ਭਗਭਦਰ

ਭਗਭਦਰ ਭਾਰਤੀ ਸ਼ੁੰਗ ਰਾਜਵੰਸ਼ ਦਾ ਇੱਕ ਰਾਜਾ ਸੀ। ਉਸ ਨੇ 110 ਈਸਵੀ ਪੂਰਵ ਦੇ ਆਲੇ-ਦੁਆਲੇ, ਉੱਤਰੀ, ਕੇਦਰੀ ਅਤੇ ਪੂਰਬੀ ਭਾਰਤ ਵਿੱਚ ਰਾਜ ਕੀਤਾ। ਭਾਵੇਂ ਸ਼ੁੰਗਾਂ ਦੀ ਰਾਜਧਾਨੀ ਪਾਟਲੀਪੁਤਰ ਸੀ, ਉਹ ਵਿਦਿਸ਼ਾ ਵਿਖੇ ਦਰਬਾਰ ਲਾਉਣ ਲਈ ਵੀ ਜਾਣਿਆ ਜਾਂਦਾ ਹੈ।