ਭੰਵਰੀ ਦੇਵੀ | |
---|---|
ਰਾਸ਼ਟਰੀਅਤਾ | ਭਾਰਤੀ |
ਲਈ ਪ੍ਰਸਿੱਧ | ਵਿਸ਼ਾਕਾ ਫੈਸਲਾ |
ਪੁਰਸਕਾਰ | Neerja Bhanot Memorial Award for her "extraordinary courage, conviction and commitment" |
ਭੰਵਰੀ ਦੇਵੀ ਰਾਜਸਥਾਨ ਦੀ ਇੱਕ ਦਲਿਤ ਭਾਰਤੀ ਔਰਤ ਹੈ, 1992 ਵਿੱਚ ਆਪਣੇ ਪਰਿਵਾਰ ਵਿੱਚ ਇੱਕ ਬਾਲ ਵਿਆਹ ਨੂੰ ਰੋਕਣ ਲਈ ਉਸ ਦੇ ਯਤਨਾਂ ਤੋਂ ਗੁੱਸੇ ਉਚੇਰੀ-ਜਾਤ ਦੇ ਲੋਕਾਂ ਦੁਆਰਾ ਸਮੂਹਿਕ ਬਲਾਤਕਾਰ, ਉਸ ਤੋਂ ਬਾਅਦ ਪੁਲਿਸ ਦੇ ਵਤੀਰੇ ਅਤੇ ਅਦਾਲਤੀ ਕੇਸ ਵਿੱਚ ਦੋਸ਼ੀ ਬਰੀ ਹੋ ਜਾਣ ਨੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਤੌਰ 'ਤੇ ਵੱਡੇ ਪਧਰ ਤੇ ਮੀਡੀਆ ਦਾ ਧਿਆਨ ਖਿੱਚਿਆ ਸੀ। ਇਹ ਭਾਰਤ ਦੇ ਨਾਰੀ ਅਧਿਕਾਰਾਂ ਦੀ ਲਹਿਰ ਵਿੱਚ ਇੱਕ ਅਹਿਮ ਘਟਨਾ ਬਣ ਗਈ।[1][2][3]
ਭੰਵਰੀ ਕੁਮਹਾਰ ਜਾਤੀ ਦੇ ਪਰਿਵਾਰ ਨਾਲ ਸੰਬੰਧ ਰੱਖਦੀ ਹੈ ਅਤੇ ਰਾਜਸਥਾਨ ਰਾਜ ਦੇ ਇੱਕ ਪਿੰਡ ਭਾਟੇਰੀ ਵਿੱਚ ਰਹਿੰਦੀ ਹੈ, ਜੋ ਰਾਜ ਦੀ ਰਾਜਧਾਨੀ ਜੈਪੁਰ ਤੋਂ 55 ਕਿਲੋਮੀਟਰ (34 ਮੀਲ) ਦੀ ਦੂਰੀ 'ਤੇ ਸਥਿਤ ਹੈ। ਪਿੰਡ ਦੇ ਬਹੁਤੇ ਲੋਕ ਦੁਧਪਾਣੀਆਂ ਦੇ ਗੁਰਜਰ ਭਾਈਚਾਰੇ ਨਾਲ ਸੰਬੰਧਤ ਸਨ, ਜੋ ਕਿ ਭੰਵਰੀ ਦੀ ਜਾਤ ਨਾਲੋਂ ਜਾਤੀ ਦਰਜੇਬੰਦੀ ਵਿੱਚ ਉੱਚਾ ਹੈ। 1990 ਤੋਂ ਹੁਣ ਵੀ ਪਿੰਡ 'ਚ ਬਾਲ ਵਿਆਹ ਆਮ ਹਨ, ਅਤੇ ਜਾਤ-ਪਾਤ ਦਾ ਮੁੱਦਾ ਵੀ ਸਰਗਰਮ ਹੈ। ਭੰਵਾਰੀ ਦਾ ਵਿਆਹ ਮੋਹਨ ਲਾਲ ਪ੍ਰਜਾਪਤ ਨਾਲ ਉਦੋਂ ਹੋਇਆ ਸੀ ਜਦੋਂ ਉਹ ਪੰਜ-ਛੇ ਸਾਲਾਂ ਦੀ ਸੀ ਅਤੇ ਉਸ ਦਾ ਪਤੀ ਅੱਠ ਜਾਂ ਨੌਂ ਸਾਲਾਂ ਦਾ ਸੀ[4] , ਭਟੇਰੀ ਵਿੱਚ ਰਹਿਣ ਤੋਂ ਪਹਿਲਾਂ ਜਦੋਂ ਉਹ ਅਜੇ ਜਵਾਨੀ ਵਿੱਚ ਹੀ ਸੀ। ਉਨ੍ਹਾਂ ਦੇ ਚਾਰ ਬੱਚੇ ਹਨ; ਜਿਨ੍ਹਾਂ 'ਚ ਦੋ ਧੀਆਂ ਅਤੇ ਦੋ ਪੁੱਤਰ ਹਨ: ਵੱਡੀ ਧੀ ਨੇ ਪੜ੍ਹਾਈ ਨਹੀਂ ਗਈ; ਜੈਪੁਰ ਵਿੱਚ ਰਹਿਣ ਵਾਲੇ ਦੋ ਪੁੱਤਰ, ਇੱਕ ਮਾਮੂਲੀ ਨੌਕਰੀ ਕਰਦੇ ਹਨ, ਜਦੋਂ ਕਿ ਸਭ ਤੋਂ ਛੋਟੀ ਧੀ ਰਾਮੇਸ਼ਵਰੀ ਨੇ ਬੈਚਲਰ ਆਫ਼ ਐਜੂਕੇਸ਼ਨ ਦੀ ਡਿਗਰੀ ਪ੍ਰਾਪਤ ਕੀਤੀ ਹੈ ਅਤੇ ਇੱਕ ਸਕੂਲ ਵਿੱਚ ਅੰਗ੍ਰੇਜ਼ੀ ਭਾਸ਼ਾ ਪੜ੍ਹਾਉਂਦੀ ਹੈ।[5]
{{cite news}}
: Unknown parameter |dead-url=
ignored (|url-status=
suggested) (help)