ਬੀਜਕ ਕਬੀਰ ਬਾਣੀ ਦਾ ਪ੍ਰਮਾਣਿਕ ਗਰੰਥ ਕਿਹਾ ਜਾਂਦਾ ਹੈ। ਇਹ ਕਬੀਰ ਦੁਆਰਾ ਹੀ ਲਿਖਿਆ ਗਿਆ ਹੈ, ਇਸ ਵਿੱਚ ਸੰਦੇਹ ਹੈ। ਕਬੀਰ ਨੇ ਜਿਸ ਭਾਸ਼ਾ ਅਤੇ ਸ਼ੈਲੀ ਵਿੱਚ ਆਪਣੀ ਬਾਣੀ ਕਹੀ ਹੈ, ਉਹ ਉਹਨਾਂ ਦੀ ਸਾਹਿਤਕ ਅਤੇ ਸ਼ਾਸਤਰੀ ਨਿਸ਼ਠਾ ਦਾ ਪ੍ਰਮਾਣ ਨਹੀਂ ਦਿੰਦੀ। ਕਬੀਰ ਦੀ ਸਾਖੀ ਇਹ ਕਹਿੰਦੀ ਹੈ - ਕਬੀਰ ਸੰਸਾ ਦੂਰ ਕਰੁ, ਪੁਸਤਕ ਦੇਈ ਬਹਾਏ। ਅਤੇ ਕਹਿੰਦੇ ਹਨ ਕਿ ਮਸਿ ਕਾਗਜ਼ ਛੂਇਓ ਨਹੀਂ, ਕਲਮ ਗਹੀ ਨਹਿੰ ਹਾਥ। ਤਦ ਉਹਨਾਂ ਨੇ ਬੀਜਕ ਗਰੰਥ ਲਿਖਿਆ ਹੋਵੇਗਾ, ਇਸ ਤੇ ਭਾਰੀ ਸੰਦੇਹ ਪੈਦਾ ਹੁੰਦਾ ਹੈ।
ਭਾਰਤ ਦੇ ਰਾਜ ਬਿਹਾਰ ਵਿੱਚ ਚੰਪਾਰਣ ਦੇ ਕਬੀਰ ਮੱਠ ਵਿੱਚ ਕਰੀਬ 600 ਸਾਲ ਪੁਰਾਣਾ 300 ਪੰਨਿਆਂ ਦਾ ਬੀਜਕ ਗਰੰਥ ਫਟੇਹਾਲ ਪਿਆ ਹੈ। ਇਹ ਬੇਤੀਆ ਦੇ ਸਾਗਰ ਤਲਾ ਵਿੱਚ ਕਬੀਰ ਪੰਥ ਦੀ ਭਗਤੀ ਸ਼ਾਖਾ ਦੇ ਚੇਲੇ ਬਡਹਰਵਾ ਮੱਠ ਦੇ ਮਹੰਤ ਆਚਾਰੀਆ ਰਾਮਰੂਪ ਗੋਸਵਾਮੀ ਦੇ ਕੋਲ ਸੁਰੱਖਿਅਤ ਹੈ। ਇਹ ਕੈਥੀ ਅਤੇ ਅਵਧੀ ਭਾਸ਼ਾ ਵਿੱਚ ਲਿਖਿਆ। ਆਚਾਰੀਆ ਰਾਮਰੂਪ ਗੋਸਵਾਮੀ ਦੇ ਗੁਰੂ ਰਾਮਖੇਲਾਵਨ ਗੋਸਵਾਮੀ ਨੇ 1938 ਵਿੱਚ ਇਸ ਦਾ ਹਿੰਦੀ ਅਨੁਵਾਦ ਕਰਾਇਆ ਸੀ।[1] ਬੀਜਕ ਦਾ ਪੰਜਾਬੀ ਵਿੱਚ ਪਹਿਲੀ ਵਾਰ ਤਰਜ਼ਮਾ ਸ੍ਰੀ ਜਗਦੀਸ਼ ਲਾਲ ਵਲੋਂ ਆਪਣੀ ਪ੍ਰਸਿਧ ਪੁਸਤਕ'ਕਬੀਰ:ਜੀਵਨ ਤੇ ਬਾਣੀ'ਵਿਚ ਕੀਤਾ ਗਿਆ ਹੈ ।ਇਸ ਦੇ ਨਾਲ ਹੀ ਕਬੀਰ ਸਾਹਿਬ ਦੇ ਜੀਵਨ ਤੇ ਇਤਿਹਾਸਕ ਹਵਾਲਿਆਂ ਨਾਲ ਰੌਸ਼ਨੀ ਪਾਈ ਗਈ ਹੈ। ਕਬੀਰਪੰਥੀ ਮਹਾਤਮਾ ਪੂਰਨ ਸਾਹਿਬ ਨੇ ਮੂਲ ਬੀਜਕ ਦਾ ਜੋ ਟੀਕਾ ਲਿਖਿਆ ਹੈ, ਉਸ ਦੇ ਅਨੁਸਾਰ ਬੀਜਕ ਦੇ ਹੇਠ ਲਿਖੇ ਗਿਆਰਾਂ ਅੰਗਾਂ ਦਾ ਨਿਰਦੇਸ਼ ਅਤੇ ਵਿਸਥਾਰ ਇਸ ਪ੍ਰਕਾਰ ਦਿੱਤਾ ਹੈ:-