ਬੀ. ਟੀ. ਰੰਧੀਵੇ | |
---|---|
ਜਨਮ | ਭਾਲਚੰਦਰ ਤ੍ਰਿੰਬਕ ਰੰਧੀਵੇ 19 ਦਸੰਬਰ 1904 ਮਹਾਰਾਸ਼ਟਰ, ਭਾਰਤ |
ਮੌਤ | 6 ਅਪ੍ਰੈਲ 1990 ਭਾਰਤ | (ਉਮਰ 85)
ਪੇਸ਼ਾ | ਸਿਆਸਤਦਾਨ, ਪੱਤਰਕਾਰ, ਟਰੇਡ ਯੂਨੀਅਨ ਆਗੂ |
ਭਾਲਚੰਦਰ ਤ੍ਰਿੰਬਕ ਰੰਧੀਵੇ (19 ਦਸੰਬਰ 1904 - 6 ਅਪਰੈਲ 1990), ਜਨਤਾ ਵਿੱਚ ਬੀਟੀਆਰ ਦੇ ਤੌਰ 'ਤੇ ਜਾਣਿਆ ਜਾਂਦਾ ਇੱਕ ਭਾਰਤੀ ਕਮਿਊਨਿਸਟ ਸਿਆਸਤਦਾਨ ਅਤੇ ਟਰੇਡ ਯੂਨੀਅਨ ਆਗੂ ਸੀ। ਉਹ ਅਣਵੰਡੀ ਸੀਪੀਆਈ ਦਾ 1948- 50 ਦੇ ਦੌਰਾਨ ਜਨਰਲ ਸਕੱਤਰ ਸੀ ਅਤੇ ਉਹ ਸੀਟੂ ਦਾ ਬਾਨੀ ਪ੍ਰਧਾਨ ਸੀ।[1]
ਬੀਟੀਆਰ ਐਮ.ਏ. ਦੀ ਡਿਗਰੀ ਪ੍ਰਾਪਤ ਕਰ ਕੇ, 1927 ਵਿੱਚ ਆਪਣੀ ਪੜ੍ਹਾਈ ਮੁਕੰਮਲ ਕਰ ਲਈ। 1928 ਵਿੱਚ ਉਹ ਭਾਰਤ ਦੀ ਗੁਪਤ ਕਮਿਊਨਿਸਟ ਪਾਰਟੀ ਵਿੱਚ ਸ਼ਾਮਲ ਹੋ ਗਏ। ਉਸੇ ਸਾਲ ਉਸ ਨੇ ਬੰਬਈ ਵਿੱਚ ਆਲ ਇੰਡੀਆ ਟ੍ਰੇਡ ਯੂਨੀਅਨ ਕਾਂਗਰਸ ਦਾ ਇੱਕ ਪ੍ਰਮੁੱਖ ਨੇਤਾ ਬਣ ਗਿਆ। ਉਹ ਬੰਬਈ ਵਿੱਚ ਟੈਕਸਟਾਈਲ ਕਾਮਿਆਂ ਦੀ ਗਿਰਨੀ ਕਾਮਗਾਰ ਯੂਨੀਅਨ ਅਤੇ ਰੇਲਵੇ ਮਜ਼ਦੂਰਾਂ ਦੇ ਸੰਘਰਸ਼ ਵਿੱਚ ਸਰਗਰਮ ਕੰਮ ਕਰਨ ਲੱਗ ਪਿਆ ਸੀ।