ਭਾਰਤੀ ਗਿਆਨਪੀਠ ਨੇ ਇੱਕ ਸਾਹਿਤਕ ਅਤੇ ਖੋਜ ਸੰਗਠਨ ਹੈ। ਸਾਹੂ ਜੈਨ ਦੇ ਪਰਿਵਾਰ ਦੇ ਸਾਹੂ ਸ਼ਾਂਤੀ ਪ੍ਰਸਾਦ ਜੈਨ ਅਤੇ ਉਸ ਦੀ ਪਤਨੀ ਰਮਾ ਜੈਨ ਨੇ 18 ਫਰਵਰੀ 1944 ਨੂੰ ਇਹਦੀ ਸਥਾਪਨਾ ਕੀਤੀ ਸੀ।[1][2] ਇਸਦਾ ਮਕਸਦ ਸੰਸਕ੍ਰਿਤ, ਪ੍ਰਾਕ੍ਰਿਤ, ਪਾਲੀ ਅਤੇ ਅਪਭ੍ਰੰਸ਼ ਪੁਸਤਕਾਂ ਦੀ ਯੋਜਨਾਬੱਧ ਖੋਜ ਅਤੇ ਪ੍ਰਕਾਸ਼ਨ ਅਤੇ ਧਰਮ, ਫ਼ਲਸਫ਼ੇ, ਤਰਕ, ਨੈਤਕਤਾ, ਵਿਆਕਰਣ, ਜੋਤਸ਼, ਸੁਹਜ ਸ਼ਾਸਤਰ ਵਰਗੇ ਵਿਸ਼ਿਆਂ ਨੂੰ ਅਧਿਐਨ ਖੇਤਰ ਹੇਠ ਲਿਆਉਣਾ ਸੀ।[1]