ਭਾਗੀਰਥੀ ਦੇਵੀ | |
---|---|
ਬਿਹਾਰ ਵਿਧਾਨ ਸਭਾ ਦੇ ਮੈਂਬਰ | |
ਦਫ਼ਤਰ ਵਿੱਚ 2010 | |
ਤੋਂ ਪਹਿਲਾਂ | ਚੰਦਰ ਮੋਹਨ ਰਾਏ |
ਹਲਕਾ | ਰਾਮਨਗਰ |
ਦਫ਼ਤਰ ਵਿੱਚ 2000–2010 | |
ਤੋਂ ਪਹਿਲਾਂ | ਭੋਲਾ ਰਾਮ ਤੂਫਾਨੀ |
ਤੋਂ ਬਾਅਦ | ਹਲਕਾ ਬੰਦ |
ਨਿੱਜੀ ਜਾਣਕਾਰੀ | |
ਜਨਮ | Narkatiaganj, West Champaran district, Bihar | 12 ਜਨਵਰੀ 1954
ਕੌਮੀਅਤ | ਭਾਰਤੀ |
ਸਿਆਸੀ ਪਾਰਟੀ | ਭਾਰਤੀ ਜਨਤਾ ਪਾਰਟੀ |
ਜੀਵਨ ਸਾਥੀ | ਮਾਮੀਖਾਨ ਰਾਉਤ |
ਬੱਚੇ | 6 |
ਰਿਹਾਇਸ਼ | ਸ਼ਿਕਾਰਪੁਰ, ਪੱਛਮੀ ਚੰਪਾਰਨ ਜ਼ਿਲ੍ਹਾ, ਬਿਹਾਰ |
ਕਿੱਤਾ | ਸਿਆਸਤਦਾਨ ਸਮਾਜ ਸੇਵਕ |
ਭਾਗੀਰਥੀ ਦੇਵੀ (ਜਨਮ 12 ਜਨਵਰੀ 1954) ਇੱਕ ਭਾਰਤੀ ਸਿਆਸਤਦਾਨ ਹੈ। ਉਹ ਬਿਹਾਰ ਵਿਧਾਨ ਸਭਾ ਦੀ ਮੈਂਬਰ ਹੈ, ਅਤੇ ਵਰਤਮਾਨ ਵਿੱਚ ਰਾਮਨਗਰ, ਪੱਛਮ ਚੰਪਾਰਨ ਦੀ ਨੁਮਾਇੰਦਗੀ ਕਰਦੀ ਹੈ।[1][2] ਭਾਗਰਿਥੀ ਦੇਵੀ ਨੇ ਸ਼ੁਰੂ ਵਿੱਚ ₹800 (US$10) ਤਨਖ਼ਾਹ ਦੇ ਨਾਲ ਨਰਕਟੀਆਗੰਜ, ਪੱਛਮੀ ਚੰਪਾਰਨ ਜ਼ਿਲ੍ਹੇ ਵਿੱਚ ਬਲਾਕ ਵਿਕਾਸ ਦਫ਼ਤਰ ਵਿੱਚ ਸਵੀਪਰ ਵਜੋਂ ਕੰਮ ਕੀਤਾ।
ਉਹ ਬਿਹਾਰ ਦੇ ਨਰਕਟੀਆਗੰਜ ਦੇ ਇੱਕ ਮਹਾਦਲਿਤ ਪਰਿਵਾਰ ਤੋਂ ਹੈ। ਭਾਗੀਰਥੀ ਨੇ 2015 ਬਿਹਾਰ ਵਿਧਾਨ ਸਭਾ ਚੋਣ ਵਿੱਚ ਕਾਂਗਰਸ ਉਮੀਦਵਾਰ ਦੇ ਵਿਰੁੱਧ ਰਾਮਨਗਰ ਵਿਧਾਨ ਸਭਾ ਸੀਟ ਤੋਂ ਦੁਬਾਰਾ ਚੋਣ ਲੜੀ ਅਤੇ ਸੀਟ ਜਿੱਤੀ।[3][4][5][6] ਅਪ੍ਰੈਲ 2015 ਵਿੱਚ, ਭਾਗੀਰਥੀ ਦੇਵੀ ਦੀ ਬਿਹਾਰ ਵਿਧਾਨ ਸਭਾ ਵਿੱਚ ਸਿਫਰ ਕਾਲ ਦੌਰਾਨ ਸੱਤਾਧਾਰੀ ਜਨਤਾ ਦਲ (ਯੂਨਾਈਟਿਡ) ਦੇ ਅੰਨੂ ਸ਼ੁਕਲਾ ਨਾਲ ਮਨਰੇਗਾ ਸਕੀਮ ਤਹਿਤ ਮਜ਼ਦੂਰੀ ਨਾ ਮਿਲਣ ਦੇ ਮੁੱਦੇ 'ਤੇ ਲੜਾਈ ਹੋਈ ਸੀ।[7] ਭਾਗੀਰਥੀ ਦੇਵੀ ਨੇ ਸ਼ੁਰੂ ਵਿੱਚ 2000 ਅਤੇ 2005 ਵਿੱਚ ਅਜੋਕੇ ਸ਼ਿਕਾਰਪੁਰ (ਵਿਧਾਨ ਸਭਾ ਹਲਕਾ) ਤੋਂ ਚੋਣ ਜਿੱਤੀ ਸੀ। ਉਸਦਾ ਵਿਆਹ ਇੱਕ ਰੇਲਵੇ ਕਰਮਚਾਰੀ ਮਾਮੀਖਾਨ ਰਾਉਤ ਨਾਲ ਹੋਇਆ ਹੈ।
2019 ਵਿੱਚ, ਉਸਨੂੰ ਪਦਮ ਸ਼੍ਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ।[8]