ਕਿਸੇ ਇਨਸਾਨ ਦੇ ਲਿੰਗ ਦੇ ਅਧਾਰ ਤੇ ਉਸ ਨਾਲ ਪੱਖਪਾਤ ਕਰਨ ਨੂੰ ਲਿੰਗ ਵਿਤਕਰਾ ਕਿਹਾ ਜਾਂਦਾ ਹੈ। ਭਾਰਤ ਵਿੱਚ ਲਿੰਗ ਵਿਤਕਰਾ ਜਾਂ ਔਰਤ ਅਤੇ ਮਰਦ ਵਿੱਚ ਵਿਤਕਰਾ ਸਦੀਆਂ ਤੋਂ ਚੱਲਿਆ ਆ ਰਿਹਾ ਹੈ ਅਤੇ ਇਹ ਔਰਤਾਂ ਤੇ ਮਰਦਾਂ ਦੋਨਾਂ ਦੀ ਜਿੰਦਗੀ ਤੇ ਅਸਰ ਪਾਉਂਦਾ ਹੈ।