ਭਾਵਿਸ਼ ਅਗਰਵਾਲ | |
---|---|
ਜਨਮ | |
ਅਲਮਾ ਮਾਤਰ | ਇੰਡੀਅਨ ਇੰਸਟੀਚਿਊਟ ਆਫ਼ ਟੈਕਨਾਲੋਜੀ, ਮੁੰਬਈ |
ਪੇਸ਼ਾ | ਓਲਾ ਕੈਬਜ਼ ਦਾ ਸਹਿ ਸੰਸਥਾਪਕ ਅਤੇ ਸੀ ਈ ਓ |
ਜੀਵਨ ਸਾਥੀ | ਰਾਜਲਕਸ਼ਮੀ ਅਗਰਵਾਲ |
ਭਾਵਿਸ਼ ਅਗਰਵਾਲ (ਜਨਮ 28 ਅਗਸਤ 1985) ਇੱਕ ਭਾਰਤੀ ਉਦਯੋਗਪਤੀ ਅਤੇ ਓਲਾ ਕੈਬਜ਼ ਦਾ ਸਹਿ-ਸੰਸਥਾਪਕ ਹੈ।[1][2]
ਅਗਰਵਾਲ ਨੇ 2008 ਵਿੱਚ ਇੰਡੀਅਨ ਇੰਸਟੀਚਿਊਟ ਆਫ਼ ਟੈਕਨਾਲੋਜੀ, ਮੁੰਬਈ ਤੋਂ ਕੰਪਿਊਟਰ ਵਿਗਿਆਨ ਅਤੇ ਇੰਜੀਨੀਅਰਿੰਗ ਵਿੱਚ ਬੈਚੁਲਰ ਦੀ ਡਿਗਰੀ ਪ੍ਰਾਪਤ ਕੀਤੀ।[3] ਉਸ ਨੇ ਮਾਈਕਰੋਸਾਫ਼ਟ ਨਾਲ ਆਪਣਾ ਕਰੀਅਰ ਸ਼ੁਰੂ ਕੀਤਾ, ਜਿੱਥੇ ਉਸਨੇ ਦੋ ਸਾਲਾਂ ਲਈ ਕੰਮ ਕੀਤਾ ਅਤੇ ਜਿਸ ਦੌਰਾਨ ਉਸਨੇ ਦੋ ਪੇਟੈਂਟ ਦਾਖਲ ਕੀਤੇ ਅਤੇ ਅੰਤਰਰਾਸ਼ਟਰੀ ਰਸਾਲੇ ਵਿੱਚ ਤਿੰਨ ਕਾਗਜ਼ ਪ੍ਰਕਾਸ਼ਿਤ ਕੀਤੇ।[3] ਜਨਵਰੀ 2011 ਵਿੱਚ ਉਸ ਨੇ ਮੁੰਬਈ ਵਿਖੇ ਅੰਕਿਤ ਭਾਟੀ ਨਾਲ ਓਲਾ ਕੈਬਜ਼ ਦੀ ਸਥਾਪਨਾ ਕੀਤੀ। ਸਾਲ 2015 ਵਿੱਚ ਅਗਰਵਾਲ ਅਤੇ ਭਾਟੀ ਸਭ ਤੋਂ ਅਮੀਰ ਭਾਰਤੀਆਂ ਦੀ ਸੂਚੀ ਵਿੱਚ ਸ਼ਾਮਲ ਹੋਣ ਵਾਲੇ ਸਭ ਤੋਂ ਛੋਟੀ ਉਮਰ ਦੇ ਸਨ।[4]