ਭਾਈ ਨਿਰਮਲ ਸਿੰਘ ਖਾਲਸਾ | |
---|---|
ਜਨਮ | |
ਮੌਤ | 2 ਅਪ੍ਰੈਲ 2020 | (ਉਮਰ 67)
ਮੌਤ ਦਾ ਕਾਰਨ | ਕੋਵਿਡ-19 |
ਨਾਗਰਿਕਤਾ | ਭਾਰਤੀ |
ਸਿੱਖਿਆ | ਡਿਪਲੋਮਾ ਸੰਗੀਤ |
ਅਲਮਾ ਮਾਤਰ | ਸ਼ਹੀਦ ਸਿੱਖ ਮਿਸ਼ਨਰੀ ਕਾਲਜ, ਅੰਮ੍ਰਿਤਸਰ |
ਪੇਸ਼ਾ | ਕਲਾਕਾਰ, ਗਾਇਕ,ਰਾਗੀ |
ਸਰਗਰਮੀ ਦੇ ਸਾਲ | 1976-2020 |
ਸੰਗਠਨ | ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਸਾਹਿਬ |
ਲਈ ਪ੍ਰਸਿੱਧ | ਸ਼੍ਰੋਮਣੀ ਰਾਗੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ। |
ਜ਼ਿਕਰਯੋਗ ਕੰਮ | 1999 ਤੱਕ 50 ਤੋਂ ਵੱਧ ਪ੍ਰਮੁੱਖ ਸੰਗੀਤ ਕੰਪਨੀਆਂ ਦੁਆਰਾ ਰਿਕਾਰਡ ਕੀਤੀਆਂ ਤੇ ਪਬਲਿਕ ਕੀਤੀਆਂ ਗੁਰਬਾਣੀ ਸੰਗੀਤ (ਕੀਰਤਨ) ਐਲਬਮਾਂ |
ਪੁਰਸਕਾਰ |
|
ਭਾਈ ਨਿਰਮਲ ਸਿੰਘ ਖ਼ਾਲਸਾ (12 ਅਪ੍ਰੈਲ 1952 - 02 ਅਪ੍ਰੈਲ 2020) ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ, ਪੰਜਾਬ, ਭਾਰਤ ਵਿਖੇ ਸਾਬਕਾ "ਹਜ਼ੂਰੀ ਰਾਗੀ" ਸੀ।
1952 ਵਿੱਚ ਜੰਡਵਾਲਾ ਭੀਮਸ਼ਾਹ ਪਿੰਡ, ਜ਼ਿਲ੍ਹਾ ਫਿਰੋਜ਼ਪੁਰ, ਪੰਜਾਬ ਵਿੱਚ ਜਨਮੇ[1], ਭਾਈ ਨਿਰਮਲ ਸਿੰਘ ਨੇ 1976 ਵਿੱਚ ਸ਼ਹੀਦ ਮਿਸ਼ਨਰੀ ਕਾਲਜ, ਅੰਮ੍ਰਿਤਸਰ ਤੋਂ ਗੁਰਮਤਿ ਸੰਗੀਤ ਵਿੱਚ ਡਿਪਲੋਮਾ (1974-1976) ਪ੍ਰਾਪਤ ਕੀਤਾ। ਉਸਨੇ 1977 ਵਿੱਚ ਗੁਰਮਤਿ ਕਾਲਜ, ਰਿਸ਼ੀਕੇਸ਼, ਅਤੇ ਸ਼ਹੀਦ ਸਿੱਖ ਮਿਸ਼ਨਰੀ ਕਾਲਜ, ਸੰਤ ਬਾਬਾ ਫਤਿਹ ਸਿੰਘ, ਸੰਤ ਚੰਨਣ ਸਿੰਘ, ਬੁੱਢਾ ਜੋਹਰ, ਰਾਜਸਥਾਨ ਦੇ ਗੰਗਾ ਨਗਰ ਵਿੱਚ 1978 ਵਿੱਚ ਸੰਗੀਤ ਅਧਿਆਪਕ ਵਜੋਂ ਸੇਵਾ ਨਿਭਾਈ।[1] 1979 ਤੋਂ, ਉਸਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ, 'ਹਜ਼ੂਰੀ ਰਾਗੀ' ਵਜੋਂ ਸੇਵਾ ਅਰੰਭ ਕੀਤੀ। ਉਸਨੇ ਪੰਜਾਂ ਤਖ਼ਤਾਂ, ਭਾਰਤ ਦੇ ਇਤਿਹਾਸਕ ਗੁਰਦੁਆਰਿਆਂ ਅਤੇ 71 ਹੋਰ ਦੇਸ਼ਾਂ ਵਿੱਚ ਵੀ ਕੀਰਤਨ ਕੀਤਾ ਹੈ। ਉਹ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਦੀਆਂ 31 ਰਾਗਾਂ ਦਾ ਗਿਆਨ ਪ੍ਰਾਪਤ ਕਰਨ ਵਾਲੇ ਉੱਤਮ ਰਾਗੀਆਂ ਵਿਚੋਂ ਇੱਕ ਸੀ।
“ਕਲਾ” ਦੇ ਖੇਤਰ ਵਿੱਚ ਆਪਣੀਆਂ ਸੇਵਾਵਾਂ ਬਦਲੇ, ਉਸਨੂੰ ਸਾਲ 2009 ਵਿੱਚ ਭਾਰਤ ਸਰਕਾਰ ਦੁਆਰਾ ਪਦਮ ਸ਼੍ਰੀ ਪੁਰਸਕਾਰ[2][3](ਭਾਰਤ ਦਾ ਚੌਥਾ ਸਭ ਤੋਂ ਵੱਡਾ ਨਾਗਰਿਕ ਪੁਰਸਕਾਰ) ਨਾਲ ਸਨਮਾਨਤ ਕੀਤਾ ਗਿਆ ਸੀ।[4] ਉਹ ਇਹ ਪੁਰਸਕਾਰ ਪ੍ਰਾਪਤ ਕਰਨ ਵਾਲਾ ਪਹਿਲੀ ਹਜ਼ੂਰੀ ਰਾਗੀ ਸੀ। 2 ਅਪ੍ਰੈਲ, 2020 ਨੂੰ ਭਾਈ ਨਿਰਮਲ ਸਿੰਘ ਜੀ ਖਾਲਸਾ ਜੀ ਕੋਵਿਡ-19 ਤੋਂ ਪੈਦਾ ਹੋਈਆਂ ਪੇਚੀਦਗੀਆਂ ਕਾਰਨ ਅਕਾਲ ਚਲਾਣਾ ਕਰ ਗਏ।[5]