ਬੁਢਾ ਅਤੇ ਮੌਤ ਈਸਪ ਦੀ ਇੱਕ ਕਹਾਣੀ ਹੈ। ਪੈਰੀ ਇੰਡੈਕਸ ਵਿੱਚ ਇਹ 60 ਨੰਬਰ ਤੇ ਹੈ।[1] ਬੰਦਿਆਂ ਨੂੰ ਪਾਤਰ ਬਣਾਉਣ ਵਾਲੀ ਇਹ ਦੁਰਲਭ ਕਹਾਣੀ ਹੋਣ ਕਰ ਕੇ, ਇਹ (ਖਾਸਕਰ ਫ਼ਰਾਂਸ ਵਿੱਚ) ਅਨੇਕ ਚਿੱਤਰਾਂ ਦਾ ਅਧਾਰ ਬਣੀ ਹੈ। ਫ਼ਰਾਂਸ ਯਾਂ ਦ ਲਾ ਫੋਂਤੇਨ ਦੀ ਕਲਾਕ੍ਰਿਤੀ ਨੇ ਇਸਨੂੰ ਲੋਕਪ੍ਰਿਯ ਬਣਾ ਦਿਤਾ।
ਇਸ ਕਹਾਣੀ ਅਤਿ ਦੁਖਦਾਈ ਹਾਲਤਾਂ ਵਿੱਚ ਵੀ ਜਿਉਣ ਦੇ ਮੋਹ (φιλοζωία) ਨੂੰ ਦਰਸਾਉਂਦਾ ਸਰਲ ਟੋਟਕਾ ਹੈ। ਅੱਜ ਪ੍ਰਚਲਿਤ ਮਿਆਰੀ ਬਿਰਤਾਂਤ ਰੋਜਰ ਲ' ਐਸਟਰੇਂਜ਼ ਵਾਲਾ ਹੈ: 'ਇੱਕ ਬੁਢਾ ਲਕੜਾਂ ਦੀ ਪੰਡ ਚੁੱਕੀ ਦੂਰ ਤੋਂ ਚਲਿਆ ਆ ਰਿਹਾ ਸੀ। ਉਹ ਏਨਾ ਥੱਕ ਗਿਆ ਕਿ ਉਸਨੇ ਪੰਡ ਸੁੱਟ ਦਿੱਤੀ ਅਤੇ ਮੌਤ ਕੋਲੋਂ ਮੁਕਤੀ ਦੀ ਮੰਗ ਕਰਨ ਲੱਗਾ। ਮੌਤ ਦਾ ਦੇਵਤਾ ਤੁਰਤ ਹਾਜਰ ਹੋ ਗਿਆ ਅਤੇ ਪੁੱਛਿਆ ਕਿ ਉਹ ਉਸ ਲਈ ਕੀ ਕਰੇ। 'ਬੱਸ ਜਨਾਬ, ਜਰਾ ਕੁ ਮਿਹਰ ਕਰ ਦਿਉ। ਇਹ ਪੰਡ ਚੁਕਾ ਦਿਉ।'[2] ਵੈਸੇ, ਪਹਿਲਾਂ, ਉਹਦੀ ਬੇਨਤੀ ਸੀ ਕਿ ਮੌਤ ਦਾ ਦੇਵਤਾ ਉਹਦੀ ਪੰਡ ਚੁੱਕ ਕੇ ਉਸ ਨਾਲ ਚੱਲੇ।[3]
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |