ਬ੍ਰਹਮਲੋਕ ਬ੍ਰਹਮਾ ਦਾ ਨਿਵਾਸ ਸਥਾਨ ਹੈ ਜੋ ਕਿ ਸਿਰਜਣਾ ਦਾ ਦੇਵਤਾ ਹੈ। ਬ੍ਰਹਮਾ, ਵਿਸ਼ਨੂੰ ਅਤੇ ਸ਼ਿਵ ਦੇ ਨਾਲ ਤ੍ਰਿਮੂਰਤੀ ਦਾ ਸਰੂਪ ਬਣਦਾ ਹੈਪ ਇਹ ਆਪਣੀ ਪਤਨੀ ਸਰਸਵਤੀ ਦੇ ਨਾਲ ਬ੍ਰਹਮਲੋਕ ਵਿਚ ਰਹਿੰਦੇ ਹਨ।[1] ਪੁਰਾਣਾਂ ਵਿੱਚ ਇਸ ਨੂੰ ਬ੍ਰਹਮਪੁਰਾ ਵੀ ਕਿਹਾ ਜਾਂਦਾ ਹੈ।[2] ਬ੍ਰਹਮਲੋਕ ਨੂੰ ਪ੍ਰਜਾਪਤੀ ਲੋਕ ਤੋਂ 60,000,000 ਮੀਲ ਉੱਚਾ ਦੱਸਿਆ ਗਿਆ ਹੈ ਅਤੇ ਇਸ ਨੂੰ ਬਹੁਤ ਹੀ ਸੋਟੇਰੀਓਲੋਜੀਕਲ ਮਹੱਤਤਾ ਵਾਲਾ ਮੰਨਿਆ ਜਾਂਦਾ ਹੈ। ਇਹ ਇੱਕ ਅਜਿਹਾ ਖੇਤਰ ਹੈ ਜਿੱਥੇ ਨਿਵਾਸੀ ਫਿਰ ਕਦੇ ਵੀ ਮੌਤ ਨੂੰ ਪ੍ਰਾਪਤ ਨਹੀਂ ਕਰਦਾ ਭਾਵ ਹਮੇਸ਼ਾ ਜਿਉਂਦੇ ਰਹਿੰਦੇ ਹਨ। ਉਹ ਸਦਾ ਯੋਗੀਆਂ ਦੀ ਸੰਗਤ ਵਿੱਚ ਰਹਿੰਦੇ ਹਨ ਅਤੇ ਯੋਗ ਦਾ ਉੱਤਮ ਅੰਮ੍ਰਿਤ ਪੀਂਦੇ ਹਨ।[3]
ਬ੍ਰਹਮਲੋਕ ਦੇ ਕੇਂਦਰ ਵਿੱਚ ਬ੍ਰਹਮਾਪੁਰਾ ਹੈ, ਇੱਕ ਵਿਸ਼ਾਲ ਮਹਿਲ ਹੈ ਜਿੱਥੇ ਬ੍ਰਹਮਾ ਵਸਦਾ ਹੈ।
ਬ੍ਰਹਮਲੋਕ ਪੂਰੀ ਤਰ੍ਹਾਂ ਬ੍ਰਹਾਮਣ ਦੁਆਰਾ ਬਣਿਆ ਹੋਇਆ ਖੇਤਰ ਹੈ, ਜਿਸ ਨੂੰ ਸਵਰਗ ਲੋਕ ਤੋਂ ਉੱਤਮ ਮੰਨਿਆ ਜਾਂਦਾ ਹੈ ਅਤੇ ਅਮਰ ਊਰਜਾ, ਗਿਆਨ ਅਤੇ ਅਨੰਦ ਨਾਲ ਭਰਪੂਰ ਮੰਨਿਆ ਜਾਂਦਾ ਹੈ। ਇਸ ਨੂੰ ਭਗਵਾਨ ਦਾ ਗ੍ਰਹਿ ਵੀ ਕਿਹਾ ਜਾਂਦਾ ਹੈ।[4] ਇਸ ਕਥਨ ਤੋਂ ਪਤਾ ਲੱਗਦਾ ਹੈ ਕਿ ਬ੍ਰਹਮਲੋਕ ਵੈਕੁੰਠ ਵਰਗਾ ਹੀ ਹੈ।