ਬੇਟੀਓਲਾ ਹੈਲੋਇਜ਼ ਫੋਰਟਸਨ | |
---|---|
![]() | |
ਜਨਮ | ਹੌਪਕੰਸਵਿਲ, ਕਿੰਟਕੀ | ਦਸੰਬਰ 29, 1890
ਮੌਤ | ਅਪ੍ਰੈਲ 13, 1917 ਸ਼ਿਕਾਗੋ, ਇਲੀਨੋਇਸ | (ਉਮਰ 26)
ਕਬਰ | ਥੌਰਨਟਨ, ਇਲੀਨੋਇਸ ਦੇ ਮਾਉਂਟ ਫੌਰੈਸਟ |
ਲਈ ਪ੍ਰਸਿੱਧ | ਕਵੀ, ਨਿਬੰਧਕਾਰ, ਕਾਰਕੁੰਨ |
ਬੇਟੀਓਲਾ ਹੈਲੋਇਜ਼ ਫੋਰਟਸਨ (29 ਦਸੰਬਰ, 1890 - 13 ਅਪ੍ਰੈਲ, 1917) ਇੱਕ ਅਫ਼ਰੀਕੀ-ਅਮਰੀਕੀ ਕਵੀ, ਨਿਬੰਧਕਾਰ, ਕਾਰਕੁੰਨ ਅਤੇ ਸਫਰੇਜਿਸਟ (ਔਰਤਾਂ ਦੇ ਵੋਟਾਂ ਦੇ ਅਧਿਕਾਰ ਲਈ ਲੜ੍ਹਨ ਵਾਲੀ) ਸੀ। ਫੋਰਟਸਨ ਮਿਡਲਵੈਸਟਨ ਯੂਨਾਈਟਿਡ ਸਟੇਟ ਦੇ ਪਹਿਲੇ ਅਫ਼ਰੀਕੀ-ਅਮਰੀਕੀ ਲੋਕਾਂ ਵਿੱਚੋਂ ਇੱਕ ਸੀ ਜੋ ਕਿਤਾਬਾਂ ਲਿਖਦੇ ਅਤੇ ਪ੍ਰਕਾਸ਼ਤ ਕਰਦੇ ਸਨ।[1]
ਬੇਟੀਓਲਾ-ਹੈਲੋਈਜ਼ ਫੋਰਟਸਨ ਦਾ ਜਨਮ 29 ਦਸੰਬਰ, 1890 ਨੂੰ ਹੌਪਕੰਸਵਿਲ, ਕਿੰਟਕੀ ਵਿੱਚ ਮੈਟੀ ਆਰਨੋਲਡ ਅਤੇ ਜੇਮਸ ਫੋਰਟਸਨ ਦੇ ਘਰ ਹੋਇਆ ਸੀ।[2] 12 ਸਾਲ ਦੀ ਉਮਰ ਵਿੱਚ ਉਹ ਆਪਣੀ ਮਾਸੀ ਕੋਲ ਰਹਿਣ ਲਈ ਸ਼ਿਕਾਗੋ ਚਲੀ ਗਈ ਪਰ ਉਹ ਸਮੇਂ ਆਪਣੀ ਮਾਂ ਨਾਲ ਰਹਿਣ ਲਈ ਇਵਾਨਸਵਿਲੇ, ਇੰਡੀਆਨਾ ਆ ਜਾਂਦੀ ਸੀ, ਜਦੋਂ ਉਸਦੀ ਮਾਸੀ ਸਫ਼ਰ ਲਈ ਜਾਂਦੀ ਸੀ। ਉਸਨੇ 1910 ਵਿੱਚ ਇਵਾਨਸਵਿਲੇ, ਇੰਡੀਆਨਾ ਦੇ ਕਲਾਰਕ ਸਟ੍ਰੀਟ ਹਾਈ ਸਕੂਲ ਤੋਂ ਗ੍ਰੈਜੂਏਸ਼ਨ ਕੀਤੀ ਅਤੇ ਗ੍ਰੈਜੂਏਸ਼ਨ ਤੋਂ ਬਾਅਦ ਸ਼ਿਕਾਗੋ ਵਿੱਚ ਰਹਿਣ ਲਈ ਵਾਪਸ ਪਰਤ ਗਈ।
ਫੋਰਟਸਨ ਯੂਨੀਵਰਸਿਟੀ ਸੁਸਾਇਟੀ ਆਫ ਸ਼ਿਕਾਗੋ ਦੀ ਸਹਿ-ਬਾਨੀ ਅਤੇ ਪ੍ਰਧਾਨ ਸੀ, ਉਹ ਇੱਕ ਔਰਤ ਕਲੱਬ (ਜਿਸ ਵਿੱਚ ਪੁਰਸ਼ਾਂ ਦੀ ਵੀ ਮੈਂਬਰਸ਼ਿਪ ਸੀ) ਸਾਹਿਤਕ ਅਧਿਐਨ ਨੂੰ ਉਤਸ਼ਾਹਤ ਕਰਦੀ ਸੀ ਅਤੇ ਅਫ਼ਰੀਕੀ-ਅਮਰੀਕਨਾਂ ਵਿੱਚ "ਕਲਾਤਮਕ ਅਤੇ ਬੌਧਿਕ ਵਿਕਾਸ" ਉੱਤੇ ਮੁੱਢਲਾ ਧਿਆਨ ਕੇਂਦ੍ਰਤ ਕਰਦੀ ਸੀ।[2] ਫੋਰਟਸਨ ਅਲਫ਼ਾ ਸਫਰੈਜ ਕਲੱਬ ਦੀ ਇੱਕ ਸਰਗਰਮ ਮੈਂਬਰ ਅਤੇ ਦੂਜੀ ਉਪ ਪ੍ਰਧਾਨ ਸੀ, ਜਿਹੜਾ ਪਹਿਲਾ ਬਲੈਕ ਔਰਤਾਂ ਦਾ ਸਫ੍ਰੇਜ ਸੰਘ ਹੈ।[1] ਦੋ ਸਾਲਾਂ ਤੋਂ ਉਹ ਸਿਟੀ ਫੈਡਰੇਸ਼ਨ ਆਫ ਰੰਗੀਨ ਮਹਿਲਾ ਕਲੱਬਾਂ ਲਈ ਇੱਕ ਪ੍ਰਬੰਧਕ ਹੈ।
1915 ਵਿੱਚ ਉਸਦੀ ਦੀ ਕਿਤਾਬ ਮੈਂਟਲ ਪਰਲਜ਼: ਓਰਿਜਨਲ ਪੋਇਮਜ ਐਂਡ ਏਸੇ, ਜੂਲੀਅਸ ਐਫ. ਟੇਲਰ ਦੁਆਰਾ ਪ੍ਰਕਾਸ਼ਤ ਕੀਤੀ ਗਈ ਸੀ।[2][3] ਆਪਣੀ ਕਿਤਾਬ ਦੇ ਪ੍ਰਕਾਸ਼ਨ ਲਈ ਪੈਸੇ ਇਕੱਠੇ ਕਰਨ ਲਈ ਉਸ ਨੇ ਸ਼ਿਕਾਗੋ ਦੇ ਹਫ਼ਤਾਵਾਰੀ ਅਫ਼ਰੀਕਨ-ਅਮਰੀਕੀ ਅਖ਼ਬਾਰ ਦ ਬ੍ਰਾਡ ਐਕਸ ਵਿੱਚ ਆਪਣੀਆਂ ਕਵਿਤਾਵਾਂ ਪ੍ਰਕਾਸ਼ਤ ਕਰਨ ਦੀ ਪੇਸ਼ਕਸ਼ ਕੀਤੀ ਸੀ। ਅਖ਼ਬਾਰ ਨੇ ਉਸ ਸਾਲ ਪੇਪਰ ਦੀਆਂ 500 ਕਾਪੀਆਂ ਵੇਚਣ ਲਈ ਨੈਸ਼ਨਲ ਫੈਡਰੇਸ਼ਨ ਆਫ਼ ਕਲਰਡ ਵੂਮੈਨ ਕਲੱਬਾਂ ਵਿਖੇ ਭੇਜੀਆਂ ਸਨ ਅਤੇ ਉਨ੍ਹਾਂ ਨੇ ਇਸ ਕਮਾਈ ਨੂੰ ਫੋਰਸਟਨ ਜਾਣ ਦੀ ਆਗਿਆ ਦਿੱਤੀ ਸੀ। ਉਸ ਦੀਆਂ ਕਵਿਤਾਵਾਂ ਜੀਕੇ ਹਾਲ ਦੁਆਰਾ 1996 ਵਿੱਚ ਪ੍ਰਕਾਸ਼ਤ ਪੁਸਤਕ 'ਸਿਕਸ ਪੋਇਟਸ ਆਫ ਰੇਸਿਅਲ ਅਪਲਿਫਟ' ਵਿੱਚ ਸ਼ਾਮਲ ਕੀਤੀਆਂ ਗਈਆਂ ਸਨ।[4]
ਫੋਰਟਸਨ ਦੀ ਮੌਤ 13 ਅਪ੍ਰੈਲ 1917 ਨੂੰ ਸ਼ਿਕਾਗੋ, ਇਲੀਨੋਇਸ ਵਿੱਚ ਆਪਣੇ ਘਰ 3413 ਪ੍ਰੈਰੀ ਐਵੇਨਿਉ ਵਿੱਚ 26 ਸਾਲ ਦੀ ਉਮਰ ਵਿੱਚ ਟੀਬੀ ਦੇ ਰੋਗ ਨਾਲ ਹੋ ਗਈ ਸੀ।[2] ਉਸ ਲਈ ਭਾਸ਼ਣ ਈਡਾ ਬੀ ਵੇਲਸ ਦੁਆਰਾ ਪੜ੍ਹਿਆ ਗਿਆ ਸੀ।[1] ਉਸ ਨੂੰ ਥੌਰਨਟਨ, ਇਲੀਨੋਇਸ ਦੇ ਮਾਉਂਟ ਫੌਰੈਸਟ ਕਬਰਸਤਾਨ ਵਿੱਚ ਦਫ਼ਨਾਇਆ ਗਿਆ, ਜੋ ਮੁੱਖ ਤੌਰ 'ਤੇ ਇੱਕ ਅਫ਼ਰੀਕੀ-ਅਮਰੀਕੀ ਕਬਰਸਤਾਨ ਹੈ।[5]