ਵਿਧਾਨ ਸਭਾ ਚੋਣ 29 ਨਵੰਬਰ 2015 ਨੂੰ ਬਿਹਾਰ ਦੀ ਮੌਜੂਦਾ ਵਿਧਾਨ ਸਭਾ ਦੇ ਕਾਰਜਕਾਲ ਦੇ ਅੰਤ ਤੋਂ ਪਹਿਲਾਂ ਅਕਤੂਬਰ-ਨਵੰਬਰ 2015 ਦੌਰਾਨ ਬਿਹਾਰ ਵਿੱਚ ਪੰਜ-ਪੜਾਵਾਂ ਵਿੱਚ ਆਯੋਜਿਤ ਕੀਤਾ ਗਿਆ ਸੀ।[1][2]
ਅਪਰੈਲ 2015 ਵਿੱਚ ਜਨਤਾ ਪਰਿਵਾਰ ਗਰੁੱਪ (ਛੇ ਪਾਰਟੀਆਂ - ਸਮਾਜਵਾਦੀ ਪਾਰਟੀ, ਜਨਤਾ ਦਲ (ਯੁਨਾਈਟਡ), ਰਾਸ਼ਟਰੀ ਜਨਤਾ ਦਲ, (ਸੈਕੂਲਰ) ਜਨਤਾ ਦਲ, ਇੰਡੀਅਨ ਨੈਸ਼ਨਲ ਲੋਕ ਦਲ ਅਤੇ ਸਮਾਜਵਾਦੀ ਜਨਤਾ ਪਾਰਟੀ (ਰਾਸ਼ਟਰੀ) --[3][4] ਦੇ ਗਰੁੱਪ ਨੇ ਨੀਤੀਸ਼ ਕੁਮਾਰ ਮੁੱਖ ਮੰਤਰੀ ਉਮੀਦਵਾਰ ਬਣਾ ਕੇ ਚੋਣ ਲੜਨ ਦੇ ਆਪਣੇ ਇਰਾਦੇ ਦਾ ਐਲਾਨ ਕੀਤਾ। ਭਾਰਤੀ ਰਾਸ਼ਟਰੀ ਕਾਂਗਰਸ ਅਤੇ ਨੈਸ਼ਲਿਸਟ ਕਾਂਗਰਸ ਪਾਰਟੀ ਵੀ ਨਾਲ ਮਿਲ ਗਈਆਂ।[5] ਜਦੋਂ ਸਮਾਜਵਾਦੀ ਪਾਰਟੀ, (ਸੈਕੂਲਰ) ਜਨਤਾ ਦਲ, ਇੰਡੀਅਨ ਨੈਸ਼ਨਲ ਲੋਕ ਦਲ ਅਤੇ ਸਮਾਜਵਾਦੀ ਜਨਤਾ ਪਾਰਟੀ (ਰਾਸ਼ਟਰੀ) ਜਨਤਾ ਪਰਿਵਾਰ ਨੂੰ ਛੱਡ ਗਈਆਂ ਤਾਂ ਇਸ ਗੱਠਜੋੜ ਦਾ ਮਹਾਗਠਬੰਧਨ ਦੇ ਤੌਰ 'ਤੇ ਪੁਨਰਗਠਨ ਕੀਤਾ ਗਿਆ।
ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਿਚ ਕੌਮੀ ਜਮਹੂਰੀ ਗਠਜੋੜ ਫ੍ਰੰਟ ਨੇ ਲੋਕ ਜਨਸ਼ਕਤੀ ਪਾਰਟੀ, ਰਾਸ਼ਟਰੀ ਲੋਕ ਸਮਤਾ ਪਾਰਟੀ ਅਤੇ ਹਿੰਦੁਸਤਾਨੀ ਆਵਾਮ ਮੋਰਚਾ ਨਾਲ ਮਿਲ ਕੇ ਚੋਣ ਲੜੀ।[6][7][8] ਛੇ ਖੱਬੀਆਂ ਪਾਰਟੀਆਂ ਮਿਲ ਕੇ ਲੜੀਆਂ[9][10] ਇਸ ਚੋਣ ਵਿੱਚ ਸਮੁੱਚੇ ਤੌਰ 'ਤੇ 56.8% ਵੋਟਰ ਮਤਦਾਨ ਨਾਲ, 2000 ਦੇ ਬਾਅਦ ਬਿਹਾਰ ਵਿਧਾਨ ਸਭਾ ਚੋਣ ਵਿੱਚ ਸਭ ਤੋਂ ਵਧ ਮਤਦਾਨ ਵੇਖਿਆ ਗਿਆ।[11] ਵੋਟ ਪ੍ਰਤੀਸਤ ਵਿੱਚ ਇੱਕ ਪਾਰਟੀ ਦੇ ਤੌਰ 'ਤੇ ਮੋਹਰੀ ਹੋਣ ਦੇ ਬਾਵਜੂਦ, ਭਾਜਪਾ ਸੀਟਾਂ ਦੀ ਗਿਣਤੀ ਵਿੱਚ ਪਛੜ ਗਈ।[12]
{{cite web}}
: Unknown parameter |dead-url=
ignored (|url-status=
suggested) (help)