ਭਾਈ ਘਨੱਈਆ

ਭਾਈ

ਘਨੱਈਆ
ਭਾਈ ਕਨ੍ਹਈਆ ਨੂੰ ਸ੍ਰੀ ਖੱਟ ਵਾਰੀ ਦਰਬਾਰ, ਸ਼ਿਕਾਰਪੁਰ, ਸਿੰਧ ਤੋਂ ਇੱਕ ਬਲਸਟਰ ਦੇ ਨਾਲ ਝੁਕਦੇ ਹੋਏ ਛੱਤ 'ਤੇ ਬੈਠੇ ਨੂੰ ਦਰਸਾਉਂਦਾ ਫਰੈਸਕੋ
ਸੇਵਾਪੰਥੀ ਸੰਪਰਦਾ ਦੇ ਆਗੂ
ਤੋਂ ਪਹਿਲਾਂਕੋਈ ਨਹੀਂ (ਸੰਸਥਾਪਕ)
ਤੋਂ ਬਾਅਦਭਾਈ ਸੇਵਾ ਰਾਮ
ਨਿੱਜੀ
ਧਰਮਸਿੱਖ ਧਰਮ
ਮਾਤਾ-ਪਿਤਾਮਾਤਾ ਸੁੰਦਰੀ ਜੀ ਅਤੇ ਸ੍ਰੀ ਨੱਥੂ ਰਾਮ ਜੀ
ਸੰਪਰਦਾਸੇਵਾਪੰਥੀ
ਧਾਰਮਿਕ ਜੀਵਨ
ਅਧਿਆਪਕਨਨੂਆ ਬੈਰਾਗੀ

ਭਾਈ ਘਨੱਈਆ (1648–1718), ਸਿੰਧ ਵਿੱਚ ਖਾਟ ਵਾਰੋ ਬਾਓ ਅਤੇ ਖਾਟਵਾਲਾ ਬਾਬਾ ਵਜੋਂ ਜਾਣੇ ਜਾਂਦੇ ਹਨ,[1][2][3][4] ਮਾਤਾ ਸੁੰਦਰੀ ਜੀ ਅਤੇ ਪਿਤਾ ਸ੍ਰੀ ਨੱਥੂ ਰਾਮ ਦੇ ਗ੍ਰਹਿ ਪਿੰਡ ਸੌਦਰਾ ਜ਼ਿਲ੍ਹਾ ਸਿਆਲਕੋਟ ਹੁਣ ਪਾਕਿਸਤਾਨ ਵਿੱਚ ਪੈਦਾ ਹੋਏ, ਗੁਰੂ ਤੇਗ ਬਹਾਦਰ ਜੀ ਦੇ ਸਿੱਖ ਸਨ ਅਤੇ ਗੁਰੂ ਗੋਬਿੰਦ ਸਿੰਘ ਦੁਆਰਾ ਸਿੱਖਾਂ ਦੇ ਸੇਵਾਪੰਥੀ ਜਾਂ ਅਦਾਨਸ਼ਾਹੀ ਹੁਕਮ ਦੀ ਸਥਾਪਨਾ ਲਈ ਬੇਨਤੀ ਕੀਤੀ ਗਈ ਸੀ। ਉਹ ਜੰਗ ਦੇ ਮੈਦਾਨ ਦੇ ਸਾਰੇ ਜ਼ਖਮੀ ਸਿਪਾਹੀਆਂ ਲਈ ਪਾਣੀ ਪਿਆਉਣ ਤੇ ਮਲਮ ਪੱਟੀ ਦੀ ਸੇਵਾ ਕਰਦੇ ਸੰਨ। ਭਾਵੇਂ ਉਹ ਸਿੱਖ ਸਨ ਜਾਂ ਸਿੱਖਾਂ ਦੇ ਵਿਰੁੱਧ ਲੜ ਰਹੇ ਸਨ।[5]

ਸੇਵਾ ਦੇ ਪੁੰਜ

[ਸੋਧੋ]

ਆਪ ਸ਼ਾਹੀ ਫੌਜਾਂ ਨੂੰ ਰਸਦ ਪਾਣੀ ਪਹੁੰਚਾਉਣ ਦੇ ਕੰਮ ਵਿੱਚ ਜੁੱਟ ਗਏ। ਅਨਿੰਨ ਸੇਵਕ ਭਾਈ ਨੰਨੂਆ ਜੀ ਤੋਂ ਨੌਵੇਂ ਗੁਰੂ ਜੀ ਦੀ ਬਾਣੀ ਸੁਣੀ ਤੇ ਆਪ ਨੂੰ ਅਨੰਦਪੁਰ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਕੋਲ ਪਹੁੰਚ ਗਏ। ਆਪ ਆਪਣੇ ਚਿੱਟੇ ਬਸਤਰ ਪਹਿਨ ਕੇ ਬਿਨਾਂ ਵਿਤਕਰੇ ਦੇ ਪਾਣੀ ਪਿਲਾਈ ਜਾਂਦੇ। ਜਦ ਸਿੱਖਾਂ ਨੇ ਦੇਖਿਆ ਕਿ ਭਾਈ ਘਨੱਈਆ ਸਾਡੇ ਨਾਲ-ਨਾਲ ਵੈਰੀਆਂ ਨੂੰ ਵੀ ਪਾਣੀ ਪਿਲਾਈ ਜਾਂਦੇ ਹਨ ਤਾਂ ਇਸ ਦੀ ਸ਼ਿਕਾਇਤ ਸਿੱਖਾਂ ਨੇ ਗੁਰੂ ਗੋਬਿੰਦ ਸਿੰਘ ਜੀ ਕੋਲ ਕੀਤੀ। ਗੁਰੂ ਜੀ ਦੇ ਪੁੱਛਣ ਉੱਤੇ ਭਾਈ ਘਨੱਈਆ ਜੀ ਨੇ ਕਿਹਾ

.....ਕਿ 'ਹੇ ਪਾਤਸ਼ਾਹ, ਮੈਂ ਕਿਸੇ ਸਿੱਖ ਜਾਂ ਮੁਸਲਮਾਨ ਨੂੰ ਪਾਣੀ ਨਹੀਂ ਪਿਲਾਉਂਦਾ, ਮੈਂ ਤਾਂ ਹਰ ਥਾਵੇਂ ਆਪ ਜੀ ਦਾ ਹੀ ਰੂਪ ਵੇਖਦਾ ਹਾਂ'

ਇਸ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖੁਸ਼ ਹੋ ਕੇ ਮਲ੍ਹਮ ਦੀ ਡੱਬੀ ਤੇ ਪੱਟੀ ਵੀ ਨਾਲ ਦੇ ਦਿੱਤੀ ਤੇ ਹੁਕਮ ਕੀਤਾ ਕਿ ਭਾਈ ਘਨੱਈਆ ਜੀ ਅੱਜ ਤੋਂ ਮਲ੍ਹਮ ਪੱਟੀ ਦੀ ਸੇਵਾ ਵੀ ਸੰਭਾਲ ਲਓ ਤੇ ਪਾਣੀ ਪਿਲਾਉਣ ਦੇ ਨਾਲ ਜ਼ਖ਼ਮੀਆਂ ਦੇ ਮਲ੍ਹਮ ਪੱਟੀ ਵੀ ਕਰ ਦਿਆ ਕਰੋ।

ਨਿਯਮ

[ਸੋਧੋ]
  1. ਨਿਸ਼ਕਾਮ ਸੇਵਾ ਕਰੋ।
  2. ਸਾਰੇ ਬਰਾਬਰ ਹਨ।
  3. ਮਿਲਵਰਤਨ ਅਤੇ ਪਿਆਰ ਨਾਲ ਸੇਵਾ ਕਰੋ।
  4. ਵੰਡ ਛਕੋ

ਅੰਤਮ ਸਮਾਂ

[ਸੋਧੋ]

ਸੰਨ 1704 ਈ: ਵਿੱਚ ਜਦ ਗੁਰੂ ਜੀ ਨੇ ਅਨੰਦਪੁਰ ਸਾਹਿਬ ਛੱਡਿਆ ਤਾਂ ਆਪ ਫਿਰ ਉਰਾਂ ਕਵ੍ਹੇ ਪਿੰਡ ਆ ਗਏ। ਆਪ ਕੀਰਤਨ ਸੁਣਦੇ ਅਤੇ ਸਮਾਪਤੀ ਉੱਤੇ ਹੀ ਆਪ ਸੱਚਖੰਡ ਗੁਰੂ ਚਰਨਾਂ ਵਿੱਚ ਜਾ ਬਿਰਾਜੇ ਹਨ।

ਇਹ ਵੀ ਦੇਖੋ

[ਸੋਧੋ]

ਹਵਾਲੇ

[ਸੋਧੋ]
  1. Singh, Inderjeet (24 January 2018). "Sikhi & Sindhis". SikhNet.
  2. Lua error in ਮੌਡਿਊਲ:Citation/CS1 at line 3162: attempt to call field 'year_check' (a nil value).
  3. Lua error in ਮੌਡਿਊਲ:Citation/CS1 at line 3162: attempt to call field 'year_check' (a nil value).
  4. Lua error in ਮੌਡਿਊਲ:Citation/CS1 at line 3162: attempt to call field 'year_check' (a nil value).
  5. Ranjit Singh (2013). Golden Crystal. Chandigarh: Unistar Books. p. 180. ISBN 9789351130482.

ਹੋਰ ਪੜ੍ਹੋ

[ਸੋਧੋ]
  • Lua error in ਮੌਡਿਊਲ:Citation/CS1 at line 3162: attempt to call field 'year_check' (a nil value).
  • Lua error in ਮੌਡਿਊਲ:Citation/CS1 at line 3162: attempt to call field 'year_check' (a nil value).