ਤਸਵੀਰ:Becoming (Michelle Obama book).jpg | |
ਲੇਖਕ | ਮਿਸ਼ੇਲ ਓਬਾਮਾ |
---|---|
ਦੇਸ਼ | ਸੰਯੁਕਤ ਰਾਜ ਅਮਰੀਕਾ |
ਭਾਸ਼ਾ | ਅੰਗਰੇਜ਼ੀ |
ਵਿਧਾ | Memoir |
ਪ੍ਰਕਾਸ਼ਨ | 13 ਨਵੰਬਰ 2018 |
ਪ੍ਰਕਾਸ਼ਕ | Crown (North America) Viking Press (Commonwealth) |
ਸਫ਼ੇ | 400 |
ਆਈ.ਐਸ.ਬੀ.ਐਨ. | 978-1-5247-6313-8 (ਹਾਰਡਕਵਰ) |
ਤੋਂ ਪਹਿਲਾਂ | American Grown |
ਵੈੱਬਸਾਈਟ | becomingmichelleobama |
ਬੀਕਮਿੰਗ (ਅੰਗਰੇਜ਼ੀ: Becoming) ਸੰਯੁਕਤ ਰਾਜ ਅਮਰੀਕਾ ਦੀ ਪ੍ਰਥਮ ਮਹਿਲਾ ਰਹੀ ਮਿਸ਼ੇਲ ਓਬਾਮਾ ਦੀ 2018 ਵਿੱਚ ਪ੍ਰਕਾਸ਼ਿਤ ਕਿਤਾਬ ਹੈ।[1][2] ਮਿਸ਼ੇਲ ਓਬਾਮਾ ਅਨੁਸਾਰ ਡੂੰਘੇ ਨਿਜੀ ਤਜ਼ੁਰਬੇ ਵਿੱਚੋਂ ਲਿਖੀ, ਉਸਦੀ ਇਹ ਕਿਤਾਬ ਉਸ ਦੀਆਂ ਜੜ੍ਹਾਂ ਦੀ ਗੱਲ ਕਰਦੀ ਹੈ ਅਤੇ ਦੱਸਦੀ ਹੈ ਕਿ ਉਸਨੇ ਵਾਈਟ ਹਾਊਸ ਵਿੱਚ ਆਪਣੀ ਆਵਾਜ਼ ਅਤੇ ਆਪਣਾ ਸਮਾਂ, ਆਪਣੀ ਜਨਤਕ ਸਿਹਤ ਮੁਹਿੰਮ ਅਤੇ ਇੱਕ ਮਾਂ ਵਜੋਂ ਆਪਣੀ ਭੂਮਿਕਾ ਬਾਰੇ ਕਿਵੇਂ ਜਗ੍ਹਾ ਬਣਾਈ।[3] ਕਿਤਾਬ ਕ੍ਰਾਊਨ ਨੇ ਪ੍ਰਕਾਸ਼ਤ ਕੀਤੀ ਹੈ ਅਤੇ 24 ਭਾਸ਼ਾਵਾਂ ਵਿੱਚ ਜਾਰੀ ਕੀਤੀ ਜਾਏਗੀ। ਦਸ ਲੱਖ ਕਾਪੀਆਂ ਇੱਕ ਅਮਰੀਕੀ ਗੈਰ-ਲਾਭਕਾਰੀ ਸੰਗਠਨ ਫਸਟ ਬੁੱਕ ਨੂੰ ਦਾਨ ਕੀਤੀਆਂ ਜਾਣਗੀਆਂ ਜੋ ਅੱਗੋਂ ਬੱਚਿਆਂ ਨੂੰ ਕਿਤਾਬਾਂ ਮਹਈਆ ਕਰਦੀ ਹੈ।
ਇਸ ਦੀਆਂ 2018 ਵਿੱਚ ਸੰਯੁਕਤ ਰਾਜ ਵਿੱਚ ਪ੍ਰਕਾਸ਼ਤ ਹੋਈ ਕਿਸੇ ਵੀ ਹੋਰ ਕਿਤਾਬ ਨਾਲੋਂ ਜ਼ਿਆਦਾ ਕਾਪੀਆਂ ਵਿਕੀਆਂ, ਸਿਰਫ 15 ਦਿਨਾਂ ਵਿੱਚ ਰਿਕਾਰਡ ਤੋੜ ਦਿੱਤਾ।[4]
ਯਾਦਾਂ ਦੀ ਇਹ ਕਿਤਾਬ 12 ਨਵੰਬਰ, 2018 ਨੂੰ ਪ੍ਰਕਾਸ਼ਤ ਕੀਤੀ ਗਈ ਸੀ।[5] ਐਟਲਾਂਟਿਕ ਵਿੱਚ ਛਪੀ ਇੱਕ ਰਿਪੋਰਟ ਅਨੁਸਾਰ ਗੁਪਤ ਸੂਤਰਾਂ ਤੋਂ ਪਤਾ ਲੱਗਿਆ ਹੈ ਕਿ ਬਰਾਕ ਓਬਾਮਾ ਨੇ ਕਿਹਾ ਹੈ ਕਿ ਮਿਸ਼ੇਲ ਨੇ ਗੋਸਟ ਲੇਖਕ ਦੀ ਮਦਦ ਲਈ ਹੈ, ਭਾਵ ਇਹ ਕਿਤਾਬ ਪੈਸੇ ਦੇਕੇ ਕਿਸੇ ਹੋਰ ਤੋਂ ਲਿਖਵਾਈ ਗਈ ਹੈ।[6]
ਪੁਸਤਕ ਦੇ 24 ਅਧਿਆਇ (ਇਲਾਵਾ ਮੁੱਖਬੰਦ ਅਤੇ ਅੰਤਿਕਾ) ਤਿੰਨ ਭਾਗਾਂ ਵਿੱਚ ਵੰਡੇ ਗਏ ਹਨ:ਮੈਂ ਬਣਨਾ, ਅਸੀਂ ਬਣਨਾ ਅਤੇ ਹੋਰ ਵੱਧ ਬਣਨਾ। ਮੈਂ ਬਣਨਾ ਭਾਗ ਵਿੱਚ ਓਬਾਮਾ ਦੀ ਮੁੱਢਲੀ ਜ਼ਿੰਦਗੀ ਸ਼ਿਕਾਗੋ ਦੇ ਦੱਖਣੀ ਪਾਸੇ ਵੱਧਣਾ ਫੁੱਲਣਾ, ਪ੍ਰਿੰਸਟਨ ਯੂਨੀਵਰਸਿਟੀ ਅਤੇ ਹਾਰਵਰਡ ਲਾਅ ਸਕੂਲ ਵਿੱਚ ਆਪਣੀ ਸਿੱਖਿਆ ਲੈਣਾ, ਲਾਅ ਫਰਮ ਸਿਡਲੀ ਆਸਟਿਨ ਵਿਖੇ ਵਕੀਲ ਵਜੋਂ ਆਪਣੇ ਕੈਰੀਅਰ ਦੀ ਸ਼ੁਰੂਆਤ ਕਰਨਾ ਸ਼ਾਮਲ ਹੈ। ਇਸ ਲਾਅ ਫਰਮ ਵਿਖੇ ਹੀ ਬਰਾਕ ਓਬਾਮਾ ਨਾਲ ਉਸਦੀ ਮੁਲਾਕਾਤ ਹੋਈ ਸੀ। ਅਸੀਂ ਬਣਨਾ ਉਨ੍ਹਾਂ ਦੇ ਰੋਮਾਂਟਿਕ ਸੰਬੰਧਾਂ ਦੇ ਆਰੰਭ ਤੋਂ ਸ਼ੁਰੂ ਹੁੰਦਾ ਹੈ ਅਤੇ ਉਨ੍ਹਾਂ ਦੇ ਵਿਆਹ ਤੋਂ ਬਾਅਦ, ਇਲੀਨੋਇਸ ਸਟੇਟ ਸੈਨੇਟ ਵਿੱਚ ਉਸ ਦੇ ਰਾਜਨੀਤਿਕ ਕੈਰੀਅਰ ਦੀ ਸ਼ੁਰੂਆਤ ਤੱਕ ਜਾਂਦਾ ਹੈ। ਇਹ ਭਾਗ ਦਾ ਅੰਤ 2008 ਵਿੱਚ ਚੋਣਾਂ ਦੀ ਉਸ ਰਾਤ ਨਾਲ ਹੁੰਦਾ ਹੈ ਜਦੋਂ ਬਰਾਕ ਓਬਾਮਾ ਨੂੰ ਸੰਯੁਕਤ ਰਾਜ ਦਾ ਰਾਸ਼ਟਰਪਤੀ ਚੁਣਿਆ ਗਿਆ ਸੀ ਅਤੇ ਹੋਰ ਵੱਧ ਬਣਨਾ ਪਹਿਲੇ ਪਰਿਵਾਰ ਵਜੋਂ ਉਨ੍ਹਾਂ ਦੇ ਜੀਵਨ ਦੀ ਕਹਾਣੀ ਬਿਆਨ ਕਰਦਾ ਹੈ।
ਹਾਰਡਕਵਰ, ਆਡੀਓ ਅਤੇ ਈ-ਬੁੱਕ ਐਡੀਸ਼ਨਾਂ ਸਮੇਤ ਆਪਣੇ ਪਹਿਲੇ ਦਿਨ ਦੌਰਾਨ ਸੰਯੁਕਤ ਰਾਜ ਅਤੇ ਕਨੇਡਾ ਵਿੱਚ ਕੁੱਲ ਕਿਤਾਬਾਂ ਦੀ ਵਿਕਰੀ ਤਕਰੀਬਨ 725,000 ਕਾਪੀਆਂ ਸੀ। ਇਸ ਨਾਲ ਇਹ 2018 ਵਿੱਚ ਪਹਿਲੇ ਦਿਨ ਸਭ ਤੋਂ ਵੱਧ ਵਿਕਣ ਵਾਲੀ ਦੂਜੀ ਕਿਤਾਬ ਬਣ ਗਈ।[7][8] ਬੌਬ ਵੁਡਵਰਡ ਦਾ ਫ਼ੀਅਰ: ਟਰੰਪ ਇਨ ਵ੍ਹਾਈਟ ਹਾਊਸ ਆਪਣੇ ਪਹਿਲੇ ਦਿਨ ਦੌਰਾਨ ਲਗਭਗ 900,000 ਕਾਪੀਆਂ ਵਿਕੀ ਸੀ। ਉਸ ਨੇ ਆਪਣਾ ਰਿਕਾਰਡ ਕਿਮ ਰੱਖਿਆ।[9] ਹਾਲਾਂਕਿ, ਬਾਰਨਜ਼ ਅਤੇ ਨੋਬਲ ਦੀ ਰਿਪੋਰਟ ਹੈ ਕਿ ਬੀਕਮਿੰਗ ਨੇ ਪਹਿਲੇ ਹਫਤੇ ਦੀ ਵਿਕਰੀ ਵਿੱਚ ਡਰ ਨੂੰ ਪਛਾੜ ਦਿੱਤਾ ਸੀ ਅਤੇ 2015 ਵਿੱਚ ਗੋ ਸੈਟ ਏ ਵਾਚਮੈਨ ਤੋਂ ਬਾਅਦ ਕਿਸੇ ਵੀ ਬਾਲਗ ਕਿਤਾਬ ਨਾਲੋਂ ਵਧੇਰੇ ਵਿੱਕਰੀ ਪਹਿਲੇ ਹਫ਼ਤੇ ਵਿੱਚ ਹੋਈ ਸੀ।[10] ਆਪਣੇ ਪਹਿਲੇ ਹਫਤੇ ਵਿੱਚ ਕਿਤਾਬ ਦੀਆਂ 14 ਲੱਖ ਕਾਪੀਆਂ ਵਿਕੀਆਂ।[11] 15 ਦਿਨਾਂ ਬਾਅਦ, ਇਹ ਕਿਤਾਬ ਸਾਲ 2018 ਲਈ ਅਮਰੀਕਾ ਵਿੱਚ ਸਭ ਤੋਂ ਵੱਧ ਵਿਕਣ ਵਾਲੀ ਕਿਤਾਬ ਬਣ ਗਈ।[4]
26 ਮਾਰਚ, 2019 ਤਕ, ਬੀਕਮਿੰਗ ਦੀਆਂ ਇੱਕ ਕਰੋੜ ਕਾਪੀਆਂ ਵਿਕ ਗਈਆਂ ਸਨ।[12]
{{cite web}}
: Cite has empty unknown parameter: |dead-url=
(help)
{{cite web}}
: Cite has empty unknown parameter: |dead-url=
(help)
{{cite web}}
: Cite has empty unknown parameter: |dead-url=
(help)CS1 maint: unrecognized language (link)
he'll occasionally point out in conversation that he's writing this book himself, while Michelle used a ghostwriter