾਤਾ ਛੱਡ ਦਿੱਤਾ ਅਤੇ ਕਾਟਨ ਕਾਲਜ ਵਿੱਚ ਅਸਾਮੀ ਵਿੱਚ ਲੈਕਚਰਾਰ ਵਜੋਂ ਨਿਯੁਕਤ ਹੋਇਆ। 1946 ਵਿਚ, ਬਰੂਆ ਆਪਣੀ ਪੀਐਚਡੀ ਪ੍ਰਾਪਤ ਕਰਨ ਲਈ ਇੰਗਲੈਂਡ ਰਵਾਨਾ ਹੋ ਗਿਆ।
ਜਦੋਂ ਉਹ ਇੰਗਲੈਂਡ ਰਵਾਨਾ ਹੋਇਆ, ਉਸਨੇ ਕਈ ਛੋਟੀਆਂ ਕਹਾਣੀਆਂ, ਅਸਾਮੀ ਸਾਹਿਤ ਦਾ ਸੰਖੇਪ ਇਤਿਹਾਸ ਅਤੇ ਸ਼ਾਇਦ ਆਧੁਨਿਕ ਅਸਾਮੀ ਸਾਹਿਤ ਦਾ ਸਭ ਤੋਂ ਮਹੱਤਵਪੂਰਣ ਨਾਵਲ ਜੀਵਨਾਰ ਬਾਤੋਟ ਲਿਖਿਆ ਸੀ। 1955 ਵਿੱਚ ਲਿਖਿਆ ਉਸਦਾ ਇੱਕ ਹੋਰ ਮਹੱਤਵਪੂਰਣ ਨਾਵਲ, ਸੀਉਜੀ ਪਾਤਰ ਕਹਾਨੀ, ਅਸਾਮ ਦੇ ਚਾਹ ਦੇ ਬਾਗ਼ ਦੀ ਜ਼ਿੰਦਗੀ ਉੱਤੇ ਅਧਾਰਤ ਹੈ। ਲੰਡਨ ਵਿਚ, ਉਸਨੇ ਲੰਡਨ ਯੂਨੀਵਰਸਿਟੀ ਅਧੀਨ ਸਕੂਲ ਆਫ਼ ਓਰੀਐਂਟਲ ਅਤੇ ਅਫਰੀਕੀ ਸਟੱਡੀਜ਼ ਵਿੱਚ ਪੜ੍ਹਾਈ ਕੀਤੀ ਅਤੇ ਅਸਾਮ ਦੇ ਸਭਿਆਚਾਰਕ ਇਤਿਹਾਸ ਬਾਰੇ ਆਪਣਾ ਥੀਸਸ ਪੂਰਾ ਕੀਤਾ। ਉਸ ਨੂੰ 1948 ਵਿੱਚ ਪੀਐਚਡੀ ਦੀ ਡਿਗਰੀ ਦਿੱਤੀ ਗਈ ਸੀ ਅਤੇ ਬਾਅਦ ਵਿੱਚ ਉਸ ਦਾ ਥੀਸਸ ਏ ਕਲਚਰਲ ਹਿਸਟਰੀ ਆਫ਼ ਅਸਾਮ ਵਜੋਂ ਪ੍ਰਕਾਸ਼ਤ ਹੋਇਆ ਸੀ, ਜਿਸ ਨੂੰ ਹੁਣ ਅਸਾਮੀ ਇਤਿਹਾਸਕਾਰੀ ਵਿੱਚ ਇੱਕ ਮੀਲ ਦਾ ਪੱਥਰ ਮੰਨਿਆ ਜਾਂਦਾ ਹੈ।
{{cite web}}
: Unknown parameter |dead-url=
ignored (|url-status=
suggested) (help)