ਭੈਰਵ ਭਾਰਤੀ ਉਪ-ਮਹਾਂਦੀਪ ਦੇ ਹਿੰਦੁਸਤਾਨੀ ਸੰਗੀਤ ਦੇ ਦਸ ਮੂਲ ਥਾਟਾਂ ਵਿੱਚੋਂ ਇੱਕ ਹੈ। ਇਹ ਇਸ ਥਾਟ ਦੇ ਅੰਦਰ ਇੱਕ ਰਾਗ ਦਾ ਨਾਮ ਵੀ ਹੈ। ਪਰ ਥਾਟ ਅਤੇ ਰਾਗ ਦੇ ਨਾਵਾਂ ਵਿੱਚ ਸਮਾਨਤਾ ਦਾ ਕੋਈ ਸਬੰਧ ਨਹੀਂ ਹੈ।
ਭੈਰਵ ਥਾਟ ਦੇ ਰਾਗਾਂ ਵਿੱਚ ਕੋਮਲ ਰਿਸ਼ਭ ਅਤੇ ਕੋਮਲ ਧੈਵਤ ਦੀ ਵਰਤੋਂ ਕੀਤੀ ਜਾਂਦੀ ਹੈ। ਭੈਰਵ ਸ਼ਿਵ ਦੇ ਨਾਮਾਂ ਵਿੱਚੋਂ ਇੱਕ ਹੈ, ਖਾਸ ਤੌਰ 'ਤੇ ਉਸਦੇ ਸ਼ਕਤੀਸ਼ਾਲੀ ਰੂਪ ਵਿੱਚ ਇੱਕ ਨੰਗੇ ਤਪੱਸਵੀ ਦੇ ਰੂਪ ਵਿੱਚ ਸਿਰ 'ਚ ਜਟਾਂ ਅਤੇ ਸਰੀਰ ਨੂੰ ਸੁਆਹ ਨਾਲ ਲਿਬੇੜਿਆ ਹੋਇਆ ਹੈ। ਰਾਗਾਂ ਵਿੱਚ ਵੀ ਇਸ ਦੇ ਰੂਪ ਅਤੇ ਰਚਨਾਵਾਂ ਵਿੱਚ ਇਹਨਾਂ ਵਿੱਚੋਂ ਕੁਝ ਪੁਲਿੰਗ ਅਤੇ ਤਪੱਸਵੀ ਗੁਣ ਹਨ।
ਭੈਰਵ ਰਾਗ ਆਪਣੇ ਆਪ ਵਿੱਚ ਬਹੁਤ ਵਿਸ਼ਾਲ ਹੈ ਅਤੇ ਬਹੁਤ ਸਾਰੇ ਸੁਰ ਸੰਜੋਗਾਂ ਅਤੇ ਬਹਾਦਰੀ ਤੋਂ ਸ਼ਾਂਤੀ ਤੱਕ ਭਾਵਨਾਤਮਕ ਗੁਣਾਂ ਦੀ ਇੱਕ ਵਿਸ਼ਾਲ ਸ਼੍ਰੇਣੀ ਦੀ ਹੋਂਦ ਮੇਹ੍ਸੂਸ ਕਰਾਉਂਦਾ ਹੈ। ਭੈਰਵ ਦੇ ਕਈ ਰੂਪ ਹਨ ਜਿੰਵੇਂ ਅਹੀਰ ਭੈਰਵ, ਆਲਮ ਭੈਰਵ, ਆਨੰਦ ਭੈਰਵ, ਬੈਰਾਗੀ ਭੈਰਵ, ਬੀਹਦ ਭੈਰਵ, ਭਵਮਤ ਭੈਰਵ, ਦੇਵਤਾ ਭੈਰਵ, ਗੌਰੀ ਭੈਰਵ, ਨਟ ਭੈਰਵ, ਸ਼ਿਵਮਤ ਭੈਰਵ ਇਤਿਆਦੀ।
ਸ ਰੇ ਗ ਮ ਪ ਧ ਨੀ
ਰਵ ਥਾਟ ਨਾਲ ਸਬੰਧਤ ਰਾਗਾਂ ਦੀ ਸੂਚੀ