ਮਨੀ ਰਾਓ (ਜਨਮ 28 ਫਰਵਰੀ 1965) ਇੱਕ ਭਾਰਤੀ ਕਵੀਤਰੀ ਅਤੇ ਆਜ਼ਾਦ ਵਿਦਵਾਨ ਹੈ, ਜੋ ਅੰਗਰੇਜ਼ੀ ਵਿੱਚ ਲਿਖਦੀ ਹੈ।
ਮਨੀ ਰਾਓ ਨੇ ਦਸ ਕਾਵਿ ਸੰਗ੍ਰਹਿ, ਦੋ ਕਿਤਾਬਾਂ ਸੰਸਕ੍ਰਿਤ ਤੋਂ ਅਨੁਵਾਦ ਅਤੇ ਇਕ ਕਵਿਤਾ ਦੇ ਰੂਪ ਵਿਚ ਭਗਵਦ ਗੀਤਾ ਦਾ ਅਨੁਵਾਦ ਕੀਤਾ ਹੈ।[1] ਇਸ ਤੋਂ ਇਲਾਵਾ ਉਸਨੇ ਮੰਤਰ-ਸਾਧਨਾ ਦਾ ਮਾਨਵ-ਅਧਿਐਨ ਕੀਤਾ ਹੈ।
ਰਾਓ ਨੇ ਬਹੁਤ ਸਾਰੇ ਸਾਹਿਤਕ ਰਸਾਲਿਆਂ ਵਿਚ ਕਵਿਤਾਵਾਂ ਪ੍ਰਕਾਸ਼ਿਤ ਕੀਤੀਆਂ ਹਨ ਜਿਨ੍ਹਾਂ ਵਿਚ ਦ ਪੈਨਗੁਇਨ ਬੁੱਕ ਆਫ਼ ਪ੍ਰੋਸ ਪੋਇਮ, ਲੈਂਗੁਏਜ਼ ਫ਼ਾਰ ਏ ਨਿਊ ਸੈਂਚਰੀ: ਕੰਟੇਂਪਰੇਰੀ ਪੋਇਟਰੀ ਫ੍ਰਾਮ ਈਸਟ, ਏਸ਼ੀਆ ਐਂਡ ਬਿਓਂਡ ( ਡਬਲਯੂ.ਡਬਲਯੂ ਨੌਰਟਨ, 2008), ਅਤੇ ਦ ਬਲੱਡੈਕਸਨ ਬੁੱਕ ਆਫ ਕੰਟੇਂਪਰੇਰੀ ਇੰਡੀਅਨ ਪੋਇਟ (ਬਲੱਡੈਕਸ ਬੁੱਕਸ, 2008) ਸਮੇਤ ਕਵਿਤਾ ਮੈਗਜ਼ੀਨ, ਫੁਲਕਰਮ, ਵਸਾਫੀਰੀ, ਮੀਨਜਿਨ, ਵਾਸ਼ਿੰਗਟਨ ਸਕੁਏਅਰ, ਵੈਸਟ ਕੋਸਟ ਲਾਈਨ, ਟੀਨਫਿਸ਼ ਆਦਿ ਸ਼ਾਮਿਲ ਹਨ।[2] ਉਹ 2005 ਅਤੇ 2009 ਵਿੱਚ ਆਇਓਵਾ ਇੰਟਰਨੈਸ਼ਨਲ ਰਾਈਟਿੰਗ ਪ੍ਰੋਗਰਾਮ ਵਿੱਚ ਇੱਕ ਵਿਜ਼ਿਟਿੰਗ ਫੈਲੋ ਸੀ। 2006 ਵਿੱਚ ਆਇਓਵਾ ਇੰਟਰਨੈਸ਼ਨਲ ਪ੍ਰੋਗਰਾਮਾਂ ਦੀ ਰਾਇਟਰ-ਇਨ-ਰੇਜ਼ੀਡੈਂਸ ਫੈਲੋਸ਼ਿਪ ਸੀ। ਓਮੀ ਲੇਡੀਗ ਹਾਉਸ ਵਿੱਚ ਰੈਸੀਡੈਂਸੀਜ਼ ਲਿਖਣ ਅਤੇ ਕੌਮਾਂਤਰੀ ਕਵਿਤਾ ਅਧਿਐਨ ਸੰਸਥਾਨ (ਆਈ.ਪੀ.ਐਸ.ਆਈ) ਕੈਨਬਰਾ 2019 ਵਿੱਚ ਉਹ ਆਉਟਲਾਉਡ ਦੀ ਸਹਿ-ਬਾਨੀ ਸੀ, ਜੋ ਹਾਂਗ ਕਾਂਗ ਵਿੱਚ ਇੱਕ ਨਿਯਮਿਤ ਕਵਿਤਾ ਪੜ੍ਹਨ ਵਾਲਿਆ ਦਾ ਸਮੂਹ ਸੀ ਅਤੇ ਉਸਨੇ ਆਰ.ਟੀ.ਐਚ.ਕੇ. ਰੇਡੀਓ 4 ਵਿੱਚ ਇੱਕ ਕਵਿਤਾ ਦਾ ਯੋਗਦਾਨ ਵੀ ਪਾਇਆ ਸੀ।
ਉਸਨੇ ਹਾਂਗ ਕਾਂਗ, ਸਿੰਗਾਪੁਰ, ਮੈਲਬੌਰਨ, ਵੈਨਕੂਵਰ, ਸ਼ਿਕਾਗੋ, ਕੈਨਬਰਾ ਅਤੇ 2006 ਦੇ ਨਿਊ ਯਾਰਕ ਪੇਨ ਵਰਲਡ ਵੋਆਇਸ ਵਿਖੇ ਸਾਹਿਤਕ ਸਮਾਰੋਹ ਵਿਚ ਪ੍ਰਦਰਸ਼ਨ ਕੀਤਾ।[3] [4]
ਰਾਓ ਨੇ 1985 ਤੋਂ 2004 ਤੱਕ ਇਸ਼ਤਿਹਾਰਬਾਜ਼ੀ ਅਤੇ ਟੈਲੀਵਿਜ਼ਨ ਵਿੱਚ ਕੰਮ ਕੀਤਾ।[5] ਉਹ ਭਾਰਤ ਵਿੱਚ ਪੈਦਾ ਹੋਈ ਸੀ ਅਤੇ 1993 ਵਿੱਚ ਹਾਂਗਕਾਂਗ ਚਲੀ ਗਈ ਸੀ। [6] ਉਸ ਨੇ ਨੇਵਾਡਾ-ਲਾਸ ਵੇਗਾਸ ਯੂਨੀਵਰਸਿਟੀ ਤੋਂ ਐਮ.ਐਫ.ਏ. ਅਤੇ ਡਿਊਕ ਯੂਨੀਵਰਸਿਟੀ ਤੋਂ ਧਾਰਮਿਕ ਅਧਿਐਨ ਵਿਚ ਪੀ.ਐਚ.ਡੀ ਕੀਤੀ ਹੈ। .
ਕਿਤਾਬਾਂ ਅਤੇ ਚੈਪਬੁੱਕ
{{cite web}}
: Unknown parameter |dead-url=
ignored (|url-status=
suggested) (help)
{{cite web}}
: Unknown parameter |dead-url=
ignored (|url-status=
suggested) (help)
{{cite web}}
: Unknown parameter |dead-url=
ignored (|url-status=
suggested) (help)
{{cite web}}
: Unknown parameter |dead-url=
ignored (|url-status=
suggested) (help)