ਸੰਖੇਪ | NGI |
---|---|
ਮਾਟੋ | "Get Set Play" |
ਪਹਿਲੀਆਂ ਖੇਡਾਂ | 1924 |
ਸਮਾਂ | 2 ਸਾਲ, |
ਅੰਤਿਮ ਖੇਡਾਂ | 2025 |
ਮੁੱਖ ਦਫਤਰ | ਓਲੰਪਿਕ ਭਵਨ, ਬੀ-29, ਕੁਤੁਬ ਇੰਸਟੀਚਿਊਸ਼ਨਲ ਏਰੀਆ, ਨਵੀਂ ਦਿੱਲੀ |
ਵੈੱਵਸਾਈਟ | olympic.ind.in |
ਭਾਰਤ ਦੀਆਂ ਰਾਸ਼ਟਰੀ ਖੇਡਾਂ ਵਿੱਚ ਵੱਖ-ਵੱਖ ਖੇਡਾਂ ਸ਼ਾਮਲ ਹੁੰਦੀਆਂ ਹਨ। ਇਹਨਾਂ ਖੇਡਾਂ ਵਿੱਚ ਭਾਰਤ ਦੇ ਵੱਖ-ਵੱਖ ਰਾਜਾਂ ਦੇ ਖਿਡਾਰੀ ਇੱਕ ਦੂਜੇ ਦੇ ਵਿਰੁੱਧ ਹਿੱਸਾ ਲੈਂਦੇ ਹਨ। ਦੇਸ਼ ਦੀਆਂ ਪਹਿਲੀਆਂ ਕੁਝ ਓਲੰਪਿਕ ਖੇਡਾਂ, ਜਿਨ੍ਹਾਂ ਦਾ ਨਾਮ ਹੁਣ ਰਾਸ਼ਟਰੀ ਖੇਡਾਂ ਰੱਖਿਆ ਗਿਆ ਹੈ, ਲਾਹੌਰ (ਹੁਣ ਪਾਕਿਸਤਾਨ ਵਿੱਚ), ਦਿੱਲੀ, ਇਲਾਹਾਬਾਦ, ਪਟਿਆਲਾ, ਮਦਰਾਸ, ਕਲਕੱਤਾ ਅਤੇ ਬੰਬਈ ਵਿੱਚ ਆਯੋਜਿਤ ਕੀਤੀਆਂ ਗਈਆਂ ਸਨ।
1920 ਦੇ ਦਹਾਕੇ ਦੇ ਸ਼ੁਰੂ ਵਿੱਚ ਓਲੰਪਿਕ ਲਹਿਰ ਦੇ ਭਾਰਤੀ ਅਧਿਆਏ ਦਾ ਜਨਮ ਹੋਇਆ ਅਤੇ ਭਾਰਤ ਨੇ 1920 ਦੇ ਐਂਟਵਰਪ ਓਲੰਪਿਕ ਵਿੱਚ ਹਿੱਸਾ ਲਿਆ।[1] ਇਸ ਲਹਿਰ ਦੇ ਹਿੱਸੇ ਵਜੋਂ 1924 ਤੱਕ ਇੱਕ ਅਸਥਾਈ ਭਾਰਤੀ ਓਲੰਪਿਕ ਐਸੋਸੀਏਸ਼ਨ (IOA) ਹੋਂਦ ਵਿੱਚ ਆਈ। 1924 ਦੇ ਪੈਰਿਸ ਓਲੰਪਿਕ ਲਈ ਭਾਰਤੀ ਪ੍ਰਤੀਯੋਗੀਆਂ ਦੀ ਚੋਣ ਕਰਨ ਲਈ ਫਰਵਰੀ 1924 ਵਿੱਚ ਦਿੱਲੀ ਵਿੱਚ ਭਾਰਤੀ ਓਲੰਪਿਕ ਖੇਡਾਂ ਦਾ ਆਯੋਜਨ ਕੀਤਾ ਗਿਆ। ਆਈਓਏ ਦੇ ਸਕੱਤਰ ਡਾ. ਨੋਹਰੇਨ ਨੇ ਇਨ੍ਹਾਂ ਖੇਡਾਂ ਬਾਰੇ ਇਸ ਤਰ੍ਹਾਂ ਲਿਖਿਆ: "ਆਲ ਇੰਡੀਆ ਐਥਲੈਟਿਕ ਕਾਰਨੀਵਲ, ਜੋ ਕਿ ਭਾਰਤ ਵਿੱਚ ਹੁਣ ਤੱਕ ਦਾ ਆਪਣੀ ਕਿਸਮ ਦਾ ਸਭ ਤੋਂ ਵੱਡਾ ਅਤੇ ਸਭ ਤੋਂ ਪ੍ਰਤੀਨਿਧ ਇਕੱਠ ਹੈ, ਹਾਲ ਹੀ ਵਿੱਚ ਦਿੱਲੀ ਵਿੱਚ ਮਨਾਇਆ ਗਿਆ... ਸੱਤਰ ਐਥਲੀਟਾਂ ਜੋ ਕਿ ਸਾਮਰਾਜ ਦੇ ਲਗਭਗ ਹਰ ਪ੍ਰਾਂਤ ਅਤੇ ਰਾਜ ਦੀ ਨੁਮਾਇੰਦਗੀ ਕਰਦੇ ਸਨ। ਜਿਨ੍ਹਾਂ ਵਿੱਚ ਹਿੰਦੂ, ਮੁਸਲਮਾਨ, ਐਂਗਲੋ-ਇੰਡੀਅਨ ਅਤੇ ਸਿੰਹਲੀ ਸ਼ਾਮਲ ਸਨ, ਨੇ ਇੱਕੋ ਮੇਜ਼ ਦੇ ਆਲੇ-ਦੁਆਲੇ ਆਪਣਾ ਭੋਜਨ ਖਾਧਾ ਅਤੇ ਪ੍ਰਦਾਨ ਕੀਤੇ ਗਏ ਤੰਗ ਅਤੇ ਅਸੁਵਿਧਾਜਨਕ ਕੁਆਰਟਰਾਂ ਵਿੱਚ ਨੇੜਿਓਂ ਰਲ ਗਏ।"