ਭਗਤੀ ਕੁਲਕਰਨੀ (ਜਨਮ 19 ਮਈ 1992)[1] ਇੱਕ ਭਾਰਤੀ ਸ਼ਤਰੰਜ ਖਿਡਾਰੀ ਹੈ। ਉਸਨੇ 2012[2][3] ਵਿੱਚ ਵੂਮੈਨ ਗ੍ਰੈਂਡਮਾਸਟਰ (WGM) ਅਤੇ 2019 ਵਿੱਚ ਅੰਤਰਰਾਸ਼ਟਰੀ ਮਾਸਟਰ (IM) ਦੇ FIDE ਖਿਤਾਬ ਪ੍ਰਾਪਤ ਕੀਤੇ। ਉਹ ਸ਼ਤਰੰਜ ਵਿੱਚ ਯੋਗਦਾਨ ਲਈ ਅਰਜੁਨ ਅਵਾਰਡ ਦੀ ਪ੍ਰਾਪਤਕਰਤਾ ਹੈ।
2011 ਵਿੱਚ, ਉਸਨੇ ਏਸ਼ੀਅਨ ਜੂਨੀਅਰ ਸ਼ਤਰੰਜ ਚੈਂਪੀਅਨਸ਼ਿਪ ਜਿੱਤੀ।[4] 2013 ਵਿੱਚ, ਉਹ ਚੈੱਕ ਗਣਰਾਜ ਵਿੱਚ ਅੰਤਰਰਾਸ਼ਟਰੀ ਮਹਿਲਾ ਸ਼ਤਰੰਜ ਟੂਰਨਾਮੈਂਟ — ਓਪਨ ਵਿਸੋਚੀਨਾ ਵਿੱਚ ਪਹਿਲੀ ਸੀ।[5] 2016 ਵਿੱਚ, ਉਸਨੇ ਏਸ਼ੀਅਨ ਸ਼ਤਰੰਜ ਮਹਿਲਾ ਚੈਂਪੀਅਨਸ਼ਿਪ ਜਿੱਤੀ।[6]
ਮਹਿਲਾ ਏਸ਼ੀਅਨ ਟੀਮ ਸ਼ਤਰੰਜ ਚੈਂਪੀਅਨਸ਼ਿਪ ਵਿੱਚ ਭਾਰਤੀ ਟੀਮ ਲਈ ਖੇਡੀ, ਜਿਸ ਵਿੱਚ ਉਸਨੇ ਦੋ ਵਾਰ (2009, 2016) ਭਾਗ ਲਿਆ। ਵਿਅਕਤੀਗਤ ਮੁਕਾਬਲੇ ਵਿੱਚ ਕਾਂਸੀ (2009) ਦਾ ਤਗਮਾ ਜਿੱਤਿਆ।[7]