ਭਾਈ ਗੁਰਦਾਸ ਦੀਆਂ ਵਾਰਾਂ

ਭਾਈ ਗੁਰਦਾਸ ਜੀ ਆਪਣੇ ਸਮੇਂ ਦੇ ਮਹਾਂ ਵਿਦਵਾਨ ਸਿੱਖ ਸਨ। ਉਹਨਾਂ ਵੱਲੋਂ ਰਚੀਆਂ ਵਾਰਾਂ ਨੂੰ ਗੁਰਬਾਣੀ ਦੀ ਕੁੰਜੀ ਕਿਹਾ ਜਾਂਦਾ ਹੈ। ਇਨ੍ਹਾਂ ਵਿੱਚ ਕੀਤੀ ਗਈ ਗੁਰਬਾਣੀ ਦੀ ਵਿਆਖਿਆ ਨੇ ਟੀਕਾਕਾਰੀ ਦੀਆਂ ਸ਼ਾਨਦਾਰ ਰਵਾਇਤਾਂ ਕਾਇਮ ਕੀਤੀਆਂ ਹਨ। ਨਾਲ ਹੀ ਬਹੁਤ ਸਾਰਾ ‘‘ਇਤਿਹਾਸ’’ ਭੀ ਵਾਰਾਂ ਵਿੱਚ ਸਮੋਇਆ ਪਿਆ ਹੈ। ਭਾਈ ਗੁਰਦਾਸ ਜੀ ਦੀਆਂ ਚਾਲੀ ਵਾਰਾਂ ਮਿਲਦੀਆਂ ਹਨ।

ਜੀਵਨ

[ਸੋਧੋ]

ਭਾਈ ਗੁਰਦਾਸ ਜੀ ਦੀਆਂ ਸ਼ੁੱਧ, ਸਵੱਛ ਪੰਜਾਬੀ ਵਿੱਚ ਲਿਖੀਆਂ ਵਾਰਾਂ ਮੱਧਯੁੱਗ ਦੇ ਪੰਜਾਬੀ ਸਾਹਿਤ ਜਗਤ ਦੀ ਮਹੱਤਵਪੂਰਨ ਪ੍ਰਾਪਤੀ ਸਿੱਧ ਹੁੰਦੀਆਂ ਹਨ। ਭਾਈ ਗੁਰਦਾਸ ਜੀ ਦਾ ਜਨਮ ਭਾਈ ਵੀਰ ਸਿੰਘ ਅਨੁਸਾਰ 1600 ਤੋਂ 1610 ਬਿ. ਵਿਚਾਲੇ, ਪ੍ਰੋ. ਸਰਦੂਲ ਸਿੰਘ ਨੇ 1615 ਬਿ. ਵਿਚ, ਤੇ ਰਣਧੀਰ ਸਿੰਘ ਨੇ 1608 ਵਿੱਚ ਪ੍ਰਵਾਨਿਤ ਕੀਤਾ ਹੈ। ਦੇਹਾਂਤ ਬਾਰੇ ਵੀ ਅੱਲਗ ਅੱਲਗ ਰਾਇ ਹਨ। ਭਾਈ ਕਾਨ੍ਹ ਸਿੰਘ ਅਨੁਸਾਰ 1694 ਬਿ. ਵਿੱਚ ਦੱਸਿਆ ਹੈ। ‘ਗੁਰਬਿਲਾਸ’ ਪਾ. 6 ਤਵਾਰੀਖ ਖਾਲਸਾ’ ਅਨੁਸਾਰ 1686 ਬਿ. ਵਿੱਚ ਦੱਸਿਆ ਹੈ।

ਗੁਰਬਾਣੀ ਦੀ ਕੁੰਜੀ

[ਸੋਧੋ]

ਭਾਈ ਗੁਰਦਾਸ ਜੀ ਦੀਆਂ ਵਾਰਾਂ ਨੂੰ ਗੁਰਬਾਣੀ ਦੀ ਕੁੰਜੀ ਹੋਣ ਦਾ ਮਾਣ ਪ੍ਰਾਪਤ ਹੈ। ਗੁਰਬਾਣੀ ਨੂੰ ਸਮਝਣ ਵਾਸਤੇ ਆਪ ਦੀ ਬਾਣੀ ਬਹੁਤ ਸਹਾਈ ਹੁੰਦੀ ਹੈ।

ਭਾਈ ਗੁਰਦਾਸ ਜੀ ਦੁਆਰਾ ਰਚਿਤ ਵਾਰਾਂ

[ਸੋਧੋ]

ਭਾਈ ਗੁਰਦਾਸ ਜੀ ਦੀਆਂ ਕੁੱਲ ਚਾਲੀ ਵਾਰਾਂ ਹਨ। ਜੋ ਕਿ ਹੇਠ ਲਿਖੇ ਅਨੁਸਾਰ ਹਨ।

ਪਹਿਲੀ ਵਾਰ

[ਸੋਧੋ]

ਪਹਿਲੀ ਵਾਰ ਗੁਰਸਿੱਖੀ ਦੀ ਪ੍ਰਿਸ਼ਠ ਭੂਮੀ, ਇਤਿਹਾਸ ਅਤੇ ਮਹੱਤਵ ਦਾ ਗੁਣਗਾਨ ਕਰਦੀ ਹੈ। ਵਾਰ ਦੀਆਂ ਬਾਈ (22) ਪਉੜੀਆਂ ਵਿੱਚ ਸ਼੍ਰਿਸਟੀ ਰਚਨਾ, ਮਨੱਖੀ ਜੂਨ ਦੀ ਸ੍ਰੇਸ਼ਟਤਾ, ਚਾਰ ਯੁੱਗਾਂ ਦੀ ਸਥਾਪਨਾ, ਕਲਯੁਗ ਵਿੱਚ ਲੋਕਾਂ ਦਾ ਆਚਾਰ-ਵਿਹਾਰ, ਤਤਕਾਲੀ ਸਮਾਜ ਵਿੱਚ ਨੈਤਿਕ ਕਦਰਾਂ -ਕੀਮਤਾ ਦੇ ਵਿਗਠਨ ਆਦਿ ਬਾਰੇ ਵਿਚਾਰ ਚਰਚਾ ਹੋਈ ਹੈ।

ਗੁਰਮੁਖ ਦੀ ਮਹਿਮਾ, ਸ਼੍ਰਿਸਟੀ ਅਤੇ ਪ੍ਰਭੂ ਦੇ ਸੰਬੰਧਾ ਬਾਰੇ ਦੱਸਿਆ ਹੈ। ਪ੍ਰਭੂ ਆਪ ਹੀ ਸਭ ਕੁਝ ਹੈ।

ਤੀਜੀ ਵਾਰ

[ਸੋਧੋ]

ਇਸ ਵਾਰ ਵਿੱਚ ਗੁਰੂ ਅਤੇ ਸਿੱਖ ਦੇ ਇੱਕ ਦੂਜੇ ਦੇ ਵਿੱਚ ਅਭੇਦ ਹੋਣ ਬਾਰੇ ਦੱਸਿਆ ਹੈ।

ਚੌਥੀ ਅਤੇ ਤੇਈਵੀਂ ਵਾਰ

[ਸੋਧੋ]

ਦੋਵੇ ਵਾਰਾਂ ਵਿੱਚ ਦੱਸਿਆ ਗਿਆ ਹੈ ਕਿ ਪ੍ਰਭੂ ਦੀ ਦ੍ਰਿਸ਼ਟੀ ਵਿੱਚ ਸਾਰੇ ਬਰਾਬਰ ਹਨ ਤੇ ਪ੍ਰਭੂ ਵੱਡੇ ਛੋਟੇ ਵਿੱਚ ਕੋਈ ਅੰਤਰ ਨਹੀਂ ਕਰਦਾ।

ਪੰਜਵੀ

[ਸੋਧੋ]

ਇਸ ਵਾਰ ਵਿੱਚ ਗੁਰਮੁਖ ਦੇ ਗੁਣਾਂ ਅਤੇ ਲੱਛਣਾ ਬਾਰੇ ਵਿਚਾਰ ਹੋਈ ਹੈ। ਗੁਰਮੁਖ ਨਾਲ ਮਨਮੁਖ ਦੇ ਜੀਵਨ ਨੂੰ ਤੁਲਨਾਇਆ ਹੈ।

ਛੇਵੀਂ ਅਤੇ ਬਾਰਵੀਂ ਵਾਰ

[ਸੋਧੋ]

ਇਨ੍ਹਾਂ ਦੋਵਾਂ ਵਾਰਾਂ ਵਿੱਚ ਗੁਰਮੁਖ ਵਿਅਕਤੀ ਦੀ ਦੈਨਿਕ ਮਰਯਾਦਾ ਜਿਵੇਂ ਅੰਮ੍ਰਿਤ ਵੇਲੇ ਉਠ ਕੇ ਇਸ਼ਨਾਨ, ਸਾਧ ਸੰਗਤਿ ਵਿੱਚ ਹਾਜਰੀ ਦੇਣਾ, ਕੀਰਤਨ ਸ਼੍ਰਵਣ ਕਰਨਾ, ਸ਼ਾਮ ਵਕਤ ਰਹਿਰਾਸ ਦਾ ਪਾਠ ਕਰਨਾ, ਰਾਤ ਸਮੇਂ ਕੀਤਰਨ ਸੋਹਲਾ ਆਦਿ ਬਾਰੇ ਦੱਸਿਆ ਹੈ।

ਸੱਤਵੀਂ ਵਾਰ

[ਸੋਧੋ]

ਇਸ ਵਾਰ ਵਿੱਚ ਦੱਸਿਆ ਗਿਆ ਹੈ ਕਿ ਗਰੁਮੁਖ ਵਿਅਕਤੀ ਹਰ ਸਥਿਤੀ ਅਤੇ ਪਰਿਵੇਸ਼ ਵਿੱਚ ਪ੍ਰਭੂ ਦੇ ਸਨਮੁਖ ਰਹਿੰਦਾ ਹੈ।

ਅੱਠਵੀਂ ਵਾਰ

[ਸੋਧੋ]

ਇਸ ਵਾਰ ਦੀਆਂ ਚੌਵੀਂ (24) ਪਉੜੀਆਂ ਵਿੱਚ ਭਾਈ ਸਾਹਿਬ ਨੇ ਆਪਣੇ ਯੁੱਗ ਦੀਆਂ ਸਮਾਜਿਕ ਸੱਭਿਆਚਾਰ ਸਥਿਤੀਆਂ ਦਾ ਵਰਣਨ ਕੀਤਾ ਹੈ।

ਨੌਵੀਂ ਵਾਰ

[ਸੋਧੋ]

ਗੁਰਸਿੱਖੀ ਨੂੰ ਧਾਰਨ ਕਰਨਾ ਅਤੇ ਨਿਭਾਉਣਾ ਕੋਈ ਸੌਖਾ ਕੰਮ ਨਹੀਂ, ਇਸ ਨੌਵੀਂ ਵਾਰ ਵਿੱਚ ਦੱਸਿਆ ਗਿਆ ਹੈ।

ਦਸਵੀਂ ਵਾਰ

[ਸੋਧੋ]

ਇਸ ਵਾਰ ਦੀਆਂ (23) ਪਉੜੀਆਂ ਵਿੱਚ ਭਾਈ ਸਾਹਿਬ ਭਾਰਤੀ ਇਤਿਹਾਸ-ਮਿਥਿਹਾਸ ਵਿੱਚ ਹੋਏ ਭਗਤਾਂ ਦੇ ਜੀਵਨ ਵੇਰਵਿਆ ਨੂੰ ਬਿਆਨ ਕਰਦੇ ਹੋਏ ਭਗਤੀ ਭਾਵ ਦੇ ਵਿਭਿੰਨ ਧਰਾਤਲਾ ਨੂੰ ਦ੍ਰਿੜ ਕਰਵਾਉਦੇਂ ਹਨ। ਭਗਤਾਂ ਵਿੱਚ ਜੈਦੇਵ, ਨਾਮਦੇਵ, ਤ੍ਰਿਲੋਚਨ, ਧੰਨਾ, ਬੇਣੀ, ਸੈਣ, ਫ਼ਰੀਦ, ਰਵੀਦਾਸ, ਕਬੀਰ, ਪੀਪਾ ਆਦਿ ਆਉਂਦੇ ਹਨ।

ਗਿਰਆਰ੍ਹਵੀਂ ਵਾਰ

[ਸੋਧੋ]

ਇਸ ਵਾਰ ਵਿੱਚ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੁਰੂ ਹਰਗੋਬਿੰਦ ਸਾਹਿਬ ਦੇ ਪ੍ਰਿਯ ਸਿੱਖਾਂ ਬਾਰੇ ਦੱਸਿਆ ਹੈ। ਗੁਰਸਿਖਾਂ ਦੇ ਨਾਵਾਂ ਨਾਲ ਉਹਨਾਂ ਦੀਆਂ ਜਾਤਾਂ-ਗੋਤਾਂ ਦੇ ਵੇਰਵੇ ਵੀ ਆਏ ਹਨ।

ਤੇਰ੍ਹਵੀਂ ਵਾਰ

[ਸੋਧੋ]

ਇਸ ਵਾਰ ਵਿੱਚ ਪ੍ਰਭੂ ਦੇ ਪਿਰਮ ਪਿਆਲੇ ਅਤੇ ਪਿਰਮ ਰਸ ਦੀ ਇੱਕ ਬੂੰਦ ਲੱਖਾਂ ਦਰਿਆਵਾਂ ਅਤੇ ਸਮੁੰਦਰਾਂ ਦੇ ਇਸ਼ਨਾਨ ਤੋਂ ਉਚੇਰੀ ਹੈ।

ਚੌਦ੍ਹਵੀਂ ਅਤੇ ਤੀਹਵੀਂ ਵਾਰ

[ਸੋਧੋ]

ਇਨ੍ਹਾਂ ਵਾਰ੍ਹਾਂ ਵਿੱਚ ਭਾਈ ਸਾਹਿਬ ਸੱਚ ਅਤੇ ਝੂਠ ਆਦਿਕ ਨੈਤਿਕ ਕਦਰਾਂ-ਕੀਮਤਾਂ ਦੇ ਗੁਣਾਂ-ਦੋਸ਼ਾ ਬਾਰੇ ਵਿਚਾਰ ਕੀਤਾ ਗਿਆ ਹੈ।

ਪੰਦਰ੍ਹਵੀਂ ਵਾਰ ਅਤੇ ਸੋਲ੍ਹਵੀਂ ਵਾਰ

[ਸੋਧੋ]

ਇਨ੍ਹਾਂ ਵਾਰਾਂ ਵਿੱਚ ਮਨੁੱਖੀ ਜੂਨ ਨੂੰ ਸਭ ਜੂਨਾਂ ਨਾਲੋਂ ਉਤਮ ਮੰਨਿਆ ਹੈ ਅਤੇ ਜਿਹੋ ਜਿਹਾ ਉਹ ਬੀਜਦਾ ਹੈ, ਉਹੋ ਜਿਹਾ ਉਸਨੂੰ ਫ਼ਲ ਮਿਲਦਾ ਹੈ।

ਸਤਾਰ੍ਹਵੀਂ ਵਾਰ

[ਸੋਧੋ]

ਇਸ ਵਾਰ ਵਿੱਚ ਮਨਮੁਖ ਦੀ ਦਸ਼ਾ ਨੂੰ ਖੂਹ ਦੇ ਡੱਡੂ ਨਾਲ ਤੁਲਨਾਇਆ ਗਿਆ ਹੈ। ਉਹ ਚਿੱਕੜ ਵਿੱਚ ਰਹਿ ਕੇ ਆਪਣਾ ਜੀਵਨ ਨਸ਼ਟ ਕਰ ਲੈਂਦਾ ਹੈ।

ਅਠਾਰ੍ਹਵੀਂ ਵਾਰ

[ਸੋਧੋ]

ਇਸ ਵਾਰ ਵਿੱਚ ਕਾਦਰ ਤੇ ਕੁਦਰਤ ਦੇ ਆਪਸੀ ਸੰਬੰਧਾਂ ਬਾਰੇ ਚਰਚਾ ਕੀਤੀ ਹੈ।

ਵੀਹਵੀਂ ਵਾਰ

[ਸੋਧੋ]

ਇਸ ਵਾਰ ਵਿੱਚ ਸਾਰੇ ਸਤਿਗੁਰਾਂ ਵਿੱਚ ਇੱਕ ਹੀ ਜੋਤ ਦੇ ਪ੍ਰਚੱਲਿਤ ਹੋਣ ਬਾਰੇ ਦੱਸਿਆ ਹੈ ਤੇ ਗੁਰਮੁੱਖਾਂ ਅਤੇ ਗੁਰਸਿੱਖਾਂ ਨੂੰ ਇਸ ਰਹੱਸ ਦੀ ਸੋਝੀ ਹੋ ਜਾਦੀ ਹੈ।

ਇੱਕਵੀਂ ਵਾਰ

[ਸੋਧੋ]

ਇਸ ਵਾਰ ਵਿੱਚ ਗੁਰਸਿੱਖੀ ਵਿੱਚ ਕੇਵਲ ‘ਪ੍ਰੇਮਭਗਤੀ’ ਨੂੰ ਪ੍ਰਵਾਨ ਕੀਤਾ ਗਿਆ ਹੈ। ਮਨੱਖ ਦੀਆਂ ਸਿਆਣਪਾਂ, ਚਤੁਰਾਈਆਂ, ਗਿਆਨ ਧਿਆਨ, ਗਰਬ ਗੁਮਾਨ ਕਿਸੇ ਕੰਮ ਨਹੀਂ ਆਉਂਦੇ।

ਚੌਵੀਵੀਂ ਵਾਰ

[ਸੋਧੋ]

ਇਸ ਵਾਰ ਵਿੱਚ ਭਾਈ ਸਾਹਿਬ ਦੱਸਦੇ ਹਨ ਕਿ ਅਸਲ ਵਿੱਚ ਗੁਰਸ਼ਬਦ ਹੀ ਗੁਰਮੂਰਤਿ ਹੈ ਅਤੇ ਇਹ ਸਾਧਸੰਗਤ ਦੁਆਰਾ ਪ੍ਰਗਟ ਹੁੰਦਾ ਹੈ।

ਪੱਚੀਵੀਂ ਵਾਰ

[ਸੋਧੋ]

ਇਸ ਵਾਰ ਵਿੱਚ ਗੁਰਮੁਖਾਂ ਦੀ ਮਰਿਯਾਦਾ, ਸਾਧ ਸੰਗਤ ਦੇ ਪ੍ਰਤਾਪ ਅਤੇ ਨਿਮਰਤਾ ਦਾ ਗੁਣਗਾਨ ਕੀਤਾ ਗਿਆ ਹੈ।

ਛੱਬੀਵੀਂ ਵਾਰ

[ਸੋਧੋ]

ਇਸ ਵਿੱਚ ਕਈ ਪ੍ਰਕਾਰ ਦੇ ਵਿਸ਼ੇ ਜਿਵੇਂ ਗੁਰੂ ਹੀ ਪਰਮੇਸ਼ਰ ਰੂਪ ਹੈ, ਗੁਰਮੁਖਾਂ ਦੇ ਪਰਉਪਕਾਰ, ਕਲਯੁਗ ਵਿੱਚ ਨਾਮ ਦੀ ਪ੍ਰਧਾਨਤਾ, ਨਿਮਰਤਾ, ਸੱਚ ਦੀ ਮਹਿਮਾ ਅਤੇ ਸਾਧ ਸੰਗਤ ਆਦਿ ਹਨ।

ਸਤਾਈਵੀਂ ਵਾਰ

[ਸੋਧੋ]

ਗੁਰਸਿੱਖਾਂ ਦੀ ਸੱਚੀ ਪ੍ਰੀਤ ਨੂੰ ਲੈਲਾ ਮਜਨੂੰ, ਸੱਸੀ-ਪੁੰਨੂ ਦੀ ਪ੍ਰੀਤ ਨਾਲੋਂ ਸੱਚੀ ਮੰਨਿਆ ਹੈ।

ਅਠਾਈਵੀਂ ਵਾਰ

[ਸੋਧੋ]

ਇਸ ਵਾਰ ਦੀਆਂ 22 ਪਉੜੀਆਂ ਵਿੱਚ ਗੁਰਸਿੱਖੀ ਦਾ ਕਠਿਨ ਮਾਰਗ ਨਿਸ਼ਕਾਮ ਸੇਵਾ, ਗੁਰੂ ਦੀ ਸ਼ਕਤੀ, ਆਤਮ ਸੁੱਖ ਅਤੇ ਨਿਮਰਤਾ ਆਦਿ ਵਿਸ਼ੇ ਆਏ ਹਨ।

ਉਨੱਤੀਵੀਂ ਵਾਰ

[ਸੋਧੋ]

ਇਸ ਵਾਰ ਵਿੱਚ ਸਾਧ ਸੰਗਤਿ, ਗੁਰਸਿੱਖੀ, ਸਹਿਜ-ਪਦ, ਜਾਪ, ਮਨਿ ਜੀਤੈ ਜਗੁ ਜੀਤੁ ਅਤੇ ਗੁਰੂ ਦੀ ਵਡਿਆਈ ਆਦਿ ਵਿਸ਼ੇ ਆਏ ਹਨ।

ਇਕੱਤਵੀਂ ਵਾਰ

[ਸੋਧੋ]

ਇਸ ਵਾਰ ਵਿੱਚ ਗਿਆਨੀ ਅਤੇ ਅਗਿਆਨੀ ਦੇ ਗੁਣ ਲੱਛਣ ਦੱਸੇ ਹਨ ਕਿ ਗਿਆਨੀ ਲੋਕ ਸੱਚ ਨੂੰ ਖੋਜ ਲੈਂਦੇ ਹਨ ਜਦੋਂਕਿ ਅਗਿਆਨੀ ਪੁਰਸ਼ਾ ਨੂੰ ਜਮਦੂਤਾਂ ਦੀ ਮਾਰ ਪੈਂਦੀ ਹੈ।

ਬੱਤੀਵੀਂ ਵਾਰ

[ਸੋਧੋ]

ਇਸ ਵਿੱਚ ਆਪ ਨੇ ਮੂਰਖ ਦੇ ਪ੍ਰਕਰਣ ਨੂੰ ਜਾਰੀ ਰੱਖਿਆ ਹੈ ਕਿ ਮੂਰਖ ਆਪਣੀਆਂ ਕਰਤੂਤਾਂ ਨਾਲ ਪ੍ਰਗਟ ਹੋ ਜਾਂਦਾ ਹੈ।

ਤੇਤੀਵੀਂ ਵਾਰ

[ਸੋਧੋ]

ਇਸ ਵਾਰ ਦੀਆਂ 22 ਪਉੜੀਆਂ ਵਿੱਚ ਕਈ ਤਰ੍ਹਾਂ ਦੇ ਵਿਸ਼ੇ ਆਏ ਹਨ, ਜਿਵੇਂ ਗੁਰਮੁਖ, ਮਨਮੁਖ, ਵਿਭਚਾਰਣ ਇਸਤ੍ਰੀ, ਦਵੈਤ ਭਾਵ ਅਤੇ ਗੁਰਸਿੱਖੀ ਦਾ ਮੱਹਤਵ।

ਚੌਤੀਵੀਂ ਅਤੇ ਛੱਤੀਵੀਂ ਵਾਰ

[ਸੋਧੋ]

ਇਨ੍ਹਾਂ ਵਾਰਾਂ ਦੀਆਂ 21 ਪਉੜੀਆਂ ਵਿੱਚ ਮਨੁਮਖ ਅਥਵਾਂ ਬੇਮੁੱਖ ਦੀ ਤਰਸਯੋਗ ਅਤੇ ਘਿਨਾਉਣੀ ਸਥਿਤੀ ਨੂੰ ਬਿਆਨ ਕੀਤਾ ਗਿਆ ਹੈ। ‘ਮੀਣਾ’ ਸ਼ਬਦ ਬੇਮੁਖ ਵਿਅਕਤੀ ਲਈ ਹੀ ਵਰਤਿਆ ਗਿਆ ਹੈ।

ਸੈਂਤਵੀਂ ਵਾਰ

[ਸੋਧੋ]

ਇਸ ਵਾਰ ਵਿੱਚ ਪ੍ਰਭੂ ਦੇ ਚੋਜ਼, ਉਸ ਦੀ ਵਚਿੱਤਰ ਰਚਨਾ, ਮਾਨਸ ਜਨਮ ਦੀ ਦੁਰਲੱਬਤਾ, ਬਾਲ ਅਵਸਥਾ, ਮਾਤਾ ਦੇ ਉਪਕਾਰ, ਸੰਸਾਰਿਕ ਝਮੇਲੇ ਅਤੇ ਮਨਮੁਖ ਆਦਿ ਵਿਸ਼ੇ ਆਉਂਦੇ ਹਨ।

ਅਠੱਤੀਵੀਂ ਵਾਰ

[ਸੋਧੋ]

ਭਾਈ ਸਾਹਿਬ ਅਨੁਸਾਰ ਗੁਰਸਿੱਖ, ਕਾਮ, ਕੋ੍ਰਧ, ਲੋਭ, ਮੋਹ ਅਤੇ ਹੰਕਾਰ ਆਦਿਕ ਵਿਕਾਰਾਂ ਤੋਂ ਮੁਕਤ ਹੁੰਦਾ ਹੈ।

ਉੱਨਤਾਲੀਵੀਂ ਵਾਰ

[ਸੋਧੋ]

ਇਸ ਵਾਰ ਦੀਆ 21 ਪਉੜੀਆਂ ਵਿੱਚ ਬਹੁਤ ਸਾਰੇ ਵਿਸ਼ੇ ਆਏ ਹਨ। ਜਿਵੇਂ- ਪੰਜੇ ਸਤਿਗੁਰੂ, ਗੁਰੂ ਨਾਨਕ ਤੋਂ ਗੁਰੂ ਅਰਜਨ ਤੱਕ ਪ੍ਰਭੂ ਦਾ ਸਰੂਪ, ਸੱਚਾ ਜੀਵਨ ਸਭ ਤੋਂ ਉੱਚਾ ਸੁੱਚਾ ਹੈ, ਪ੍ਰੇਮ ਰਸ ਨੂੰ ਕੋਈ ਵਿਰਲਾ ਪੀਂਦਾ ਹੈ ਆਦਿ।

ਚਾਲੀਵੀਂ ਵਾਰ

[ਸੋਧੋ]

ਇਸ ਵਾਰ ਦੀਆਂ 22 ਪਉੜੀਆਂ ਵਿੱਚ ਸਤਿਸੰਗ ਦੀ ਮਹਿਮਾ, ਸਤਿਗੁਰੂ ਦੀ ਸ਼੍ਰੇਸ਼ਠਤਾ, ਭਗਤੀ ਸਿਮਰਨ ਅਤੇ ਫ਼ੋਕਟ ਕਰਮਾ ਦੀ ਨਿਖੇਧੀ ਆਦਿ ਦਾ ਵਰਣਨ ਹੈ।

ਸਦਕਾ ਸਿੱਖ ਧਰਮ ਨਿਰੰਤਰ ਵਿਕਸਿਤ ਹੁੰਦਾ ਰਿਹਾ ਅਤੇ ਅੱਜ ਇਹ ਸੰਘਣੇ ਛਾਂਦਾਰ ਰੁੱਖ ਵਾਂਗ ਸਮੁੱਚੀ ਮਾਨਵਤਾ ਨੂੰ ਆਪਣੀ ਸਰਪ੍ਰਸਤੀ ਸਦਕਾ ਨਿਵਾਜ ਰਿਹਾ ਹੈ।