ਬੂੰਦੀ (ਮਿਠਾਈ)

ਬੂੰਦੀ
ਬੂੰਦੀ ਮਿਠਾਈ
ਸਰੋਤ
ਸੰਬੰਧਿਤ ਦੇਸ਼ਭਾਰਤ
ਇਲਾਕਾਰਾਜਸਥਾਨ, ਕਰਨਾਟਕ, ਗੁਜਰਾਤ, ਮਹਾਰਾਸ਼ਟਰ, ਹਰਿਆਣਾ, ਆਂਧਰਾ ਪ੍ਰਦੇਸ਼, ਪੱਛਮੀ ਬੰਗਾਲ
ਖਾਣੇ ਦਾ ਵੇਰਵਾ
ਮੁੱਖ ਸਮੱਗਰੀਚਨੇ ਦਾ ਆਟਾ
ਹੋਰ ਕਿਸਮਾਂਖਾਰਾ ਜਾ ਕਾਰਾ

ਬੂੰਦੀ (ਰਾਜਸਥਾਨੀ:बूंदी, ਉਰਦੂ: بوندی‬‎,, ਬੁੰਦੀ) ਜਾ ਬੁੰਦੀਆ(ਬੰਗਾਲੀ:বুন্দিয়া) ਇੱਕ ਭਾਰਤੀ ਮਿਠਾਈ ਹੈ ਜੋ ਮਿੱਠੇ, ਤਲੇ ਹੋਏ ਚਨੇ ਦੇ ਆਟੇ ਨਾਲ ਬਣਦੀ ਹੈ। ਬਹੁਤ ਮਿੱਠੇ ਹੋਣ ਕਰਕੇ, ਇਹ ਕੇਵਲ ਇੱਕ ਹਫ਼ਤੇ ਲਈ ਹੀ ਸਟੋਰ ਕੀਤੀ ਜਾ ਸਕਦੀ ਹੈ। ਰਾਜਸਥਾਨ ਦੇ ਗਰਮ ਖੇਤਰਾਂ ਵਿੱਚ ਭੋਜਨ ਨੂੰ ਬਚਾਉਣ ਲਈ, ਬੂੰਦੀ ਦੇ ਲੱਡੂਆਂ ਨੂੰ ਤਰਜੀਹ ਦਿੱਤੀ ਜਾਂਦੀ ਹੈ। ਖਾਰਾ ਜਾਂ ਟਿੱਖਾ ਨਾਂ ਦੀ ਇੱਕ ਮੱਛੀ ਸੰਸਕਰਣ ਵੀ ਹੈ।

ਬੂੰਦੀ ਲੱਡੂ ਬਣਾਉਣ ਲਈ, ਤਲੀ ਹੋਈ ਬੂੰਦੀ ਨੂੰ ਖੰਡ ਦੇ ਰਸ ਵਿੱਚ ਡੁਬੋਇਆ ਜਾਂਦਾ ਹੈ।

ਖਾਰਾ ਬੂੰਦੀ

[ਸੋਧੋ]

ਟਿੱਖਾ ਜਾਂ ਖਾਰਾ ਬੂੰਦੀ ਤਿਆਰ ਕਰਨ ਵੇਲੇ, ਮਸਾਲੇ ਅਤੇ ਨਮਕ ਨਾਲ ਤਲ਼ਣ ਤੋਂ ਪਿਹਲਾ ਮਿਲਾਇਆ ਜਾਂਦਾ ਹੈ। ਕਰੀ ਪੱਤੀਆਂ ਨੂੰ ਸ਼ਾਮਿਲ ਕੀਤਾ ਜਾਂਦਾ ਹੈ। ਖਾਰਾ ਬੂੰਦੀ ਨੂੰ ਸਿੱੱਧਾ ਹੀ ਖਾਦਾ ਜਾਂਦਾ ਹੈ ਜਾਂ ਭਾਰਤੀ-ਮਿਸ਼ਰਣ ਵਿੱਚ ਮਿਲਾਈ ਜਾਂਦੀ ਹੈ।

ਬੂੰਦੀ ਰਾਇਤਾ

[ਸੋਧੋ]

ਪਾਕਿਸਤਾਨ ਅਤੇ ਉੱਤਰੀ ਭਾਰਤ ਵਿੱੱਚ ਰਾਇਤਾ ਤਿਆਰ ਕਰਨ ਲਈ ਬੂੰਦੀ ਦਾ ਪ੍ਰਚਲਿਤ ਤੌਰ 'ਤੇ ਵਰਤਿਆ ਜਾਂਦਾ ਹੈ। ਬੂੰਦੀ ਰਾਇਤਾ ਵਿੱਚ ਖਾਸ ਤੌਰ 'ਤੇ ਦਹੀ, ਬੂੰਦੀ (ਇਸਨੂੰ ਨਰਮ ਬਣਾਉ ਲਈ ਪਾਣੀ ਵਿੱਚ ਭਿੱਜਣਾਾ ਛੱੱਡਿਿਆ ਜਾਂਦਾ ਹੈ) ਅਤੇ ਲੂਣ, ਚਿਲਿ ਪਾਊਡਰ ਅਤੇ ਹੋਰ ਮਸਾਲੇ ਹੁੰਦੇ ਹਨ। ਇਸਨੂੰ ਪੁਲਾਓ ਜਾਂ ਕਿਸੇ ਹੋਰ ਭੋਜਨ ਨਾਲ ਇੱਕ ਸਾਈਡ ਡਿਸ਼ ਦੇ ਰੂਪ ਵਿੱਚ ਖਾਦਾ ਜਾਂਦਾ ਹੈ।

ਬੂੰਦੀ ਦੇ ਲੱਡੂ

[ਸੋਧੋ]

ਸਮੱਗਰੀ: 1 ਕੱਪ—ਵੇਸਣ1, 1/2 ਕੱਪ— ਖੰਡ, 6— ਛੋਟੀ ਇਲਾਇਚੀਆਂ, 1ਚਮਚ— ਪਿਸਤੇ, 2 ਚਮਚ — ਖਰਬੂਜ਼ੇ ਦੇ ਬੀਜਇਕ ਚਮਚ— ਤੇਲ ਵੇਸਣ ਦੇ ਘੋਲ 'ਚ ਪਾਉਣ ਲਈਦੇਸੀ ਘਿਓ— ਬੂੰਦੀ ਤਲਣ ਲਈ।

ਚਾਸ਼ਣੀ: ਕਿਸੇ ਭਾਂਡੇ ਵਿੱਚ ਖੰਡ ਪਾਓ ਅਤੇ ਇਸ 'ਚ 1 ਕੱਪ ਪਾਣੀ ਪਾਓ ਅਤੇ ਗੈਸ 'ਤੇ ਰੱਖੋ। ਖੰਡ ਘੁਲਣ ਤੋਂ ਬਾਅਦ 3-4 ਮਿੰਟ ਤਕ ਚਾਸ਼ਣੀ ਬਣਨ ਦਿਓ। ਚਮਚ ਨਾਲ 1-2 ਬੂੰਦਾਂ ਕਟੋਰੀ ਵਿੱਚ ਸੁੱਟੋ। ਜੇਕਰ ਚਾਸ਼ਣੀ ਦੀ ਇੱਕ ਤਾਰ ਬਣ ਜਾਵੇ ਤਾਂ ਸਮਝੋ ਚਾਸ਼ਣੀ ਤਿਆਰ ਹੈ। ਛੋਟੀ ਇਲਾਇਚੀ ਨੂੰ ਛਿੱਲ ਕੇ ਦਾਣੇ ਕੱਢ ਲਓ ਅਤੇ ਪਿਸਤੇ ਨੂੰ ਬਰੀਕ ਕੱਟ ਲਓ ਅਤੇ ਖਰਬੂਜ਼ੇ ਦੇ ਬੀਜਾਂ ਨੂੰ ਵੀ ਭੁੰਨ ਲਓ। ਕੜਾਹੀ ਵਿੱਚ ਘਿਓ ਗਰਮ ਕਰ ਲਓ। ਵੇਸਣ ਨੂੰ ਚੰਗੀ ਤਰ੍ਹਾਂ ਫੈਂਟ ਲਓ। ਪੋਣੀ(ਸੁਰਾਖਾਂ ਵਾਲੀ ਕੜਛੀ) ਨੂੰ 6 ਇੰਚ ਕੜਾਹੀ ਤੋਂ ਉੱਪਰ ਰੱਖ ਕੇ ਚਮਚ ਨਾਲ ਵੇਸਣ ਦਾ ਘੋਲ ਪਾਓ। ਇਸਦੇ ਛੇਕਾਂ 'ਚੋਂ ਵੇਸਨ ਕੜਾਹੀ ਵਿੱਚ ਪੈਂਦਾ ਡਿੱਗਦਾ ਰਹੇਗਾ ਅਤੇ ਗੋਲ ਬੂੰਦੀ ਬਣ ਜਾਵੇਗੀ। ਕੜਾਹੀ ਵਿੱਚ ਜਿੰਨੀ ਬੂੰਦੀ ਆ ਜਾਵੇ ਓਨੀ ਪਾ ਲਓ। ਜਦ ਇਹ ਸੁਨਹਿਰੀ ਰੰਗ ਦੀ ਹੋ ਜਾਵੇ ਤਾਂ ਬਾਹਰ ਕੱਢ ਲਓ। ਚਾਸ਼ਣੀ 'ਚ ਇਲਾਇਚੀ ਦੇ ਦਾਣੇ, 1 ਛੋਟਾ ਚਮਚ ਪਿਸਤੇ ਬਚਾ ਕੇ ਬਾਕੀ ਸਾਰੇ ਪਿਸਤੇ ਅਤੇ ਖਰਬੂਜ਼ੇ ਦੇ ਬੀਜ ਪਾ ਲਓ। ਹੁਣ ਇਸ 'ਚ ਤਿਆਰ ਬੂੰਦੀ ਚਾਸ਼ਣੀ ਵਿੱਚ ਪਾ ਕੇ ਸਾਰੀ ਸਮੱਗਰੀ ਨੂੰ ਮਿਲਾ ਲਓ। ਬੂੰਦੀ ਨੂੰ ਚਾਸ਼ਣੀ ਵਿੱਚ ਅੱਧੇ ਘੰਟੇ ਤੱਕ ਰਹਿਣ ਦਿਓ। ਹੱਥਾਂ ਨੂੰ ਥੌੜ੍ਹਾ ਪਾਣੀ ਲਗਾ ਕੇ ਹੱਥਾਂ 'ਤੇ 3 ਕੁ ਚਮਚ ਬੂੰਦੀ ਪਾ ਲਓ। ਦਬਾ ਦਬਾ ਕੇ ਗੋਲ ਲੱਡੂ ਬਣਾਓ। ਇਸੇ ਤਰ੍ਹਾਂ ਸਾਰੇ ਲੱਡੂ ਬਣਾ ਲਓ। ਬਚੇ ਹੇਏ ਪਿਸਤੇ ਨੂੰ ਲੱਡੂਆਂ 'ਤੇ ਲਗਾਓ ਅਤੇ ਖੁੱਲ੍ਹੀ ਹਵਾ ਵਿੱਚ ਲੱਡੂਆਂ ਨੂੰ 5 ਕੁ ਘੰਟਿਆਂ ਲਈ ਰੱਖ ਦਿਓ ਜਦੋਂ ਤੱਕ ਕਿ ਇਹ ਖ਼ੁਸ਼ਕ ਨਾ ਹੋ ਜਾਣ। ਸੁਆਦੀ ਲੱਡੂ ਤਿਆਰ ਹਨ।

ਸਾਵਧਾਨੀਆਂ

[ਸੋਧੋ]
  • ਇਕ ਮੁੰਗਫੜ ਮੁਫ਼ਤ ਬੈਟਰ ਨੂੰ ਤਿਆਰ ਕਰਨ ਲਈ, ਪਹਿਲਾਂ ਥੋੜਾ ਜਿਹਾ ਪਾਣੀ ਜੋੜ ਕੇ ਅਤੇ ਸਖਤ (ਜਿਵੇਂ ਪਿਟਿੰਗ) ਰਲਾਉਣ ਨਾਲ ਗਰਮ ਆਟੇ ਦੀ ਮੋਟੀ ਪੇਸਟ ਕਰ ਦਿਓ ਅਤੇ ਲੋੜ ਅਨੁਸਾਰ ਪਾਣੀ ਪਾਓ ਜਦੋਂ ਤਕ ਨਿਰਵਿਘਨ ਬੈਟਰ ਤਿਆਰ ਨਾ ਹੋ ਜਾਵੇ।
  • ਕਰਿਸਪ ਬੂੰਦੀ ਬਣਾਉਣ ਲਈ ਸਹੀ ਤੌਰ 'ਤੇ ਗਰਮ ਤੇਲ ਦੀ ਜ਼ਰੂਰਤ ਹੈ। ਜਾਂਚ ਕਰੋ ਕਿ ਕੀ ਤੇਲ ਡੂੰਘੀ ਤਲ਼ਣ ਲਈ ਕਾਫੀ ਗਰਮ ਹੈ ਜਾਂ ਨਹੀਂ, ਇਸ ਵਿੱਚ ਇਸਦੇ ਦੋ-ਦੋ ਤੁਪਕੇ ਸੁੱਟਣੇ ਹਨ। ਜੇ ਇਹ ਤੁਰੰਤ ਉਪਰਲੇ ਸਤ੍ਹਾ 'ਤੇ ਆਉਂਦਾ ਹੈ ਤਾਂ ਤੇਲ ਤਿਆਰ ਹੈ।
  • ਸਫੈਦ ਟੁਕੜਿਆਂ ਨੂੰ ਬਾਰੀਕ ਘੁੰਮਣ ਵਾਲੇ ਟੁਕੜਿਆਂ ਵਿੱਚ ਸੁੱਟਣ ਵੇਲੇ ਵਾਧੂ ਸਾਵਧਾਨ ਰਹੋ ਅਤੇ ਯਕੀਨੀ ਬਣਾਓ ਕਿ ਤੁਸੀਂ ਅਚਾਨਕ ਆਪਣੀਆਂ ਉਂਗਲਾਂ ਨੂੰ ਨਹੀਂ ਸਾੜੋਗੇ ਅਤੇ ਨਾਲ ਹੀ ਗਰਮ ਤੇਲ ਤੁਹਾਡੀ ਚਮੜੀ 'ਤੇ ਨਹੀਂ ਛਾਟੇਗਾ.
  • ਤੇਲ ਤੋਂ ਬੂੰਦੀ ਬਣਾਉਣ ਅਤੇ ਬਾਹਰ ਲਿਆਉਣ ਲਈ ਦੋ ਘੇਰਿਆ ਹੋਏ ਚੱਮਚ ਵਰਤੋ.
  • ਬਿੰਦੀਆਂ ਦਾ ਆਕਾਰ ਬਹੁਤ ਵੱਡਾ ਨਹੀਂ ਹੋਣਾ ਚਾਹੀਦਾ ਹੈ ਪਰ ਤੁਸੀਂ ਇਸ ਨੂੰ ਛੋਟਾ ਕਰ ਸਕਦੇ ਹੋ ਜਿਵੇਂ ਕਿ ਤੁਹਾਨੂੰ ਚੰਗਾ ਲਗਦਾ ਹੈ।
  • ਠੰਢੇ ਅਤੇ ਸੁੱਕੇ ਥਾਂ 'ਤੇ ਕੰਟੇਨਰ ਵਿੱਚ ਬਣਾਈ ਹੋਈ ਬੂੰਦੀ ਨੂੰ ਸਟੋਰ ਕਰੋ।
  • ਬੌਂਡੀ ਕੇ ਲੱਡੂ ਨੂੰ ਤਿਆਰ ਕਰਨ ਲਈ, ਇਹਨਾਂ ਨੂੰ ਇੱਕ ਮਿੱਠੇ ਰਸ ਵਿੱਚ ਸਿੱਟੋ ਅਤੇ ਉਹਨਾਂ ਨੂੰ ਲੱਡੂਆਂ ਵਿੱਚ ਢਾਲੋ।

ਹਵਾਲੇ

[ਸੋਧੋ]

ਬਾਹਰੀ ਜੋੜ

[ਸੋਧੋ]