ਮਧੁਵੰਤੀ

ਰਾਗ ਮਧੁਵੰਤੀ ਦਾ ਸੰਖੇਪ ਪਰਿਚੈ:-

ਰਾਗ - ਮਧੁਵੰਤੀ

ਥਾਟ - ਤੋੜੀ

ਜਾਤੀ - ਔਡਵ- ਸੰਪੂਰਣ

ਸਮਾਂ - ਦਿਨ ਦਾ ਤੀਜਾ ਪਹਿਰ

ਅਰੋਹ - ਨੀ(ਮੰਦਰ) ਸ ਮ(ਤੀਵ੍ਰ) ਪ ਨੀ ਸੰ

ਅਵਰੋਹ - ਸੰ ਨੀ ,ਧ ਪ,ਮ(ਤੀਵ੍ਰ) ਰੇ ਸ

ਸਮਾਨਾਰਥੀ - ਰਾਗ ਅੰਬਿਕਾ

ਬਰਾਬਰੀ ਦਾ ਰਾਗ - ਰਾਗ ਧਰਮਵਤੀ

ਮਿਲਦੇ ਜੁਲਦੇ ਰਾਗ - ਰਾਗ ਮੁਲਤਾਨੀ,ਰਾਗ ਭੀਮਪਾਲਸੀ,ਰਾਗ ਪਟਦੀਪ

ਰਾਗ ਮਧੁਵੰਤੀ ਦਾ ਵਿਸਤ੍ਰਿਤ ਪਰਿਚੈ:-

ਸੁਰ ਅਰੋਹ ਵਿੱਚ ਰਿਸ਼ਭ ਤੇ ਧੈਵਤ ਵਰਜਿਤ

ਗੰਧਾਰ ਕੋਮਲ,ਮਧ੍ਯਮ (ਤੀਵ੍ਰ) ਬਾਕੀ ਸਾਰੇ ਸੁਰ ਸ਼ੁੱਧ

ਜਾਤੀ ਔਡਵ- ਸੰਪੂਰਣ
ਥਾਟ ਤੋੜੀ
ਵਾਦੀ ਪੰਚਮ (ਪ)
ਸੰਵਾਦੀ ਸ਼ਡਜ (ਸ)
ਸਮਾਂ ਦਿਨ ਦਾ ਤੀਜਾ ਪਹਿਰ
ਠੇਹਿਰਾਵ ਦੇ ਸੁਰ ਸ ;  ; ਪ ; ਨੀ -ਸੰ ; ਨੀ ; ਪ ; ਰੇ
ਮੁੱਖ ਅੰਗ ਨੀ(ਮੰਦਰ) ਸ ਮ(ਤੀਵ੍) ਮ(ਤੀਵ੍ਰ) ਪ;ਮ(ਤੀਵ੍ਰ) ਸ ਰੇ ਸ
ਅਰੋਹ ਨੀ(ਮੰਦਰ) ਸ ਮ(ਤੀਵ੍ਰ) ਪ ਨੀ ਸੰ
ਅਵਰੋਹ ਸੰ ਨੀ ਧ ਪ ਮ(ਤੀਵ੍ਰ)ਗ ਮ(ਤੀਵ੍ਰ) ਰੇ ਸ
ਪਕੜ ਨੀ(ਮੰਦਰ) ਸ ਮ(ਤੀਵ੍ਰ) ਪ,ਮ(ਤੀਵ੍ਰ) ਰੇ ਸ
ਮਿਲਦੇ ਜੁਲਦੇ ਰਾਗ ਮੁਲਤਾਨੀ ਤੇ ਪਟਦੀਪ

ਰਾਗ ਮਧੂਵੰਤੀ ਬਾਰੇ ਸੰਸਕ੍ਰਿਤ ਸ਼ਲੋਕ

[ਸੋਧੋ]

"ਆਰੋਹਣ ਮੇਂ ਰੇ ਧ ਵਰਜਿਤ,ਵਿਕਰਿਤ ਗ ਮ ਜਾਨ।

ਪ ਰੇ ਸਵਰ ਸੰਵਾਦ ਸੋ,ਮਧੁਵੰਤੀ ਪਹਿਚਾਨ।।"

...................ਰਾਗ ਚੰਦ੍ਰਿਕਾਸਾਰ


ਰਾਗ ਮਧੁਵੰਤੀ ਦੀ ਵਿਸ਼ੇਸ਼ਤਾ :-

  • ਰਾਗ ਮਧੁਵੰਤੀ ਇੱਕ ਨਵਾਂ ਰਾਗ ਹੈ ਤੇ ਇਹ ਮੰਨਿਆਂ ਜਾਂਦਾ ਹੈ ਕਿ ਰਾਗ ਮੁਲਤਾਨੀ ਵਿੱਚ ਰਿਸ਼ਭ (ਰੇ) ਅਤੇ ਧੈਵਤ(ਧ) ਨੂੰ ਜਦੋਂ ਸ਼ੁੱਧ ਕਰਕੇ ਵਰਤਿਆ ਗਿਆ ਤਾਂ ਰਾਗ ਮਧੁਵੰਤੀ ਦੀ ਪੈਦਾਇਸ਼ ਹੋਈ ਤੇ ਅੱਜ ਦੇ ਸਮੇਂ ਵਿੱਚ ਰਾਗ ਮਧੁਵੰਤੀ ਰਾਗ ਮੁਲਤਾਨੀ ਤੋਂ ਵੀ ਜ਼ਿਆਦਾ ਪ੍ਰਚਲਿਤ ਹੈ। ਵੈਸੇ ਪਹਿਲਾਂ ਰਾਗ ਮਧੁਵੰਤੀ ਨੂੰ ਰਾਗ ਅਮਬਿਕਾ ਦੇ ਨਾਂ ਨਾਲ ਜਾਣਿਆ ਜਾਂਦਾ ਸੀ।
  • ਜੇਕਰ ਇਸ ਦੇ ਥਾਟ ਬਾਰੇ ਗੱਲ ਕੀਤੀ ਜਾਵੇ ਤਾਂ ਰਾਗ ਮਧੁਵੰਤੀ ਕਿਸੇ ਵੀ ਥਾਟ ਦੇ ਅੰਦਰ ਨਹੀਂ ਆਉਂਦਾ ਅਤੇ ਇਸ ਨੂੰ ਜਬਰਦਸਤੀ ਥਾਟ ਤੋੜੀ ਦੇ ਅੰਦਰ ਰਖਿਆ ਗਿਆ ਹੈ ਵਿਯੰਕਟਮੁਖੀ ਦੇ 72 ਥਾਟਾਂ 'ਚੋਂ ਇਹ ਧਰਮਵਤੀ ਥਾਟ ਦੇ ਅੰਦਰ ਆਉਂਦਾ ਹੈ।
  • ਇਹ ਸ਼ਿੰਗਾਰ ਰਸ ਭਰਪੂਰ ਰਾਗ ਹੈ ਅਤੇ ਸੁਣਨ ਵਾਲਿਆਂ ਤੇ ਬਹੁਤ ਅਸਰ ਛਡਦਾ ਹੈ।

ਰਾਗ ਮਧੁਵੰਤੀ 'ਚ ਲੱਗਣ ਵਾਲੀਆਂ ਖਾਸ ਸੁਰ ਸੰਗਤੀਆਂ :-

  • ਨੀ(ਮੰਦਰ) ਸ ਮ(ਤੀਵ੍ਰ) ; ਮ(ਤੀਵ੍ਰ) ਰੇ ਸ ;
  • ਨੀ ਧ ਪ ; ਪ ਧ ਪ ; ਮ(ਤੀਵ੍ਰ)  ; ਮ(ਤੀਵ੍ਰ) ਰੇ ਸ ;
  • ਮ(ਤੀਵ੍ਰ) ਪ ਨੀ ਸੰ ; ਨੀ ਸੰ ਧ ਧ ਪ;
  • ਧ ਪ ਮ(ਤੀਵ੍ਰ) ਮ(ਤੀਵ੍ਰ) ਗ;
  • ਮ(ਤੀਵ੍ਰ) ਰੇ ਸ ;ਰੇ ਨੀ(ਮੰਦਰ) ਸ [1]

ਰਾਗ ਮਧੁਵੰਤੀ 'ਚ ਕੁੱਝ ਹਿੰਦੀ ਫਿਲਮੀ ਗੀਤ:-

ਗੀਤ ਸੰਗੀਤਕਾਰ/

ਗੀਤਕਾਰ

ਗਾਇਕ/

ਗਾਇਕਾ

ਫਿਲਮ/

ਸਾਲ

ਐ ਅਜਨਬੀ ਤੂ ਭੀ

ਆਵਾਜ਼ ਦੇ ਕਹਿਣ ਸੇ

ਏ.ਆਰ.ਰਹਮਾਨ/

ਗੁਲਜ਼ਾਰ

ਉਦਿਤ ਨਾਰਾਇਣ ਦਿਲ ਸੇ/

1998

ਅਜਹੁ ਨਾ ਆਏ ਬਾਲਮਾ ਸ਼ੰਕਰ ਜੈਕਿਸ਼ਨ/

ਹਸਰਤ ਜੈਪੁਰੀ

ਮੁੰਹਮਦ ਰਫੀ/

ਸੁਮਨ ਕਲਿਆਣਪੁਰ

ਸਾਂਝ ਔਰ ਸਵੇਰਾ/

1964

ਰਾਧਾ ਕੈਸੇ ਨਾ ਜਲੇ ਏ.ਆਰ.ਰਹਮਾਨ/

ਜਾਵੇਦ ਅਖ਼ਤਰ

ਆਸ਼ਾ ਭੋੰਸਲੇ/ਉਦਿਤ ਨਾਰਾਇਣ/ਵੈਸ਼ਾਲੀ/ਕੋਰਸ ਲਗਾਨ/200।
  1. "राग मधुवंती - Tanarang Music" (in ਅੰਗਰੇਜ਼ੀ (ਅਮਰੀਕੀ)). 2024-02-06. Retrieved 2024-12-13.