ਬੰਗਲਾਦੇਸ਼ ਸੰਵਿਧਾਨਿਕ ਤੌਰ 'ਤੇ ਇੱਕ ਧਰਮ ਨਿਰਪੇਖ ਦੇਸ਼ ਹੈ। ਸੰਵਿਧਾਨ ਨੂੰ ਹਟਾ ਕੇ ਫਿਰ ਇਸਨੂੰ ਬਹਾਲ ਕਰ ਦਿੱਤਾ ਗਿਆ ਸੀ। ਪਰੰਤੂ ਦੂਸਰੇ ਧਰਮਾਂ ਮੁਕਾਬਲੇ ਬੰਗਲਾਦੇਸ਼ ਵਿੱਚ ਇਸਲਾਮ ਨੂੰ ਵਧੇਰੇ ਮਾਨਤਾ ਦਿੱਤੀ ਜਾਂਦੀ ਹੈ ਅਤੇ ਇਸਲਾਮ ਹੀ ਇੱਥੋਂ ਦਾ ਮੁੱਖ ਧਰਮ ਹੈ।[1] ਇਸਲਾਮ ਬੰਗਲਾਦੇਸ਼ ਦਾ ਸਭ ਤੋਂ ਵੱਡਾ ਧਰਮ ਹੈ ਕਿਉਂਕਿ ਇਸ ਦੇਸ਼ ਦੀ ਕੁੱਲ ਜਨਸੰਖਿਆ ਦਾ 88% ਹਿੱਸਾ ਇਸਲਾਮ ਧਰਮ ਨੂੰ ਮੰਨਣ ਵਾਲਾ ਹੈ ਅਤੇ ਇਸ ਤੋਂ ਇਲਾਵਾ ਹਿੰਦੂ ਧਰਮ ਅਤੇ ਬੁੱਧ ਧਰਮ ਇੱਥੋਂ ਦੇ ਕਾਫੀ ਲੋਕਾਂ ਦਾ ਧਰਮ ਹੈ। ਇਸਾਈ, ਸਿੱਖ ਅਤੇ ਨਾਸਤਿਕ ਇੱਥੇ ਬਹੁਤ ਘੱਟ ਹਨ।[2]ਫਰਮਾ:Self-published source 2003 ਦੇ ਅੰਤ ਵਿੱਚ ਹੋਈ ਮਰਦਮਸ਼ੁਮਾਰੀ ਨੇ ਇਹ ਸਾਫ਼ ਕਰ ਦਿੱਤਾ ਸੀ ਕਿ ਕੋਈ ਵੀ ਨਾਗਰਿਕ ਆਪਣੀ ਇੱਛਾ ਅਨੁਸਾਰ ਕਿਸੇ ਵੀ ਮਾਨਤ ਧਰਮ ਨੂੰ ਮੰਨ ਸਕਦਾ ਹੈ। ਬੰਗਲਾਦੇਸ਼ ਕੇਵਲ ਇਸਲਾਮ, ਇਸਾਈ, ਹਿੰਦੂ ਧਰਮ ਅਤੇ ਬੁੱਧ ਧਰਮ ਨੂੰ ਮਾਨਤਾ ਦਿੰਦਾ ਹੈ।[3]
ਬੰਗਲਾਦੇਸ਼ ਵਿੱਚ 87% ਲੋਕ ਮੁਸਲਮਾਨ ਹਨ।ਮੁਸਲਿਮ ਇੱਥੋਂ ਦਾ ਮੁੱਖ ਭਾਈਚਾਰਾ ਹੈ ਅਤੇ ਉਹਨਾਂ ਦੀ ਗਿਣਤੀ ਬੰਗਲਾਦੇਸ਼ ਦੀਆਂ ਸਾਰੀਆਂ (ਅੱਠ) ਡਿਵੀਜ਼ਨਾਂ ਵਿੱਚ ਸਭ ਤੋ ਵੱਧ ਹੈ। ਜੇਕਰ ਵੇਖਿਆ ਜਾਵੇ ਤਾਂ ਬੰਗਲਾਦੇਸ਼ ਵਿੱਚ 'ਬੰਗਾਲੀ ਮੁਸਲਮਾਨ' ਲੋਕ ਹਨ, ਥੋੜ੍ਹੀ ਗਿਣਤੀ ਵਿੱਚ ਬਿਹਾਰੀ ਅਤੇ ਰੋਹੀਂਗੇ ਵੀ ਇੱਥੇ ਰਹਿੰਦੇ ਹਨ। ਬੰਗਲਾਦੇਸ਼ ਦੇ ਜਿਆਦਾਤਰ ਮੁਸਲਮਾਨ ਸੁੰਨੀ ਹਨ ਅਤੇ ਇੱਥੇ 'ਸਈਆ' ਅਤੇ 'ਅਹਿਮਦੀਆ' ਭਾਈਚਾਰਾ ਵੀ ਥੋੜ੍ਹੀ ਗਿਣਤੀ ਵਿੱਚ ਵਸਿਆ ਹੋਇਆ ਹੈ। ਇਨ੍ਹਾਂ ਵਿੱਚੋਂ ਸਈਆ ਲੋਕ ਜਿਆਦਾਤਰ ਸ਼ਹਿਰੀ ਖੇਤਰਾਂ ਵਿੱਚ ਰਹਿੰਦੇ ਹਨ।[5][6] ਮਸਲਮਾਨ ਲੋਕ ਆਪਣੇ ਤਿਉਹਾਰ ਇੱਥੇ ਬੜੀ ਧੂਮ-ਧਾਮ ਅਤੇ ਸ਼ਰਧਾ ਨਾਲ ਮਨਾਉਂਦੇ ਹਨ।
ਹਿੰਦੂ ਧਰਮ ਇੱਥੋ ਦਾ ਦੂਸਰਾ ਸਭ ਤੋਂ ਵੱਡਾ ਧਰਮ ਹੈ। ਇੱਥੋ ਦੇ 17 ਮਿਲੀਅਨ ਲੋਕ ਆਪਣੇ ਆਪ ਨੂੰ ਹਿੰਦੂ ਕਹਿੰਦੇ ਹਨ। ਬੰਗਲਾਦੇਸ਼ ਦੀ ਕੁੱਲ ਜਨਸੰਖਿਆ ਦਾ 12% ਭਾਗ ਹਿੰਦੂ ਧਰਮ ਨੂੰ ਮੰਨਣ ਵਾਲੇ ਲੋਕਾਂ ਦਾ ਹੈ। ਜੇਕਰ ਜਨਸੰਖਿਆ ਪੱਖੋਂ ਵੇਖਿਆ ਜਾਵੇ ਤਾਂ ਬੰਗਲਾਦੇਸ਼ ਦੁਨੀਆ ਦਾ ਤੀਸਰਾ ਦੇਸ਼ ਹੈ, ਜਿੱਥੇ ਸਭ ਤੋਂ ਵੱਧ ਹਿੰਦੂ ਧਰਮ ਨੂੰ ਮੰਨਣ ਵਾਲੇ ਲੋਕ ਹਨ। ਭਾਰਤ ਅਤੇ ਨੇਪਾਲ ਵਿੱਚ ਸਭ ਤੋਂ ਵੱਧ ਹਿੰਦੂ ਲੋਕ ਰਹਿੰਦੇ ਹਨ ਸੋ ਬੰਗਲਾਦੇਸ਼ ਦਾ ਸਥਾਨ ਤੀਸਰਾ ਹੈ।[7] ਇੱਥੋਂ ਦੇ ਹਿੰਦੂ ਲੋਕ 'ਬੰਗਾਲੀ ਹਿੰਦੂ' ਕਹਾਉਂਦੇ ਹਨ, ਪਰ ਕਿਤੇ ਕਿਤੇ ਭਾਰਤੀ ਕਬੀਲੇ ਦੇ ਲੋਕ ਵੀ ਇੱਥੇ ਮੌਜੂਦ ਹਨ।
ਬੰਗਲਾਦੇਸ਼ ਦੇ ਅੰਕੜਿਆਂ ਅਨੁਸਾਰ ਇਸ ਦੇਸ਼ ਵਿੱਚ 1,75,56,678 ਹਿੰਦੂ ਹਨ ਅਤੇ ਇਹ ਗਿਣਤੀ 1% ਦੀ ਦਰ ਨਾਲ ਪ੍ਰਤੀ ਸਾਲ ਵਧ ਰਹੀ ਹੈ। ਕੁੱਲ ਹਿੰਦੂਆਂ ਵਿੱਚੋਂ 38% ਹਿੰਦੂ ਲੋਕ ਖ਼ੁਲਨਾ ਡਿਵੀਜ਼ਨ ਵਿੱਚ ਰਹਿੰਦੇ ਹਨ।
2,000,000 ਲੋਕ ਬੰਗਲਾਦੇਸ਼ ਵਿੱਚ ਥੇਰਵਾੜਾ (ਬੁੱਧ ਧਰਮ ਦੀ ਸ਼ਾਖਾ) ਨਾਲ ਜੁੜੇ ਹੋਏ ਹਨ। ਬੰਗਲਾਦੇਸ਼ ਦੀ ਕੁੱਲ ਜਨਸੰਖਿਆ ਦਾ 0.6% ਹਿੱਸਾ ਬੁੱਧ ਧਰਮ ਨੂੰ ਮੰਨਦਾ ਹੈ।
ਅਨੁਮਾਨ ਲਗਾਇਆ ਗਿਆ ਹੈ ਕਿ ਬੰਗਲਾਦੇਸ਼ ਦੀ ਕੁੱਲ ਜਨਸੰਖਿਆ ਦਾ 0.3% ਹਿੱਸਾ ਇਸਾਈ ਧਰਮ ਵਿੱਚ ਵਿਸ਼ਵਾਸ ਰੱਖਦਾ ਹੈ ਅਤੇ ਇਹ ਲੋਕ ਜਿਆਦਾਤਰ ਸ਼ਹਿਰੀ ਖੇਤਰਾਂ ਵਿੱਚ ਰਹਿੰਦੇ ਹਨ।
ਬੰਗਲਾਦੇਸ਼ ਵਿੱਚ ਲਗਭਗ 100,000 ਲੋਕ ਸਿੱਖ ਧਰਮ ਨੂੰ ਮੰਨਦੇ ਹਨ। ਇਸ ਦੇਸ਼ ਵਿੱਚ ਸਿੱਖਾਂ ਦੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਵੀ ਆਏ ਸਨ।
{{cite news}}
: Invalid |script-title=
: missing prefix (help); Unknown parameter |dead-url=
ignored (|url-status=
suggested) (help)