ਮਦਨ ਲਾਲ ਢੀਂਗਰਾ |
---|
ਮਦਨ ਲਾਲ ਢੀਂਗਰਾ 18 ਸਤੰਬਰ 1883-17 ਅਗਸਤ 1909 ਦਾ ਜਨਮ ਅੰਮ੍ਰਿਤਸਰ ਦੇ ਇੱਕ ਹਿੰਦੂ ਖੱਤਰੀ ਪਰਿਵਾਰ ਵਿੱਚ ਹੋਇਆ। ਉਹਨਾਂ ਦੇ ਪਿਤਾ ਦਿੱਤਾ ਮੱਲ ਸਿਵਲ ਸਰਜਨ ਤੇ ਅੰਗਰੇਜ਼ੀ ਸਾਮਰਾਜ ਦੇ ਵਫ਼ਾਦਾਰ ਸਨ। ਉਹਨਾ ਨੂੰ ਬਰਤਾਨਵੀ ਵਫਾਦਾਰੀ ਲਈ ‘ਰਾਏ ਸਾਹਿਬ’ ਦੀ ਉਪਾਧੀ ਤੋਂ ਇਲਾਵਾ ਕੋਟੜਾ ਸ਼ੇਰ ਸਿੰਘ ਵਿਖੇ 21 ਮਕਾਨ, ਜੀ.ਟੀ. ਰੋੜ 'ਤੇ 6 ਬੰਗਲੇ, 6 ਬੱਗੀਆਂ, ਕਾਰ ਤੇ ਕਈ ਬਿੱਘੇ ਜ਼ਮੀਨ ਦੀਆਂ ਨਿਆਮਤਾਂ ਪ੍ਰਾਪਤ ਸਨ। ਉਹਨਾਂ ਦੇ ਤਿੰਨ ਡਾਕਟਰ ਤੇ ਤਿੰਨ ਬਰਿਸਟਰ ਪੁੱਤਰਾਂ ’ਚੋ ਮਦਨ ਵੱਖਰੇ ਸੁਭਾਅ ਦਾ ਮਾਲਕ ਸੀ।
ਮਦਨ ਲਾਲ ਢੀਂਗਰਾ ਨੂੰ ਆਜ਼ਾਦੀ ਸਰਗਰਮੀਆਂ ਵਿੱਚ ਹਿੱਸਾ ਲੈਣ ਦਾ ਸ਼ੌਕ ਕਾਲਜ ਪੜ੍ਹਦਿਆਂ ਹੀ ਪੈ ਗਿਆ ਸੀ ਜਿਸ ਕਾਰਨ ਉਹਨਾਂ ਨੂੰ ਕਾਲਜ ਵਿੱਚੋਂ ਕੱਢ ਦਿੱਤਾ ਗਿਆ। ਪਰਿਵਾਰ ਵਾਲਿਆਂ ਨੇ ਵੀ ਅੰਗਰੇਜ਼ੀ ਸਾਮਰਾਜ ਪ੍ਰਤੀ ਵਫ਼ਾਦਾਰੀ ਨਿਭਾਉਂਦਿਆਂ ਉਸ ਨੂੰ ਘਰ ਤੋਂ ਬੇਦਖ਼ਲ ਕਰ ਦਿੱਤਾ ਪਰ ਉਹਨਾਂ ਹੌਂਸਲਾ ਨਾ ਹਾਰਿਆ ਤੇ ਆਜ਼ਾਦੀ ਦੀ ਲੜਾਈ ਵਿੱਚ ਹਿੱਸਾ ਲੈਣ ਦਾ ਕੰਮ ਉਸੇ ਤਰ੍ਹਾਂ ਜਾਰੀ ਰੱਖਿਆ।[1]
ਮਦਨ ਲਾਲ ਢੀਂਗਰਾ ਨੇ ਕਲਰਕ, ਟਾਂਗਾ ਚਾਲਕ ਅਤੇ ਮਜ਼ਦੂਰ ਵਜੋਂ ਵੀ ਕੰਮ ਕੀਤਾ। ਫੈਕਟਰੀ ਵਿੱਚ ਕੰਮ ਕਰਦਿਆਂ ਆਪ ਨੇ ਮਜ਼ਦੂਰ ਯੂਨੀਅਨ ਬਣਾਉਣ ਦੀ ਕੋਸ਼ਿਸ਼ ਕੀਤੀ ਪਰ ਆਪ ਦੀ ਇਸ ਕਾਰਵਾਈ ਨੂੰ ਲੈ ਕੇ ਆਪ ਨੂੰ ਇੱਥੋਂ ਵੀ ਕੱਢ ਦਿੱਤਾ ਗਿਆ। ਆਪਣੇ ਭਰਾ ਦੀ ਸਲਾਹ ’ਤੇ ਉਹਨਾਂ ਇੰਗਲੈਂਡ ਵਿੱਚ ਪੜ੍ਹਾਈ ਕਰਨ ਤੋਂ ਪਹਿਲਾਂ ਮੁੰਬਈ ਵਿੱਚ ਵੀ ਕੰਮ ਕੀਤਾ।
ਉਹ ਯੂਨੀਵਰਸਿਟੀ ਕਾਲਜ ਲੰਡਨ ਵਿੱਚ ਮਕੈਨੀਕਲ ਇੰਜਨੀਅਰਿੰਗ ਦੀ ਪੜ੍ਹਾਈ ਕਰਨ ਲਈ ਸੰਨ 1906 ਵਿੱਚ ਇੰਗਲੈਂਡ ਲਈ ਰਵਾਨਾ ਹੋ ਗਏ। ਉੱਥੇ ਵਿਨਾਇਕ ਦਮੋਦਰ ਸਾਵਰਕਰ ਅਤੇ ਸ਼ਿਆਮਜੀ ਕ੍ਰਿਸ਼ਨ ਵਰਮਾ ਵਰਗੇ ਦੇਸ਼ ਭਗਤ ਇਸ ਲਾਸਾਨੀ ਯੋਧੇ ਦੀ ਹਿੰਮਤ ਅਤੇ ਦੇਸ਼ ਭਗਤੀ ਦੇ ਜਜ਼ਬੇ ਤੋਂ ਕਾਫੀ ਪ੍ਰਭਾਵਿਤ ਹੋਏ। ਉਹਨਾਂ ਨੇ ਮਦਨ ਲਾਲ ਢੀਂਗਰਾ ਨੂੰ ‘ਅਭਿਨਵ ਭਾਰਤ ਮੰਡਲ’ ਦਾ ਮੈਂਬਰ ਬਣਾ ਲਿਆ। ਉਹਨਾਂ ਵੱਲੋਂ ਢੀਂਗਰਾ ਨੂੰ ਹਥਿਆਰ ਚਲਾਉਣ ਦੀ ਸਿਖਲਾਈ ਵੀ ਦਿੱਤੀ ਗਈ। ਇੱਥੇ ਹੀ ਉਹਨਾਂ ਨੂੰ ਭਾਰਤੀ ਵਿਦਿਆਰਥੀਆਂ ਦੀ ਸਿਆਸੀ ਸਰਗਰਮੀ ਦੇ ਆਧਾਰ ਇੰਡੀਆ ਹਾਊਸ ਦਾ ਮੈਂਬਰ ਵੀ ਬਣਾ ਲਿਆ ਗਿਆ। ਇਹ ਵਿਦਿਆਰਥੀ ਕਾਰਕੁੰਨ ਉਦੋਂ ਹੋਰ ਵੀ ਰੋਹ ਵਿੱਚ ਆ ਗਏ ਜਦੋਂ ਖੁਦੀ ਰਾਮ ਬੋਸ, ਕੱਨਾਈ ਦੱਤ, ਸਤਿੰਦਰ ਪਾਲ ਅਤੇ ਪੰਡਿਤ ਕਾਸ਼ੀ ਰਾਮ ਨੂੰ ਫ਼ਾਂਸੀ ਦੇ ਦਿੱਤੀ ਗਈ। ਪਹਿਲੀ ਜੁਲਾਈ 1909 ਦੀ ਸ਼ਾਮ ਨੂੰ ਇੰਡੀਅਨ ਨੈਸ਼ਨਲ ਐਸੋਸੀਏਸ਼ਨ ਦੇ ਇੱਕ ਸਾਲਾਨਾ ਸਮਾਗਮ ਵਿੱਚ ਸ਼ਾਮਲ ਹੋਣ ਲਈ ਵੱਡੀ ਗਿਣਤੀ ਵਿੱਚ ਭਾਰਤੀ ਅਤੇ ਅੰਗਰੇਜ਼ ਪੁੱਜੇ। ਇਸ ਸਮਾਗਮ ਵਿੱਚ ਢੀਂਗਰਾ ਨੇ ਸਰ ਕਰਜਨ ’ਤੇ ਪੰਜ ਗੋਲੀਆਂ ਦਾਗ ਦਿੱਤੀਆਂ। ਇਸ ਕਾਰਵਾਈ ਤੋਂ ਬਾਅਦ ਮਦਨ ਲਾਲ ਢੀਂਗਰਾ ’ਤੇ 23 ਜੁਲਾਈ ਨੂੰ ਓਲਡ ਬੈਲੇ ਵਿੱਚ ਮੁਕੱਦਮਾ ਚਲਾਇਆ ਗਿਆ ਜਿਸ ਦਾ ਫ਼ੈਸਲਾ ਇੱਕ ਦਿਨ ਵਿੱਚ ਹੀ ਕਰ ਦਿੱਤਾ ਗਿਆ। ਉਹਨਾਂ ਨੂੰ ਫ਼ਾਂਸੀ ਦੀ ਸਜ਼ਾ ਦਾ ਹੁਕਮ ਸੁਣਾਇਆ ਗਿਆ।[2] ਫ਼ੈਸਲੇ ਨੂੰ ਸਵੀਕਾਰ ਕਰਦਿਆਂ ਮਦਨ ਲਾਲ ਢੀਂਗਰਾ ਨੇ ਛਾਤੀ ਤਾਣ ਕੇ ਕਿਹਾ,
‘‘ਮੈਨੂੰ ਫਖ਼ਰ ਹੈ ਕਿ ਮੈਂ ਆਪਣੇ ਦੇਸ਼ ਵਾਸਤੇ ਜਾਨ ਵਾਰ ਰਿਹਾ ਹਾਂ ਪਰ ਯਾਦ ਰੱਖੋ ਜਲਦੀ ਹੀ ਸਾਡੇ ਦਿਨ ਵੀ ਆਉਣ ਵਾਲੇ ਹਨ।’’
“ਮੈਂ ਮੰਨਦਾ ਹਾਂ ਕਿ ਉਸ ਦਿਨ ਮੈਂ ਆਪਣੇ ਦੇਸ਼ ਵਿੱਚ ਹੋ ਰਹੇ ਜੁਲਮਾਂ, ਨੌਜਵਾਨਾਂ ਨੂੰ ਦਿੱਤੀਆਂ ਜਾ ਰਹੀਆਂ ਫਾਂਸੀਆਂ ਤੇ ਰਾਜਸੀ ਆਗੂਆਂ ਨੂੰ ਜਲਾਵਤਨ ਕਰਨ ਬਾਰੇ ਪ੍ਰੋਟੈਸਟ ਲਈ ਇੱਕ ਅੰਗਰੇਜ਼ ਦਾ ਖੂਨ ਵਹਾਇਆ ਹੈ। ਜੋ ਦੇਸ਼ ਤਾਕਤ ਤੇ ਹਥਿਆਰਾਂ ਦੇ ਜ਼ੋਰ ਨਾਲ ਗੁਲਾਮ ਬਣਾਇਆਂ ਜਾਂਦਾ ਹੈ,ਉਹ ਜਦ ਤੱਕ ਅਜ਼ਾਦ ਨਹੀਂ ਹੋ ਜਾਂਦਾ, ਹੁਕਮਰਾਨਾਂ ਦੇ ਉਲਟ ਲੜ ਰਿਹਾਂ ਹੁੰਦਾ ਹੈ। ਸਾਡੇ ਕੋਲ ਹਥਿਆਰ ਨਹੀਂ,ਇਸ ਲਈ ਅਸੀਂ ਖੁਲ੍ਹੇ ਮੈਦਾਨ ਵਿੱਚ ਲੜਨ-ਯੋਗ ਨਹੀਂ ਰਹਿਣ ਦਿੱਤੇ ਗਏ ਤੇ ਸਾਡੇ ਦੇਸ਼ ਨੂੰ ਬੇ-ਹਥਿਆਰਾ ਕਰ ਦਿੱਤਾ ਗਿਆ ਹੈ। ਇਸ ਲਈ ਸਾਨੂੰ ਇਕੇ ਦੁਕੇ ਹਮਲੇ ਕਰਨ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ। ਇਸੇ ਲਈ ਮੈਂ ਆਪਣਾ ਪਿਸਤੌਲ ਵਰਤਿਆ ਹੈ।
ਅਮਰ ਸ਼ਹੀਦ ਮਦਨ ਲਾਲ ਢੀਂਗਰਾ ਪਹਿਲਾ ਭਾਰਤੀ ਅਜ਼ਾਦੀ ਘੁਲਾਟਿਆ ਹੈ ਜਿਸਨੂੰ 17 ਅਗਸਤ 1909 ਨੂੰ ਪੈਨਟਿਨਵਿਲ ਜੇਲ੍ਹ ਲੰਡਨ ਵਿਖੇ ਫਾਂਸੀ ਦਿੱਤੀ ਗਈ। ਇਸ ਲਾਸਾਨੀ ਕੁਰਬਾਨੀ ਨੇ ਭਾਰਤੀਆਂ ਅੰਦਰ ਰੋਹ ਭਰ ਦਿੱਤਾ।[4]
{{cite book}}
: Unknown parameter |coauthors=
ignored (|author=
suggested) (help)
{{cite web}}
: |access-date=
requires |url=
(help); External link in |ref=
(help); Missing or empty |url=
(help)