ਲੇਖਕ | ਜਵਾਹਰਲਾਲ ਨਹਿਰੂ |
---|---|
ਦੇਸ਼ | ਭਾਰਤ |
ਭਾਸ਼ਾ | ਅੰਗਰੇਜ਼ੀ |
ਵਿਸ਼ਾ | ਭਾਰਤ ਦਾ ਸੱਭਿਆਚਾਰ, ਧਰਮ, ਦਰਸ਼ਨ, ਰਾਜਨੀਤੀ ਅਤੇ ਇਤਹਾਸ |
ਪ੍ਰਕਾਸ਼ਕ | ਆਕਸਫੋਰਡ ਯੂਨੀਵਰਸਿਟੀ ਪਰੈਸ |
ਪ੍ਰਕਾਸ਼ਨ ਦੀ ਮਿਤੀ | 1946 |
ਮੀਡੀਆ ਕਿਸਮ | ਪ੍ਰਿੰਟ (ਪੇਪਰਬੈਕ) |
ਸਫ਼ੇ | 584 (ਸ਼ਤਾਬਦੀ ਅਡੀਸ਼ਨ) |
ਆਈ.ਐਸ.ਬੀ.ਐਨ. | 978-0-19-562359-8 |
ਐੱਲ ਸੀ ਕਲਾਸ | DS436 .N42 1989 |
ਭਾਰਤ ਦੀ ਖੋਜ (ਅੰਗਰੇਜ਼ੀ: Discovery of India) ਜਵਾਹਰਲਾਲ ਨਹਿਰੂ ਦੀ ਭਾਰਤ ਦੇ ਸੱਭਿਆਚਾਰ ਅਤੇ ਇਤਹਾਸ ਬਾਰੇ ਲਿਖੀ ਕਿਤਾਬ ਹੈ। ਇਸ ਦੀ ਰਚਨਾ ਅਪਰੈਲ - ਸਤੰਬਰ 1944 ਵਿੱਚ ਅਹਿਮਦਨਗਰ ਦੀ ਜੇਲ੍ਹ ਵਿੱਚ ਕੀਤੀ ਗਈ ਸੀ। ਇਸ ਪੁਸਤਕ ਨੂੰ ਨਹਿਰੂ ਨੇ ਮੂਲ ਤੌਰ 'ਤੇ ਅੰਗਰੇਜ਼ੀ ਵਿੱਚ ਲਿਖਿਆ ਅਤੇ ਬਾਅਦ ਵਿੱਚ ਇਸਨੂੰ ਹਿੰਦੀ ਅਤੇ ਹੋਰ ਬਹੁਤ ਸਾਰੀਆਂ ਭਾਸ਼ਾਵਾਂ ਵਿੱਚ ਅਨੁਵਾਦ ਕੀਤਾ ਗਿਆ। ਭਾਰਤ ਦੀ ਖੋਜ ਪੁਸਤਕ ਨੂੰ ਕਲਾਸਿਕ ਦਾ ਦਰਜਾ ਹਾਸਲ ਹੈ। ਨਹਿਰੂ ਨੇ ਇਸਨੂੰ ਸਵਤੰਤਰਤਾ ਅੰਦੋਲਨ ਦੇ ਦੌਰ ਵਿੱਚ 1944 ਵਿੱਚ ਅਹਿਮਦਨਗਰ ਦੇ ਕਿਲੇ ਵਿੱਚ ਆਪਣੀ ਪੰਜ ਮਹੀਨੇ ਦੇ ਕੈਦ ਦੇ ਦਿਨਾਂ ਵਿੱਚ ਲਿਖਿਆ ਸੀ। ਇਹ 1946 ਵਿੱਚ ਪੁਸਤਕ ਦੇ ਰੂਪ ਵਿੱਚ ਪਹਿਲੀ ਵਾਰ ਪ੍ਰਕਾਸ਼ਿਤ ਹੋਈ। ਇਸ ਵਿੱਚ ਦੇਸ਼ ਦੇ ਆਜ਼ਾਦੀ ਦੇ ਲਈ ਲੜਦੇ ਇੱਕ ਉਦਾਰਵਾਦੀ ਭਾਰਤੀ ਦੀ ਦ੍ਰਿਸ਼ਟੀ ਤੋਂ, ਭਾਰਤੀ ਇਤਿਹਾਸ, ਦਰਸ਼ਨ ਅਤੇ ਸੱਭਿਆਚਾਰ ਦੀ ਇੱਕ ਵਿਆਪਕ ਝਲਕ ਮਿਲਦੀ ਹੈ।[1]
ਇਸ ਪੁਸਤਕ ਵਿੱਚ ਨਹਿਰੂ ਨੇ ਸਿੱਧੂ ਘਾਟੀ ਸਭਿਅਤਾ ਤੋਂ ਲੈ ਕੇ ਭਾਰਤ ਦੀ ਆਜ਼ਾਦੀ ਤੱਕ ਵਿਕਸਿਤ ਹੋਈ ਭਾਰਤ ਦੇ ਅਮੀਰ ਸੱਭਿਆਚਾਰ, ਧਰਮ ਅਤੇ ਕਠਿਨ ਅਤੀਤ ਨੂੰ ਵਿਗਿਆਨਕ ਦ੍ਰਿਸ਼ਟੀ ਤੋਂ ਵਿਲੱਖਣ ਭਾਸ਼ਾ ਸ਼ੈਲੀ ਵਿੱਚ ਬਿਆਨ ਕੀਤਾ ਹੈ।
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |