ਮਾਣਯੋਗ ਜਥੇਦਾਰ ਭਾਈ ਮਨੀ ਸਿੰਘ | |
---|---|
![]() | |
ਜਥੇਦਾਰ | |
ਦੂਜੇ ਅਕਾਲ ਤਖ਼ਤ ਦੇ ਜਥੇਦਾਰ | |
ਦਫ਼ਤਰ ਵਿੱਚ 1721–1737 | |
ਤੋਂ ਪਹਿਲਾਂ | ਭਾਈ ਗੁਰਦਾਸ |
ਤੋਂ ਬਾਅਦ | ਦਰਬਾਰਾ ਸਿੰਘ |
ਨਿੱਜੀ ਜਾਣਕਾਰੀ | |
ਜਨਮ | ਮਨੀ ਰਾਮ 7 ਅਪ੍ਰੈਲ 1644 ਅਲੀਪੁਰ ਰਾਜ, ਮੁਲਤਾਨ, ਪੰਜਾਬ |
ਮੌਤ | 14 ਜੂਨ 1738 ਨਖਾਸ ਚੌਕ, ਲਾਹੌਰ, ਪੰਜਾਬ | (ਉਮਰ 94)
ਜੀਵਨ ਸਾਥੀ | ਸੀਤੋ ਕੌਰ |
ਬੱਚੇ | ਚਿੱਤਰ ਸਿੰਘ ਬਚਿੱਤਰ ਸਿੰਘ ਉਦੈ ਸਿੰਘ ਅਨਾਇਕ ਸਿੰਘ ਅਜਬ ਸਿੰਘ |
ਮਾਪੇ |
|
ਮਸ਼ਹੂਰ ਕੰਮ |
|
ਲੜੀ ਦਾ ਹਿੱਸਾ |
ਸਿੱਖ ਧਰਮ |
---|
![]() |
ਭਾਈ ਮਨੀ ਸਿੰਘ (7 ਅਪਰੈਲ 1644 – 14 ਜੂਨ 1738) 18ਵੀਂ ਸਦੀ ਦੇ ਸਿੱਖ ਵਿਦਵਾਨ ਅਤੇ ਸ਼ਹੀਦ ਸਨ। ਉਹ ਗੁਰੂ ਗੋਬਿੰਦ ਸਿੰਘ ਜੀ ਦੇ ਬਚਪਨ ਦੇ ਸਾਥੀ ਸਨ ਅਤੇ ਜਦੋਂ ਗੁਰੂ ਜੀ ਨੇ ਮਾਰਚ 1699 ਵਿੱਚ ਖ਼ਾਲਸਾ ਸਿਰਜਿਆ ਸੀ ਤਾਂ ਉਹਨਾਂ ਨੇ ਸਿੱਖ ਧਰਮ ਅਪਣਾਇਆ ਸੀ।[1] ਇਸ ਤੋਂ ਤੁਰੰਤ ਬਾਅਦ, ਗੁਰੂ ਜੀ ਨੇ ਉਹਨਾਂ ਨੂੰ ਹਰਿਮੰਦਰ ਸਾਹਿਬ ਦਾ ਚਾਰਜ ਸੰਭਾਲਣ ਲਈ ਅੰਮ੍ਰਿਤਸਰ ਭੇਜਿਆ, ਜੋ ਕਿ 1696 ਤੋਂ ਬਿਨਾਂ ਕਿਸੇ ਨਿਗਰਾਨ ਦੇ ਸੀ। ਉਹਨਾਂ ਨੇ ਸਿੱਖ ਇਤਿਹਾਸ ਦੇ ਇੱਕ ਨਾਜ਼ੁਕ ਪੜਾਅ 'ਤੇ ਸਿੱਖ ਧਰਮ ਨੂੰ ਸੰਭਾਲਿਆ ਅਤੇ ਅਗਵਾਈ ਕੀਤੀ।
ਉਹਨਾਂ ਦੀ ਸ਼ਹਾਦਤ, ਜਿਸ ਵਿਚ ਉਹਨਾਂ ਨੂੰ ਜੋੜ-ਤੋੜ ਕੇ ਟੁਕੜੇ-ਟੁਕੜੇ ਕਰ ਦਿੱਤਾ ਗਿਆ ਸੀ, ਉਹ ਰੋਜ਼ਾਨਾ ਸਿੱਖ ਅਰਦਾਸ ਦਾ ਹਿੱਸਾ ਬਣ ਗਿਆ ਹੈ।
ਉਹਨਾ ਦਾ ਪਿਤਾ ਸ਼ਾਹਜਹਾਨ ਨੂੰ ਮਿਲਿਆ ਸੀ ਅਤੇ ਭੂਆ ਮਲੂਕੀ ਬਾਦਸ਼ਾਹ ਅਕਬਰ ਨੂੰ ਮਿਲੀ ਸੀ। ਉਹ 1657 ਈ. ਵਿੱਚ ਆਪਣੇ ਪਿਤਾ ਜੀ ਨਾਲ ਪਹਿਲੀ ਵਾਰ ਗੁਰੂ ਹਰਿ ਰਾਏ ਜੀ ਦੇ ਦਰਸ਼ਨਾਂ ਲਈ ਕੀਰਤਪੁਰ ਸਾਹਿਬ ਆਇਆ ਸੀ। ਉਹਨਾ ਦਾ ਵਿਆਹ 1659 ਈ. ਵਿੱਚ ਲੱਖੀ ਰਾਇ ਦੀ ਧੀ ਸੀਤੋ ਬਾਈ ਨਾਲ ਹੋਇਆ ਸੀ।ਉਹ ਗੁਰੂ ਹਰਿਕ੍ਰਿਸ਼ਨ ਸਾਹਿਬ ਨਾਲ ਦਿੱਲੀ ਚਲੇ ਗਏ ਦੱਸਿਆ ਜਾਂਦਾ ਹੈ ਤੇ ਫੇਰ 1664 ਈ. ਵਿੱਚ ਗੁਰੂ ਤੇਗ ਬਹਾਦਰ ਸਾਹਿਬ ਕੋਲ ਮਾਤਾ ਸੁਲੱਖਣੀ ਨਾਲ ਦਿੱਲੀਓਂ ਬਾਬਾ ਬਕਾਲਾ ਪਹੁੰਚੇ ਸੀ। ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ ਵਾਲੇ ਸਾਲ 1675 ਈ. ਵਿੱਚ ਉਹ ਸ੍ਰੀ ਗੁਰੂ ਗੋਬਿੰਦ ਸਿੰਘ[2] ਜੀ ਕੋਲ ਅਨੰਦਪੁਰ ਸਾਹਿਬ ਸੀ। ਉਹ ਸੰਨ 1678 ਈ. ਵਿੱਚ ਗੁਰੂ ਗੋਬਿੰਦ ਸਿੰਘ ਵੱਲੋਂ ਅਨੰਦਪੁਰ ਸਾਹਿਬ ਵਾਲੇ ਆਦਿ ਦਮਦਮੇ ਵਿਖੇ ਗੁਰਬਾਣੀ ਦੀਆਂ ਬੀੜਾਂ ਤਿਆਰ ਕਰਨ ਦੇ ਕਾਰਜਾਂ ਵਿੱਚ ਸਰਗਰਮ ਸਨ।
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਮਨੀ ਸਿੰਘ ਨੂੰ 1691 ਈ. ਦੀ ਵਿਸਾਖੀ ਵਾਲੇ ਦਿਨ ਦੀਵਾਨ ਨਿਯੁਕਤ ਕੀਤਾ ਸੀ। ਗੁਰੂ ਨੇ 1699 ਈ. ਵਿੱਚ ਵਿਸਾਖੀ ਦੇ ਮੇਲੇ ਵਾਲੇ ਦਿਨ ਖਾਲਸੇ ਦੀ ਸਾਜਨਾ ਕੀਤੀ ਸੀ। ਭਾਈ ਮਨੀ ਸਿੰਘ ਇਸ ਦੇ ਮੁੱਖ ਪ੍ਰਬੰਧਕਾਂ ਵਿੱਚ ਸ਼ਾਮਲ ਸੀ। ਖਾਲਸਾ ਸਾਜਨਾ ਉਪਰੰਤ ਅੰਮ੍ਰਿਤਸਰ ਦੀ ਸੰਗਤ ਵੱਲੋਂ ਕੀਤੀ ਗਈ ਬੇਨਤੀ ਹਿੱਤ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਮਨੀ ਸਿੰਘ ਨੂੰ ਹਰਿਮੰਦਰ ਸਾਹਿਬ ਦਾ ਮੁਖ ਗ੍ਰੰਥੀ ਅਤੇ ਸ੍ਰੀ ਅਕਾਲ ਬੁੰਗੇ ਦਾ ਸੇਵਾਦਾਰ ਨਿਯੁਕਤ ਕਰਕੇ ਭੇਜਿਆ ਸੀ। ਉਹ ਬਾਬਾ ਬੁੱਢਾ ਜੀ ਤੇ ਭਾਈ ਗੁਰਦਾਸ ਤੋਂ ਬਾਅਦ ਗੁਰੂ ਮਰਯਾਦਾ ਅਨੁਸਾਰ ਹਰਿਮੰਦਰ ਸਾਹਿਬ ਦਾ ਤੀਸਰਾ ਗ੍ਰੰਥੀ ਸੀ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਸਿੱਖਾਂ ਨੂੰ ਜਥੇਬੰਦ ਕਰਨ ਵਿੱਚ ਭਾਈ ਮਨੀ ਸਿੰਘ ਦਾ ਉਘਾ ਯੋਗਦਾਨ ਸੀ। ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਤੋਂ ਬਾਅਦ ਸਿੱਖ ਦਲਾਂ ਨੂੰ ਇਕਮੁੱਠ ਰੱਖਣ ਵਾਸਤੇ ਉਹਨਾ ਨੇ ਅਹਿਮ ਭੂਮਿਕਾ ਨਿਭਾਈ ਸੀ।
ਭਾਈ ਮਨੀ ਸਿੰਘ ਦੀ ਸ਼ਹੀਦੀ ਦਾ ਸੰਦਰਭ ਪੰਜਾਬ ਵਿੱਚ ਹਰ ਫਿਰਕੇ ਨੂੰ ਧਾਰਮਿਕ ਸੁਤੰਤਰਤਾ ਦਾ ਹੱਕ ਰੱਖਣ ਲਈ ਲੜੇ ਜਾ ਰਹੇ ਸਿੱਖ ਯੁੱਧ ਅੰਦਰ ਵਿਦਮਾਨ ਹੈ। ਇਸ ਪ੍ਰਸੰਗ ਅਧੀਨ ਭਾਈ ਮਨੀ ਸਿੰਘ ਨੇ ਸਮੇਂ ਦੇ ਹਾਕਮਾਂ ਵੱਲੋਂ ਸਿੱਖਾਂ ਦੇ ਧਾਰਮਿਕ ਕੇਂਦਰ ਸ੍ਰੀ ਹਰਿਮੰਦਰ ਸਾਹਿਬ ਵਿੱਚ ਪੁਰਬ ਮਨਾਉਣ ਉਤੇ ਲਗਾਈ ਸਰਕਾਰੀ ਪਾਬੰਦੀ ਨੂੰ ਵਾਪਸ ਕਰਾਉਣ ਦਾ ਯਤਨ ਕੀਤਾ ਸੀ। ਸਿੱਖ ਪੰਥ ਨੇ ਭਾਈ ਮਨੀ ਸਿੰਘ ਨੂੰ ਇਸ ਕਾਰਜ ਲਈ ਮੁਖੀ ਥਾਪਿਆ ਸੀ। ਸੂਬਾ ਲਾਹੌਰ ਜ਼ਕਰੀਆ ਖਾਨ ਨੇ ਇਸ ਪਾਬੰਦੀ ਨੂੰ ਹਟਾਉਣ ਬਦਲੇ ਪੰਜ ਹਜ਼ਾਰ ਰੁਪਏ ਅਦਾ ਕਰਨ ਦੀ ਸ਼ਰਤ ਰੱਖੀ ਸੀ। ਭਾਈ ਮਨੀ ਸਿੰਘ ਨੇ ਇਸ ਸ਼ਰਤ ਨੂੰ ਪ੍ਰਵਾਨ ਕਰਦਿਆਂ ਸਿੱਖ ਸੰਗਤ ਨੂੰ ਦੀਵਾਲੀ ਦਾ ਪੁਰਬ ਸ੍ਰੀ ਹਰਿਮੰਦਰ ਸਾਹਿਬ ਵਿਖੇ ਮਨਾਉਣ ਦੇ ਸੱਦਾ ਪੱਤਰ ਭੇਜ ਦਿੱਤੇ ਸਨ। ਉਸ ਵੇਲੇ ਸਿੱਖ ਹਰ ਤਰ੍ਹਾਂ ਦੀ ਮਾਨਵੀ ਸੁਤੰਤਰਤਾ ਲਈ ਯੁੱਧ ਲੜ ਰਹੇ ਸਨ। ਜ਼ਕਰੀਆ ਖਾਨ ਵੱਲੋਂ ਦਿੱਤੀ ਇਹ ਪ੍ਰਵਾਨਗੀ, ਪੁਰਬ ਲਈ ਪਹੁੰਚਣ ਵਾਲੇ ਸਿੱਖਾਂ ਦਾ ਕਤਲੇਆਮ ਕਰਨ ਦੀ ਯੁੱਧ ਨੀਤੀ ਦਾ ਇੱਕ ਦਾਅਪੇਚ ਸੀ। ਜਦੋਂ ਭਾਈ ਮਨੀ ਸਿੰਘ ਨੂੰ ਸੂਬਾ ਲਾਹੌਰ ਦੀ ਇਸ ਗੁਪਤ ਯੋਜਨਾ ਦੀ ਸੂਚਨਾ ਮਿਲੀ ਤਾਂ ਉਸ ਨੇ ਸਿੱਖ ਸੰਗਤਾਂ ਨੂੰ ਪੁਰਬ ਉਤੇ ਨਾ ਪਹੁੰਚਣ ਦਾ ਸੰਦੇਸ਼ ਭੇਜ ਦਿੱਤਾ ਸੀ, ਨਤੀਜੇ ਵਜੋਂ ਇਹ ਪੁਰਬ ਉਸ ਸ਼ਾਨ ਨਾਲ ਨਾ ਮਨਾਇਆ ਜਾ ਸਕਿਆ ਜਿਸ ਦੀ ਕਿ ਤਵੱਕੋ ਕੀਤੀ ਜਾ ਰਹੀ ਸੀ। ਸਿੱਟੇ ਵਜੋਂ ਪੁਰਬ ਵੇਲੇ ਚੜ੍ਹਤ ਦੇ ਰੂਪ ਵਿੱਚ ਇਕੱਤਰ ਹੋਣ ਵਾਲੇ ਧਨ ਦੀ ਰਾਸ਼ੀ ਵਿਚੋਂ ਜ਼ਕਰੀਆ ਖਾਨ ਵੱਲੋਂ ਮਿੱਥੀ ਰਕਮ ਅਦਾ ਨਹੀਂ ਸੀ ਕੀਤੀ ਜਾ ਸਕਦੀ। ਇਸ ਉਤੇ ਵਿਵਾਦ ਹੋਇਆ ਪਰ ਕੁਝ ਸਾਲਸੀਆਂ ਵੱਲੋਂ ਵਿੱਚ ਪੈ ਕੇ ਸਮਝੌਤਾ ਕਰਾ ਦਿੱਤਾ ਗਿਆ ਸੀ ਅਤੇ ਚੜ੍ਹਤ ਵਿਚੋਂ ਨਿਰਧਾਰਤ ਰਕਮ ਅਦਾ ਕਰ ਦੇਣ ਦੇ ਇਕਰਾਰ ਨਾਲ ਆਉਂਦੀ ਵਿਸਾਖੀ ਦਾ ਪੁਰਬ ਮਨਾਉਣ ਦੀ ਦੁਬਾਰਾ ਪ੍ਰਵਾਨਗੀ ਦਿੱਤੀ ਗਈ ਸੀ। ਸੂਬਾ ਲਾਹੌਰ ਨੇ ਇਹ ਪ੍ਰਵਾਨਗੀ ਵੀ ਗੁਪਤ ਰੂਪ ਵਿੱਚ ਉਸੇ ਸਾਜਿਸ਼ ਅਧੀਨ ਦਿੱਤੀ ਸੀ। ਭਾਈ ਮਨੀ ਸਿੰਘ ਨੇ ਸਿੱਖਾਂ ਦੇ ਕਤਲੇਆਮ ਨੂੰ ਰੋਕਣ ਹਿਤ ਫੇਰ ਸੰਦੇਸ਼ ਭੇਜੇ ਪਰ ਇਸ ਦੇ ਬਾਵਜੂਦ ਕਾਫੀ ਸਿੰਘ ਸੰਦੇਸ਼ ਮਿਲਣ ਤੋਂ ਪਹਿਲਾਂ ਹੀ ਸ੍ਰੀ ਹਰਿਮੰਦਰ ਸਾਹਿਬ ਪਹੁੰਚ ਗਏ ਸਨ। ਸੂਬਾ ਲਾਹੌਰ ਨੇ ਲਖਪਤਿ ਰਾਏ ਦੀ ਕਮਾਨ ਹੇਠ ਫੌਜ ਭੇਜ ਕੇ ਸ੍ਰੀ ਹਰਿਮੰਦਰ ਸਾਹਿਬ ਉਤੇ ਹਮਲਾ ਕਰਵਾ ਦਿੱਤਾ ਸੀ। ਇਸ ਹਮਲੇ ਵਿੱਚ ਸਿੱਖਾਂ ਦਾ ਜਾਨੀ ਨੁਕਸਾਨ ਹੋਇਆ ਤੇ ਭਾਈ ਮਨੀ ਸਿੰਘ ਨੂੰ ਸਿੰਘਾਂ ਸਮੇਤ ਗ੍ਰਿਫਤਾਰ ਕਰਕੇ ਲਾਹੌਰ ਲਿਜਾਇਆ ਗਿਆ ਜਿਥੇ ਉਸ ਉਤੇ ਵਾਅਦੇ ਮੁਤਾਬਕ ਰਕਮ ਅਦਾ ਨਾ ਕਰ ਸਕਣ ਦਾ ਇਕਰਾਰ ਤੋੜਨ ਦਾ ਇਲਜ਼ਾਮ ਲਗਾਇਆ ਗਿਆ ਸੀ। ਉਸ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਆਸਥਾ ਤਿਆਗ ਦੇਣ ਵਾਸਤੇ ਤਸੀਹੇ ਦਿੱਤੇ ਗਏ ਸਨ। 24 ਜੂਨ, 1734 ਈ. ਵਾਲੇ ਦਿਨ ਉਸ ਨੂੰ ਨਖਾਸ ਚੌਕ ਵਿਚ, ਜੋ ਲਾਹੌਰ ਲੰਡੇ ਬਾਜ਼ਾਰ ਵਿੱਚ ਹੈ, ਬੰਦ ਬੰਦ ਕੱਟ ਕੇ ਸ਼ਹੀਦ ਕੀਤਾ ਗਿਆ ਸੀ। ਭਾਈ ਮਨੀ ਸਿੰਘ ਦਾ ਸਸਕਾਰ ਭਾਈ ਸੁਬੇਗ ਸਿੰਘ ਆਦਿ ਲਾਹੌਰੀ ਸਿੱਖਾਂ ਨੇ ਮਸਤੀ ਦਰਵਾਜ਼ਿਓਂ ਬਾਹਰ ਸ਼ਾਹੀ ਕਿਲ੍ਹੇ ਦੇ ਨਜ਼ਦੀਕ ਲਿਜਾ ਕੇ ਕੀਤਾ ਜਿਥੇ ਗੁਰਦੁਆਰਾ ਸ਼ਹੀਦ ਗੰਜ ਦੂਸਰਾ ਬਣਿਆ ਹੋਇਆ ਸੀ। ਇਸ ਤਰ੍ਹਾਂ ਭਾਈ ਮਨੀ ਸਿੰਘ ਹਰ ਮਾਨਵ ਨੂੰ ਆਪਣਾ ਸੁਤੰਤਰ ਧਾਰਮਕ ਅਕੀਦਾ ਰੱਖਣ ਵਾਸਤੇ ਲੜੀ ਜਾ ਰਹੀ ਆਜ਼ਾਦੀ ਦੀ ਜੰਗ ਦੌਰਾਨ ਸ਼ਹਾਦਤ ਨੂੰ ਪ੍ਰਾਪਤ ਹੋਣ ਵਾਲਾ (ਸ਼ਾਇਦ ਪਹਿਲਾ) ਸਿਰਮੌਰ ਸਿੱਖ ਵਿਦਵਾਨ ਸੀ। ਦੂਜੇ ਸ਼ਬਦਾਂ ਵਿੱਚ ਉਸ ਦੀ ਸ਼ਹੀਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸੁਤੰਤਰ ਧਾਰਮਿਕ ਗ੍ਰੰਥ ਦੇ ਰੂਪ ਵਿੱਚ ਪ੍ਰਵਾਨ ਕਰਦੇ ਰਹਿਣ ਕਾਰਨ ਹੋਈ ਸੀ। ਇੱਥੇ ਇਹ ਲਿਖਣਾ ਦਿਲਚਸਪ ਹੋਵੇਗਾ ਕਿ ਭਾਈ ਮਨੀ ਸਿੰਘ ਦੇ ਨਾਂ ਨਾਲ ‘ਸ਼ਹੀਦ’ ਸ਼ਬਦ ਇਸ ਕਰਕੇ ਸਦੀਵੀ ਰੂਪ ਵਿੱਚ ਜੁੜ ਗਿਆ ਕਿਉਂਕਿ ਸਿੱਖਾਂ ਦੇ ਬਹੁਤੇ ਸਾਕਿਆਂ ਤੇ ਜੰਗਾਂ ਵਿੱਚ ਉਹ ਖੁਦ ਜਾਂ ਉਸ ਦੇ ਪਰਿਵਾਰ ਦਾ ਕੋਈ ਨਾ ਕੋਈ ਮੈਂਬਰ ਬਤੌਰ ਯੋਧਾ ਲੜਿਆ ਹੀ ਨਹੀਂ ਸਗੋਂ ਸ਼ਹਾਦਤ ਨੂੰ ਵੀ ਪ੍ਰਾਪਤ ਹੋਇਆ ਸੀ।[3]
ਭਾਈ ਮਨੀ ਸਿੰਘ ਗੁਰਬਾਣੀ ਦਾ ਪ੍ਰਮਾਣਕ ਵਿਆਖਿਆਕਾਰ ਸੀ। ਉਹ ਸੁਲਝਿਆ ਹੋਇਆ ਸਾਖੀ ਉਚਾਰਕ ਸੀ। ਉਹ ਗੁਰੂ ਘਰ ਦਾ ਪ੍ਰਬੁੱਧ ਪ੍ਰਚਾਰਕ, ਪ੍ਰਬੰਧਕ ਤੇ ਯੋਧਾ ਸੀ। ਭਾਈ ਗੁਰਦਾਸ ਤੋਂ ਬਾਅਦ ਉਹ ਦੂਜਾ ਗੁਰਬਾਣੀ ਲਿਪੀਕਾਰ ਸੀ ਜਿਸ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਨਿਗਰਾਨੀ ਹੇਠ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਨਵੀਂ ਬੀੜ ਲਿਖੀ ਸੀ ਜਿਸ ਅੰਦਰ ਸ੍ਰੀ ਗੁਰੂ ਤੇਗ ਬਹਾਦਰ ਦੀ ਬਾਣੀ ਦਰਜ ਕੀਤੀ ਗਈ ਸੀ। ਇਸ ਬੀੜ ਨੂੰ ਹੀ ‘ਗੁਰੂ’ ਪਦ ਬਖਸ਼ਿਆ ਗਿਆ ਸੀ। ਇਸ ਬੀੜ ਦਾ ਨਾਂ ਦਮਦਮੀ ਬੀੜ ਹੈ।[4][5]
24 ਜੂਨ ਸੰਨ 1734 ਈ. ਨੂੰ ਲਾਹੌਰ ਦੇ ਨਖਾਸ ਚੌਕ ਅੰਦਰ ਬੰਦ ਬੰਦ ਕਟਵਾ ਕੇ ਸ਼ਹਾਦਤ ਨੂੰ ਚੁੰਮਣ ਵਾਲਾ ਭਾਈ ਮਨੀ ਸਿੰਘ ਗੁਰਬਾਣੀ ਦਾ ਪਹਿਲਾ ਸ਼ਹੀਦ ਲਿਪੀਕਾਰ ਹੈ।