ਬੋਮਕਈ ਸਾੜ੍ਹੀ ( ਸੋਨੇਪੁਰੀ ਸਾੜ੍ਹੀ ਵੀ ) ਓਡੀਸ਼ਾ, ਭਾਰਤ ਦੀ ਇੱਕ ਹੈਂਡਲੂਮ ਸਾੜੀ ਹੈ। ਇਹ ਬੋਮਕਈ ਦੀ ਮੂਲ ਹੈ ਅਤੇ ਮੁੱਖ ਤੌਰ 'ਤੇ ਸੁਬਰਨਪੁਰ ਜ਼ਿਲ੍ਹੇ ਦੇ ਭੁਲਿਆ ਭਾਈਚਾਰੇ ਦੁਆਰਾ ਤਿਆਰ ਕੀਤੀ ਜਾਂਦੀ ਹੈ।[1] ਬੋਮਕਈ ਭਾਰਤ ਦੇ ਪਛਾਣੇ ਭੂਗੋਲਿਕ ਸੰਕੇਤਾਂ ਵਿਚੋਂ ਇਕ ਹੈ।[2] ਸੋਨਪੁਰ ਹੈਂਡਲੂਮ ਸਾੜ੍ਹੀਆਂ, ਸੋਨਪੁਰੀ ਪਤਾਸ ਅਤੇ ਰੇਸ਼ਮ ਸਾੜ੍ਹੀਆਂ ਵੱਖ ਵੱਖ ਫੈਸ਼ਨ ਸ਼ੋਅ ਵਿੱਚ ਪ੍ਰਦਰਸ਼ਿਤ ਕੀਤੀਆਂ ਜਾਣ ਵਾਲੀਆਂ ਪ੍ਰਸਿੱਧ ਆਈਟਮਾਂ ਹਨ।[3]
ਬੋਮਕਈ - ਰਵਾਇਤੀ ਤਿਨਗੇ ਨਾਲ ਡਿਜ਼ਾਈਨ ਕੀਤੀ ਗਈ ਹੁੰਦੀ ਹੈ।[4] ਬੋਮਕਈ ਸੂਤੀ ਸਾੜ੍ਹੀਆਂ ਜ਼ਿਆਦਾਤਰ ਆਮ ਪਾਉਣ ਲਈ ਸਵੀਕਾਰੀਆਂ ਜਾਂਦੀਆਂ ਹਨ ਅਤੇ ਰੇਸ਼ਮ ਦੀਆਂ ਸਾੜ੍ਹੀਆਂ ਨੂੰ ਰਸਮਾਂ ਅਤੇ ਪਵਿੱਤਰ ਸਮਾਗਮਾਂ 'ਤੇ ਪਾਇਆ ਜਾਂਦਾ ਹੈ।
ਬੋਮਕਈ ਸਾੜੀ ਦੀ ਸ਼ੁਰੂਆਤ ਸਭ ਤੋਂ ਪਹਿਲਾਂ ਉੜੀਸਾ ਦੇ ਗੰਜਾਮ ਜ਼ਿਲ੍ਹੇ ਦੇ ਬੋਮਕਈ ਪਿੰਡ ਵਿੱਚ ਹੋਈ ਸੀ। [5] ਪਟਨੇ ਦੇ ਤਤਕਾਲੀ ਸ਼ਾਸਕ ਰਾਮਈ ਦੇਵ ਦੇ ਸਮੇਂ ਇਹ ਸੋਨਪੁਰ ਵਿੱਚ ਪਹਿਲੀ ਵਾਰ ਦਿਖਾਈ ਗਈ ਸੀ।
ਐਸ਼ਵਰਿਆ ਰਾਏ ਨੇ ਅਭਿਸ਼ੇਕ ਬੱਚਨ ਨਾਲ ਵਿਆਹ ਦੇ ਦੌਰਾਨ ਬੋਮਕਈ ਕਿਸਮ ਦੀ ਹੀ ਸਾੜੀ ਪਹਿਨੀ ਸੀ ਜਿਸ ਨੂੰ " ਰਾਧਾਕੁੰਜ " ਕਿਹਾ ਜਾਂਦਾ ਹੈ।[6] ਸੋਨਪੁਰ ਵਿਖੇ ਚਤੁਰਭੁਜ ਮੇਹਰ ਦੁਆਰਾ ਤਿੰਨ ਸਾੜੀਆਂ ਡਿਜ਼ਾਈਨ ਕੀਤੀਆਂ ਗਈਆਂ ਸਨ।[7]
{{cite web}}
: Unknown parameter |dead-url=
ignored (|url-status=
suggested) (help)