ਬੁੱਧਵਾਰ ਪੇਠ | |
---|---|
ਕਸਬਾ | |
ਗੁਣਕ: 18°31′01″N 73°51′29″E / 18.517°N 73.858°E | |
ਦੇਸ਼ | ![]() |
ਰਾਜ | ਮਹਾਰਾਸ਼ਟਰ |
ਜ਼ਿਲ੍ਹਾ | ਪੁਣੇ |
ਭਾਸ਼ਾਵਾਂ | |
• ਅਧਿਕਾਰਤ | ਮਰਾਠੀ |
ਸਮਾਂ ਖੇਤਰ | ਯੂਟੀਸੀ+5:30 (IST) |
ਪਿੰਨ ਕੋਡ | 411 002 |
ਟੈਲੀਫੋਨ ਕੋਡ | 91(020) |
ਵਾਹਨ ਰਜਿਸਟ੍ਰੇਸ਼ਨ | MH 12 |
ਬੁੱਧਵਾਰ ਪੇਠ ਭਾਰਤ ਦੇ ਪੁਣੇ ਦੇ ਪੁਰਾਣੇ ਸ਼ਹਿਰ ਦੇ ਬਹੁਤ ਸਾਰੇ ਵਪਾਰਕ ਇਲਾਕਿਆਂ ਵਿੱਚੋਂ ਇੱਕ ਹੈ। ਇਹ ਖੇਤਰ ਸ਼ਹਿਰ ਦੇ ਕੇਂਦਰ ਵਿੱਚ ਸਥਿਤ ਹੈ ਜਿੱਥੇ ਬਹੁਤ ਸਾਰੀਆਂ ਇਲੈਕਟ੍ਰੌਨਿਕ ਦੁਕਾਨਾਂ ਹਨ ਅਤੇ ਇਹ ਆਪਣੇ ਰੈੱਡ-ਲਾਈਟ ਜ਼ਿਲ੍ਹੇ ਲਈ ਜਾਣਿਆ ਜਾਂਦਾ ਹੈ। ਪੰਜ ਮਹੱਤਵਪੂਰਨ ਗਣੇਸ਼ ਮੰਡਲਾਂ ਵਿੱਚੋਂ ਤਿੰਨ (ਮਾਨਾ ਚੇ ਗਣਪਤੀ ) ਅਰਥਾਤ ਜੋਗੇਸ਼ਵਰੀ ਗਣਪਤੀ, ਗੁਰੂ ਜੀ ਤਾਲੀਮ ਮੰਡਲ, (ਤੁਲਸੀਬਾਗ ਗਣਪਤੀ) ਦਗੜੂ ਸ਼ੇਠ ਹਲਵਾਈ ਇੱਥੇ ਸਥਿਤ ਹਨ, ਜਿਵੇਂ ਕਿ ਅੱਪਾ ਬਲਵੰਤ ਚੌਕ, ਜਿਸ ਨੂੰ A.B.C ਵਜੋਂ ਜਾਣਿਆ ਜਾਂਦਾ ਹੈ।
ਕੁਝ ਸਮੇਂ ਲਈ, ਪੁਣੇ ਉੱਤੇ 1600 ਦੇ ਦਹਾਕੇ ਦੇ ਅੱਧ ਤੋਂ ਲੈ ਕੇ ਅੰਤ ਤੱਕ ਮੁਗਲ ਸਮਰਾਟ ਔਰੰਗਜ਼ੇਬ ਦਾ ਸ਼ਾਸਨ ਰਿਹਾ। ਜਦੋਂ ਔਰੰਗਜ਼ੇਬ ਨੇ ਪੁਣੇ ਉੱਤੇ ਹਮਲਾ ਕੀਤਾ, ਤਾਂ ਉਸ ਨੇ 1660 ਵਿੱਚ ਬੁੱਧਵਰ ਪੇਠ ਵਿੱਚ ਹੀ ਆਪਣਾ ਡੇਰਾ ਲਾਇਆ ਸੀ।ਮੁਗਲ ਸ਼ਾਸਨ ਦੌਰਾਨ, ਇਸ ਪੇਠ ਨੂੰ ਮੋਹਿਤਾਬਾਦ / ਮੋਹਿਆਬਾਦ ਵਜੋਂ ਜਾਣਿਆ ਜਾਂਦਾ ਸੀ। ਪੇਸ਼ਵਾ ਮਾਧਵਰਾਓ ਪਹਿਲੇ ਨੇ ਮੋਹਿਆਬਾਦ ਦਾ ਨਾਮ ਬਦਲ ਕੇ ਬੁੱਧਵਰ ਪੇਠ ਰੱਖ ਦਿੱਤਾ ਸੀ। ਤੁਲਸੀਬਾਗ, ਬੇਲਬਾਗ ਅਤੇ ਜੋਗੇਸ਼ਵਰੀ ਮੰਦਰ ਪੇਸ਼ਵਾ ਯੁੱਗ ਦੇ ਬੁੱਧਵਾਰ ਪੇਠ ਦੇ ਕੁਝ ਇਤਿਹਾਸਕ ਸਥਾਨ ਹਨ।
ਲਿੰਬਰਾਜ ਮਹਾਰਾਜ ਮੰਦਰ ਦੇ ਨੇੜੇ ਸਥਿਤ ਬ੍ਹੀੜੇ ਵਾੜਾ ਨੇ ਮਹਾਰਾਸ਼ਟਰ ਵਿੱਚ ਲੜਕੀਆਂ ਲਈ ਪਹਿਲਾ ਸਕੂਲ ਸਥਾਪਿਤ ਕੀਤਾ। ਇਹ ਸਕੂਲ ਸਾਵਿਤਰੀਬਾਈ ਅਤੇ ਜਯੋਤੀਬਾ ਫੂਲੇ ਦੁਆਰਾ ਜਨਵਰੀ 1848 ਵਿੱਚ ਸ਼ੁਰੂ ਕੀਤਾ ਗਿਆ ਸੀ।
ਬੁੱਧਵਾਰ ਪੇਠ ਮੁੱਖ ਤੌਰ ਉੱਤੇ ਬਿਜਲੀ ਦੇ ਸਮਾਨ ਦੀ ਮਾਰਕੀਟ, ਕਿਤਾਬਾਂ ਅਤੇ ਰਵਾਇਤੀ ਵਸਤਾਂ ਲਈ ਇੱਕ ਵਪਾਰਕ ਖੇਤਰ ਹੈ। ਦਿਲਚਸਪ ਸਥਾਨਾਂ ਵਿੱਚ ਤੰਬਡੀ ਜੋਗੇਸ਼ਵਰੀ ਮੰਦਰ, ਐੱਨਐੱਮਵੀ ਹਾਈ ਸਕੂਲ, ਲਕਸ਼ਮੀ ਰੋਡ ਦਾ ਹਿੱਸਾ, ਅੰਦਰੂਨੀ ਪੁਣੇ ਦਾ ਮੁੱਖ ਖਰੀਦਦਾਰੀ ਖੇਤਰ, ਅੱਪਾ ਬਲਵੰਤ ਚੌਕ ਅਤੇ ਦਗਡੂ ਸ਼ੇਠ ਹਲਵਾਈ ਗਣਪਤੀ ਮੰਦਰ ਸ਼ਾਮਲ ਹਨ, ਜੋ ਸ਼੍ਰੀ ਗਣੇਸ਼ ਦੀ ਮੂਰਤੀ ਨਾਲ ਸਾਰੇ ਗਣੇਸ਼ ਮੰਦਰਾਂ ਵਿੱਚੋਂ ਸਭ ਤੋਂ ਅਮੀਰ ਮੰਨਿਆ ਜਾਂਦਾ ਹੈ।
ਬੁੱਧਵਾਰ ਪੇਠ ਭਾਰਤ ਦਾ ਤੀਜਾ ਸਭ ਤੋਂ ਵੱਡਾ ਰੈੱਡ-ਲਾਈਟ ਜ਼ਿਲ੍ਹਾ ਹੈ।[1] ਇਸ ਵਿੱਚ ਲਗਭਗ 700 ਵੇਸ਼ਵਾਘਰ ਅਤੇ 5,000 ਵੇਸਵਾ ਹੋਣ ਦਾ ਅੰਦਾਜ਼ਾ ਲਗਾਇਆ ਗਿਆ ਹੈ।[2][1] ਇਹ ਖੇਤਰ ਜਿਨਸੀ ਤਸਕਰੀ, ਬਾਲ ਵੇਸਵਾ-ਗਮਨ ਅਤੇ ਪੁਲਿਸ ਦੇ ਭ੍ਰਿਸ਼ਟਾਚਾਰ ਤੋਂ ਪੀੜਤ ਹੈ।[3][4][5] ਐੱਚਆਈਵੀ (ਏਡਜ) ਇਥੇ ਪਹਿਲਾਂ ਇੱਕ ਵੱਡੀ ਸਮੱਸਿਆ ਸੀ, ਪ੍ਰੰਤੂ ਇੱਕ ਐੱਚ. ਆਈ. ਵੀ./ਏਡਜ਼ ਪ੍ਰੋਗਰਾਮ, ਜਿਸ ਵਿੱਚ ਸਿੱਖਿਆ ਅਤੇ ਕੰਡੋਮ ਦੀ ਵੰਡ ਸ਼ਾਮਲ ਹੈ, ਦੇ ਨਤੀਜੇ ਵਜੋਂ ਐੱਚ ਆਈ ਵੀ ਦੇ ਵਿੱਚ ਕਾਫ਼ੀ ਕਮੀ ਆਈ ਹੈ।