ਬੇਬੀ ਰਾਣੀ ਮੌਰਿਆ | |
---|---|
ਸੱਤਵੇਂ ਉਤਰਾਖੰਡ ਦੇ ਰਾਜਪਾਲ | |
ਦਫ਼ਤਰ ਸੰਭਾਲਿਆ 26 ਅਗਸਤ 2018 | |
ਮੁੱਖ ਮੰਤਰੀ | ਤ੍ਰਵੇਂਦਰ ਸਿੰਘ ਰਾਵਤ |
ਤੋਂ ਪਹਿਲਾਂ | ਕ੍ਰਿਸ਼ਨ ਕਾਂਤ ਪਾਲ |
ਰਾਸ਼ਟਰੀ ਮਹਿਲਾ ਕਮਿਸ਼ਨ ਦੀ ਮੈਂਬਰ | |
ਦਫ਼ਤਰ ਵਿੱਚ 2002–2005 | |
ਆਗਰਾ ਦੇ ਮੇਅਰ | |
ਦਫ਼ਤਰ ਵਿੱਚ 1995–2000 | |
ਨਿੱਜੀ ਜਾਣਕਾਰੀ | |
ਜਨਮ | 15 ਅਗਸਤ 1956 |
ਸਿਆਸੀ ਪਾਰਟੀ | ਭਾਰਤੀ ਜਨਤਾ ਪਾਰਟੀ |
ਰਿਹਾਇਸ਼ | ਰਾਜ ਭਵਨ, ਦੇਹਰਾਦੂਨ |
ਬੇਬੀ ਰਾਣੀ ਮੌਰਿਆ (ਜਨਮ 15 ਅਗਸਤ 1956) ਇੱਕ ਭਾਰਤੀ ਸਿਆਸਤਦਾਨ ਹੈ, ਜੋ 26 ਅਗਸਤ 2018 ਤੋਂ ਉਤਰਾਖੰਡ ਦੇ ਸੱਤਵੇਂ ਰਾਜਪਾਲ ਵਜੋਂ ਸੇਵਾ ਨਿਭਾ ਰਹੀ ਹੈ| ਉਸਨੇ 1990 ਦੇ ਸ਼ੁਰੂ ਵਿੱਚ ਭਾਰਤੀ ਜਨਤਾ ਪਾਰਟੀ ਲਈ ਇੱਕ ਕਾਰਜਕਰਤਾ ਵਜੋਂ ਰਾਜਨੀਤੀ ਵਿੱਚ ਦਾਖਲਾ ਲਿਆ ਸੀ। 1995 ਤੋਂ 2000 ਤੱਕ ਉਹ ਆਗਰਾ ਦੀ ਪਹਿਲੀ ਮਹਿਲਾ ਮੇਅਰ ਸੀ। 2002 ਤੋਂ ਲੈ ਕੇ 2005 ਤੱਕ ਉਸਨੇ ਰਾਸ਼ਟਰੀ ਮਹਿਲਾ ਕਮਿਸ਼ਨ ਲਈ ਸੇਵਾ ਨਿਭਾਈ।
ਮੌਰਿਆ ਦਾ ਜਨਮ 15 ਅਗਸਤ 1956 ਨੂੰ ਹੋਇਆ ਸੀ।[1] ਉਸਨੇ ਬੈਚਲਰ ਆਫ਼ ਐਜੂਕੇਸ਼ਨ ਅਤੇ ਮਾਸਟਰ ਆਫ਼ ਆਰਟਸ ਦੀ ਡਿਗਰੀ ਪ੍ਰਾਪਤ ਕੀਤੀ ਹੈ |
1990 ਦੇ ਦਹਾਕੇ ਦੇ ਅਰੰਭ ਵਿੱਚ ਮੌਰਿਆ ਰਾਜਨੀਤੀ ਵਿੱਚ ਸਰਗਰਮ ਹੋ ਗਈ, ਇਸ ਤੋਂ ਬਾਅਦ ਉਨ੍ਹਾਂ ਨੇ ਇੱਕ ਬੈਂਕ ਅਧਿਕਾਰੀ, ਪ੍ਰਦੀਪ ਕੁਮਾਰ ਮੌਰਿਆ ਨਾਲ ਵਿਆਹ ਕਰਵਾਇਆ, ਜੋ ਪੰਜਾਬ ਨੈਸ਼ਨਲ ਬੈਂਕ ਦੇ ਡਾਇਰੈਕਟਰ ਵਜੋਂ ਸੇਵਾਮੁਕਤ ਹੋਣ ਤੋਂ ਬਾਅਦ, ਹੁਣ ਪੰਜਾਬ ਨੈਸ਼ਨਲ ਬੈਂਕ ਦੇ ਸਲਾਹਕਾਰ ਬੋਰਡ ਵਿੱਚ ਕੰਮ ਕਰਦੇ ਹਨ |[2][3] ਮੌਰਿਆ ਨੇ ਆਪਣੇ ਰਾਜਨੀਤਿਕ ਜੀਵਨ ਦੀ ਸ਼ੁਰੂਆਤ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਕਾਰਜਕਰਤਾ ਵਜੋਂ ਕੀਤੀ। 1995 ਵਿੱਚ ਉਹ ਆਗਰਾ ਦੇ ਮੇਅਰ ਦੀ ਚੋਣ ਲਈ ਬੀਜੇਪੀ ਦੀ ਟਿਕਟ ਤੇ ਲੜੀ ਸੀ, ਅਤੇ ਵੱਡੇ ਫ਼ਤਵੇ ਨਾਲ ਜਿੱਤੀ ਸੀ। ਉਹ ਆਗਰਾ ਦੀ ਮੇਅਰ ਬਣਨ ਵਾਲੀ ਪਹਿਲੀ ਔਰਤ ਸੀ ਅਤੇ 2000 ਤੱਕ ਇਸ ਅਹੁਦੇ ‘ਤੇ ਰਹੀ।[4]
1997 ਵਿੱਚ, ਮੌਰਿਆ ਨੂੰ ਭਾਜਪਾ ਦੀ ਅਨੁਸੂਚਿਤ ਜਾਤੀ (ਐਸਸੀ) ਵਿੰਗ ਦਾ ਅਹੁਦੇਦਾਰ ਨਿਯੁਕਤ ਕੀਤਾ ਗਿਆ ਸੀ। ਰਾਮ ਨਾਥ ਕੋਵਿੰਦ, ਜੋ ਹੁਣ ਭਾਰਤ ਦੇ ਰਾਸ਼ਟਰਪਤੀ ਹਨ, ਉਸ ਸਮੇਂ ਐਸ ਸੀ ਵਿੰਗ ਦੇ ਚੇਅਰਮੈਨ ਸਨ।[1][2] ਇਸ ਵਿੰਗ ਦੀ ਅਹੁਦੇਦਾਰ ਹੋਣ ਦੇ ਨਾਤੇ ਉਸਨੇ ਉੱਤਰ ਪ੍ਰਦੇਸ਼ ਵਿੱਚ ਅਨੁਸੂਚਿਤ ਜਾਤੀਆਂ ਦੇ ਮੈਂਬਰਾਂ ਦਰਮਿਆਨ ਭਾਜਪਾ ਦੀ ਪਹੁੰਚ ਨੂੰ ਮਜ਼ਬੂਤ ਕਰਨ ਦੀ ਜ਼ਿੰਮੇਵਾਰੀ ਨਿਭਾਈ। 2001 ਵਿੱਚ, ਉਸਨੂੰ ਉੱਤਰ ਪ੍ਰਦੇਸ਼ ਸਮਾਜ ਭਲਾਈ ਬੋਰਡ ਦਾ ਮੈਂਬਰ ਬਣਾਇਆ ਗਿਆ। ਦਲਿਤ ਔਰਤਾਂ ਦੇ ਸਸ਼ਕਤੀਕਰਣ ਵੱਲ ਉਸਦੇ ਯਤਨਾਂ ਦੇ ਸਨਮਾਨ ਵਿੱਚ, 2002 ਵਿੱਚ ਉਸਨੂੰ ਰਾਸ਼ਟਰੀ ਮਹਿਲਾ ਕਮਿਸ਼ਨ ਦੀ ਮੈਂਬਰ ਬਣਾਇਆ ਗਿਆ।[5] ਉਸਨੇ 2005 ਤੱਕ ਕਮਿਸ਼ਨ ਵਿੱਚ ਕੰਮ ਕੀਤਾ।
ਭਾਜਪਾ ਨੇ ਮੌਰਿਆ ਨੂੰ 2007 ਦੀ ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣ ਲਈ ਏਤਮਦਪੁਰ ਸੀਟ ਲੜਨ ਲਈ ਨਾਮਜ਼ਦ ਕੀਤਾ; ਹਾਲਾਂਕਿ, ਉਹ ਆਪਣੇ ਬਹੁਜਨ ਸਮਾਜ ਪਾਰਟੀ ਦੇ ਵਿਰੋਧੀ ਨਾਰਾਇਣ ਸਿੰਘ ਸੁਮਨ ਤੋਂ ਥੋੜੀ ਜਿਹੀ ਹਾਰ ਗਈ|[2][6] 2013 ਤੋਂ 2015 ਤੱਕ, ਉਹ ਰਾਜ ਪੱਧਰੀ ਜ਼ਿੰਮੇਵਾਰੀਆਂ ਵਿੱਚ ਲੱਗੀ ਹੋਈ ਸੀ ਜੋ ਉਨ੍ਹਾਂ ਨੂੰ ਭਾਜਪਾ ਨੇ ਸੌਂਪੀਆਂ ਸਨ। ਜੁਲਾਈ 2018 ਵਿੱਚ, ਉਸਨੂੰ ਬਾਲ ਅਧਿਕਾਰਾਂ ਦੀ ਸੁਰੱਖਿਆ ਲਈ ਰਾਜ ਕਮਿਸ਼ਨ ਦੀ ਮੈਂਬਰ ਬਣਾਇਆ ਗਿਆ।
21 ਅਗਸਤ 2018 ਨੂੰ, ਮੌਰਿਆ ਨੂੰ ਭਾਰਤ ਸਰਕਾਰ ਨੇ ਉਤਰਾਖੰਡ ਦੀ ਸੱਤਵੀਂ ਰਾਜਪਾਲ ਨਿਯੁਕਤ ਕੀਤਾ ਸੀ।[2][7] ਉਸ ਨੇ 26 ਅਗਸਤ ਨੂੰ ਉਤਰਾਖੰਡ ਦੇ ਰਾਜ ਭਵਨ ਵਿਖੇ ਆਯੋਜਿਤ ਇੱਕ ਸਮਾਰੋਹ ਵਿੱਚ ਸਹੁੰ ਚੁੱਕੀ ਸੀ|[8] ਉਹ ਉਤਰਾਖੰਡ ਦੀ ਰਾਜਪਾਲ ਬਣਨ ਵਾਲੀ ਦੂਜੀ ਔਰਤ ਸੀ ਅਤੇ ਪਹਿਲੀ ਮਾਰਗਰੇਟ ਅਲਵਾ, ਜੋ 2009 ਵਿੱਚ ਨਿਯੁਕਤ ਕੀਤੀ ਗਈ ਸੀ|[4] ਉਨ੍ਹਾਂ ਨੇ ਕ੍ਰਿਸ਼ਨ ਕਾਂਤ ਪਾਲ ਦੀ ਜਗ੍ਹਾ ਲੈ ਲਈ, ਜਿਨ੍ਹਾਂ ਦਾ ਕਾਰਜਕਾਲ ਅਧਿਕਾਰਤ ਤੌਰ 'ਤੇ 8 ਜੁਲਾਈ ਨੂੰ ਖਤਮ ਹੋ ਗਿਆ ਸੀ, ਪਰ ਉਹ 25 ਅਗਸਤ ਤੱਕ ਆਪਣੇ ਅਹੁਦੇ 'ਤੇ ਬਣੇ ਰਹੇ, ਕਿਉਂਕਿ ਉਨ੍ਹਾਂ ਦੀ ਜਗ੍ਹਾ ਤੇ ਨਿਯੁਕਤੀ ਕਰਨ ਵਿੱਚ ਦੇਰੀ ਕੀਤੀ ਗਈ ਸੀ।[9]
{{cite news}}
: Unknown parameter |dead-url=
ignored (|url-status=
suggested) (help)